ਅੰਮ੍ਰਿਤਸਰ (ਅਨਜਾਣ) - 82 ਸਾਲਾ ਰੀਟਾਇਰਡ ਫੌਜੀ ਬਜ਼ੁਰਗ ਚਰਨਦਾਸ ਪਿਛਲੇ 31 ਸਾਲਾਂ ਤੋਂ ਇਨਸਾਫ਼ ਲਈ ਦਰ-ਦਰ ਭਟਕ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੀ ਦਰਦ ਭਰੀ ਦਾਸਤਾਨ ਸੁਣਾਉਂਦਿਆਂ ਚਰਨਦਾਸ ਨੇ ਦੱਸਿਆ ਕਿ ਉਸਨੇ ਜਵਾਹਰ ਨਗਰ ਵਿਖੇ 1971 ‘ਚ 160 ਗਜ਼ ਜਗ੍ਹਾ ਦਾ ਪਲਾਟ ਖਰੀਦਿਆ ਸੀ। ਉਸਦੇ ਆਲੇ ਦੁਆਲੇ ਕੱਚੀ ਕੰਧ ਕੀਤੀ ਸੀ ਪਰ ਬਲਵੰਤ ਸਿੰਘ ਤੇ ਦਰਸ਼ਨ ਸਿੰਘ ਨਾਮ ਦੇ ਵਿਅਕਤੀਆਂ ਨੇ 1991 ਵਿੱਚ ਜ਼ਬਰੀ ਮੇਰੀ 84 ਗਜ਼ ਜਗ੍ਹਾ ’ਤੇ ਕਬਜ਼ਾਂ ਕਰਕੇ ਉਥੇ ਆਪਣੀ ਬਿਲਡਿੰਗ ਉਸਾਰ ਲਈ ਹੈ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਤੀ ਦੀ ਸ਼ਰਮਨਾਕ ਕਰਤੂਤ, 14 ਸਾਲਾ ਪਤਨੀ ਨੂੰ ਸੜਕਾਂ ’ਤੇ ਨੰਗੇ ਘੁੰਮਣ ਲਈ ਕੀਤਾ ਮਜਬੂਰ
ਉਸ ਨੇ ਦੱਸਿਆ ਕਿ ਮੈਂ ਇਸਦੀ ਸ਼ਿਕਾਇਤ ਥਾਣਾ ਦਬੁਰਜੀ ਸੁਲਤਾਨਵਿੰਡ ਵਿਖੇ ਕੀਤੀ ਪਰ ਪੁਲਸ ਵੱਲੋਂ ਕੋਈ ਇਨਸਾਫ਼ ਨਹੀਂ ਮਿਲਿਆ। ਇਨ੍ਹਾਂ ਉਲਟਾ ਮੇਰੇ ‘ਤੇ ਅਦਾਲਤ ‘ਚ ਕੇਸ ਕਰ ਦਿੱਤਾ ਕਿ ਮੇਰੀ ਰਜਿਸਟਰੀ ਜ਼ਾਲ੍ਹੀ ਹੈ। ਇਨ੍ਹਾਂ ਦੋਵੇਂ ਭਰਾਵਾਂ ਬਲਵੰਤ ਸਿੰਘ ਤੇ ਦਰਸ਼ਨ ਸਿੰਘ ਨੇ ਮੇਰੇ ‘ਤੇ ਹਮਲਾ ਵੀ ਕੀਤਾ ਤੇ ਫੇਰ ਫ਼ੈਸਲਾ ਕਰਨ ਲਈ ਮੁਕੱਦਮਾ ਵਾਪਸ ਲੈ ਲਿਆ। ਇਸਦੇ ਬਾਅਦ ਫੇਰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਫੇਰ ਅਦਾਲਤ ‘ਚ ਕੇਸ ਚੱਲ ਪਿਆ। ਉਨ੍ਹਾਂ ਦੱਸਿਆ ਕਿ ਮਿਤੀ 18-2-2019 ਨੂੰ ਇਕ ਆਰਡਰ ਸੀ .ਆਈ. ਐੱਸ. ਨੰਬਰ ਈ. ਐਕਸ ਈ/204/2016 ਦੇ ਅਧਾਰਪੁਰ ਮਾਣਯੋਗ ਸਿਵਲ ਜੱਜ ਜੂਨੀਅਰ ਡਵੀਜ਼ਨ ਰਾਜਬੀਰ ਕੌਰ ਵੱਲੋਂ ਮੇਰੀ ਜਗ੍ਹਾ ਦਾ ਕਬਜ਼ਾ ਦਿਵਾਉਣ ਲਈ ਥਾਣਾ ਮਕਬੂਲਪੁਰਾ ਦੀ ਪੁਲਸ ਨੂੰ ਆਰਡਰ ਕੀਤੇ ਗਏ।ਪੁਲੀਸ ਨੇ ਫਿਰ ਕੋਈ ਕਾਰਵਾਈ ਨਹੀਂ ਕੀਤੀ।
ਪੜ੍ਹੋ ਇਹ ਵੀ ਖ਼ਬਰ - ਬੱਚਾ ਚੋਰੀ ਦਾ ਮਾਮਲਾ : ਵਿਆਹ ਮਗਰੋਂ ਔਲਾਦ ਨਾ ਹੋਣ ਕਾਰਨ ਜੋੜੇ ਨੇ 4 ਮਹੀਨਿਆਂ ਦੇ ਬੱਚੇ ਨੂੰ ਕੀਤਾ ਸੀ ਕਿਡਨੈਪ
ਉਸ ਨੇ ਦੱਸਿਆ ਕਿ ਮੈਂ ਇਨ੍ਹਾਂ ਦੀਆਂ ਦਰਖਾਸਤਾਂ ਵੱਖ-ਵੱਖ ਪੁਲਸ ਅਧਿਕਾਰੀਆਂ ਨੂੰ ਵੀ ਦਿੱਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਜ਼ੁਰਗ ਅਵਸਥਾ ਵਿੱਚ ਮੈਂ ਹਾਲੇ ਵੀ ਕਿਰਾਏ ਦੇ ਮਕਾਨ ‘ਤੇ ਰਹਿ ਰਿਹਾ ਹਾਂ। ਪੁਲਸ ਕੋਲ ਕੋਈ ਇਨਸਾਫ਼ ਨਹੀਂ ਅਤੇ ਅਦਾਲਤਾਂ ਦੀਆਂ ਤਾਰੀਖਾਂ ਲੰਮੀਆਂ ਨੇ। ਉਨ੍ਹਾਂ ਪੁਲਸ ਪ੍ਰਸ਼ਾਸਨ ਤੇ ਮਾਣਯੋਗ ਅਦਾਲਤ ਅੱਗੇ ਗੁਹਾਰ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਵੱਲੋਂ ਮੈਨੂੰ ਹਾਲੇ ਵੀ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਚਰਨਦਾਸ ਨੇ ਕਿਹਾ ਕਿ ਉਸਨੇ 1962, 1965 ਤੇ 1971 ਦੀ ਜੰਗ ‘ਚ ਫਤਿਹ ਹਾਸਿਲ ਕੀਤੀ ਪਰ ਭਾਰਤ ਦੇਸ਼ ਦੇ ਅਧਿਕਾਰੀਆਂ ਵੱਲੋਂ ਉਸਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਇਸ ਲਈ ਜਿੱਥੇ ਪੁਲਸ ਪ੍ਰਸ਼ਾਸਨ ਮੇਰੀ ਮਦਦ ਕਰੇ ਓਥੇ ਮਾਣਯੋਗ ਅਦਾਲਤ ਵੀ ਮੇਰੇ ਕੇਸ ਦਾ ਫ਼ੈਸਲਾ ਜਲਦ ਸੁਣਾਏ ਤਾਾਂ ਜੋ ਮੇਰਾ ਬੁਢਾਪਾ ਰੁਲਣੋ ਬਚ ਸਕੇ।
ਪੜ੍ਹੋ ਇਹ ਵੀ ਖ਼ਬਰ - ਖੰਨਾ ਤੋਂ ਵੱਡੀ ਖ਼ਬਰ: ਗੁਰਸਿਮਰਨ ਮੰਡ ਨੂੰ ਮਲੇਸ਼ੀਆ ਦੇ ਗੈਂਗਸਟਰ ਸਮਰਥਕ ਨੇ ਦਿੱਤੀ ਜਾਨੋਂ ਮਾਰਨ ਦੀ ਮਿਲੀ ਧਮਕੀ
ਚਰਨਦਾਸ ਵੱਲੋਂ ਲਗਾਏ ਦੋਸ਼ ਬੇ-ਬੁਨਿਯਾਦ :
ਇਸ ਸਬੰਧੀ ਜਦ ਬਲਵੰਤ ਸਿੰਘ ਤੇ ਦਰਸ਼ਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਬਲਵੰਤ ਸਿੰਘ ਤੇ ਦਰਸ਼ਨ ਸਿੰਘ ਦੇ ਪੁੱਤਰ ਅਮਰਜੀਤ ਸਿੰਘ ਬੱਬੂ ਨੇ ਕਿਹਾ ਕਿ ਚਰਨਦਾਸ ਵੱਲੋਂ ਲਗਾਏ ਦੋਸ਼ ਬੇ-ਬੁਨਿਯਾਦ ਨੇ ਤੇ ਇਹ ਜਗ੍ਹਾ ਅਸੀਂ ਹੇਮਰਾਜ ਨਾਮ ਦੇ ਵਿਅਕਤੀ ਕੋਲੋਂ ਬਣੀ ਬਣਾਈ ਲਈ ਸੀ। ਇਸਦੀ ਡੇਢ ਗਜ਼ ਜਗ੍ਹਾ ਸਾਡੇ ਵੱਲ ਹੈ ਪਰ ਅਦਾਲਤ ਨੇ 4 ਗਜ਼ ਦਾ ਜ਼ੁਰਮਾਨਾ ਪਾਇਆ ਹੈ ਤੇ ਅਸੀਂ ਹਾਲੇ ਵੀ ਚਰਨਦਾਸ ਨੂੰ ਉਸਦੇ ਪੈਸੇ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਕਾਰਵਾਈ ਸਾਡੇ ਵੱਲੋਂ ਸਟੇਅ ਆਰਡਰ ਲਿਆਉਣ ਕਾਰਣ ਨਹੀਂ ਸੀ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ - ਜਲੰਧਰ ਬੱਸ ਅੱਡੇ ’ਤੇ ਵੱਡੀ ਵਾਰਦਾਤ : ਜਨਮ ਦਿਨ ਦੀ ਪਾਰਟੀ ਦੌਰਾਨ ਸ਼ਰਾਬੀ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ
ਤਲਵੰਡੀ ਭਾਈ ਦੀ ਦੁਖਦ ਘਟਨਾ, ਵਿਦੇਸ਼ ਜਾਣ ਦੀ ਇੱਛਾ ਨਹੀਂ ਹੋਈ ਪੂਰੀ, ਦੋ ਦੋਸਤਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
NEXT STORY