ਜਲਾਲਾਬਾਦ (ਮਿੱਕੀ) - ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਾਏ ਹੇਠ ਰਹੇ ਦੇਸ਼ ਅਤੇ ਸੂਬਾ ਪੰਜਾਬ ਦੇ ਲੋਕਾਂ ’ਚ ਸਿਆਸਤ ਇੱਥੋਂ ਤੱਕ ਹਾਵੀ ਹੈ ਕਿ ਕਈ ਪਾਰਟੀਆਂ ’ਚ ਵੰਡੇ ਲੋਕ ਸਿਆਸਤਬਾ ਕਾਰਣ ਖੂਨ-ਖਰਾਬੇ ’ਤੇ ਉਤਰ ਆਉਂਦੇ ਹਨ। ਪੰਜਾਬ ਤੋਂ ਕਰੀਬ 7 ਮਹੀਨੇ ਪਹਿਲਾਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੇ ਦੇਸ਼ ਅਤੇ ਪੰਜਾਬ-ਹਰਿਆਣਾ ਦੀ ਹਵਾ ਨੂੰ ਇਸ ਕਦਰ ਬਦਲਿਆਂ ਕਿ ਲੋਕਾਂ ਦਾ ਮੋਹ ਹੁਣ ਸਿਆਸੀ ਪਾਰਟੀਆਂ ਤੋਂ ਭੰਗ ਹੁੰਦਾ ਦਿਖਾਈ ਦੇ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਇਸ ਚੀਜ਼ ਦੀ ਘਾਟ ਨਾਲ ਹੁੰਦਾ ਹੈ ‘ਦਿਲ ਦਾ ਰੋਗ’ ਤੇ ‘ਸ਼ੂਗਰ ਹੋਣ ਦਾ ਖ਼ਤਰਾ, ਇੰਝ ਕਰੋ ਬਚਾਅ
ਕਿਸਾਨੀ ਝੰਡੇ ਹੇਠ ਇੱਕ ਮੰਚ ’ਤੇ ਇਕੱਠੇ ਹੋਏ ਲੋਕ ਵਰਤਮਾਨ ਸਮੇਂ ’ਚ ਆਪਸੀ ਭਾਈਚਾਰੇ ਨੂੰ ਮੁੱਖ ਰੱਖਦੇ ਹੋਏ ਹੱਕਾਂ ਦੀ ਲੜਾਈ ਨੂੰ ਇਕਮੁੱਠ ਹੋ ਕੇ ਲੜ ਰਹੇ ਹਨ। ਪੰਜਾਬ ਦੇ ਬਹੁਗਿਣਤੀ ਪਿੰਡਾਂ ਦੇ ਘਰਾਂ ਦੇ ਬਨੇਰਿਆਂ ’ਤੇ ਕੁਝ ਮਹੀਨੇ ਪਹਿਲਾਂ ਦਿਖਾਈ ਦੇਣ ਵਾਲੇ ਸਿਆਸੀ ਪਾਰਟੀਆਂ ਦੇ ਝੰਡਿਆਂ ਦੀ ਜਗ੍ਹਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਝੰਡਿਆਂ ਨੇ ਲੈ ਲਈ ਹੈ। ਲੋਕ ਆਪਣੇ ਵਾਹਨਾਂ ਜਿਵੇਂ ਕਾਰਾਂ, ਮੋਟਰਸਾਇਕਲ, ਟਰੈਕਟਰਾਂ ਆਦਿ ’ਤੇ ਕਿਸਾਨੀ ਝੰਡੇ ਲਗਾ ਕੇ ਘੁੰਮਦੇ ਆਮ ਹੀ ਵੇਖੇ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ
ਜ਼ਿਕਰਯੋਗ ਹੈ ਕਿ ਪੰਜਾਬ ’ਚ ਭਾਵੇਂ 32 ਦੇ ਕਰੀਬ ਕਿਸਾਨ ਜਥੇਬੰਦੀਆਂ ਹਨ। ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਹੋਣ ਦੇ ਬਾਵਜੂਦ ਸੁਰ ਨਾਲ ਸੁਰ ਮਿਲਾ ਕੇ ਚੱਲ ਰਹੇ ਜਥੇਬੰਦੀਆਂ ਦੇ ਆਗੂਆਂ ਅਤੇ ਆਮ ਲੋਕਾਂ ਦੇ ਇਥਪਾਕ ਨੇ ਸਿਆਸੀ ਪਾਰਟੀਆਂ ਨੂੰ ਵਖਤ ਪਾ ਦਿੱਤਾ। ਲੋਕਾਂ ਦੀ ਇਹ ਏਕਤਾ ਹੀ ਸਿਆਸੀ ਪਾਰਟੀਆਂ ਨੂੰ ਅਕਸਰ ਰੜਕਦੀ ਰਹੀ ਹੈ। ਪੰਜਾਬ ਅੰਦਰ ਸਿਆਸੀ ਅੰਦੋਲਨ ਦੌਰਾਨ ਬਣੇ ਇਸ ਰੋਚਕ ਅਤੇ ਇਥਪਾਕ ਪੱਖੀ ਮਾਹੌਲ ਨੂੰ ਲੈ ਕੇ ਬੁੱਧੀਜੀਵੀਆਂ ਅਤੇ ਸਮਾਜਸੇਵੀਆਂ ਨੇ ਆਪਣੇ ਵਿਚਾਰ ਰੱਖੇ ਹਨ।
ਪੜ੍ਹੋ ਇਹ ਵੀ ਖ਼ਬਰ - Health Tips: ਸਵੇਰੇ ਉੱਠਦੇ ਸਾਰ ਕੀ ਤੁਹਾਡੇ ਮੂੰਹ ‘ਚੋਂ ਵੀ ਆਉਂਦੀ ਹੈ ‘ਬਦਬੂ’? ਜਾਣੋ ਕਾਰਨ ਅਤੇ ਘਰੇਲੂ ਨੁਸਖ਼ੇ
ਕਿਸਾਨੀ ਝੰਡੇ ਦੇਖ ਕੇ ਮੰਨ ਖੁਸ਼ ਹੁੰਦਾ : ਮਨਦੀਪ ਸਿੰਘ ਪੰਨੂੰ
ਮਨਦੀਪ ਸਿੰਘ ਪੰਨੂੰ ਨੇ ਕਿਹਾ ਕਿ ਘਰਾਂ ਦੇ ਬਨੇਰਿਆਂ, ਕਾਰਾਂ-ਟਰੈਕਟਰਾਂ ਆਦਿ ’ਤੇ ਲੱਗੇ ਕਿਸਾਨ ਯੂਨੀਅਨਾਂ ਦੇ ਝੰਡੇ ਵੇਖ ਕੇ ਰੂਹ ਖੁਸ਼ ਹੁੰਦੀ ਹੈ। ਭਾਵੇਂ ਯੂਨੀਅਨਾਂ ਵੱਖ-ਵੱਖ ਹਨ ਪਰ ਕਿਸਾਨ ਅੰਦੋਲਨ ਨੇ ਸਾਨੂੰ ਇਕ ਹੋਣ ਦਾ ਸੁਨਹਿਰੀ ਮੌਕਾ ਦਿੰਦਾ ਹੈ, ਜਦਕਿ ਸਿਆਸੀ ਪਾਰਟੀਆਂ ਨੇ ਸ਼ੁਰੂ ਤੋਂ ਲੋਕਾਂ ਨੂੰ ਵੰਡਣ ਵਾਲਾ ਹੀ ਕੰਮ ਕੀਤਾ ਹੈ।
ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ
ਲੋਕਾਂ ਸਮਝ ਆਈ ਆਪਣੀ ਤਾਕਤ : ਸਮਾਜਸੇਵੀ ਗੋਪਾਲ ਵਰਮਾ
ਸਮਾਜਸੇਵੀ ਗੋਪਾਲ ਵਰਮਾ ਦੀ ਜਾਣਕਾਰੀ ਅਨੁਸਾਰ ਅੱਜ ਜਿਸ ਤਰ੍ਹਾਂ ਲੋਕ ਏਕੇ ਨੇ ਕਿਸਾਨਾਂ ਦੀ ਅਵਾਜ਼ ਨੂੰ ਦੁਨੀਆਂ ਭਰ ਤੱਕ ਪਹੁੰਚਾਇਆ ਹੈ, ਇਸ ਸਭ ਨੂੰ ਦੇਖ ਕੇ ਲੋਕਾਂ ਨੂੰ ਆਪਣੀ ਅਸਲ ਤਾਕਤ ਸਮਝ ਆ ਗਈ ਹੈ ਅਤੇ ਹਰ ਕਿਸੇ ਨੂੰ ਪਤਾ ਹੈ ਕਿ ਜੇਕਰ ਅਸੀਂ ਇਕ ਹਾਂ ਤਾਂ ਸਾਨੂੰ ਸਾਡੇ ਹੱਕਾਂ ਦੀ ਪ੍ਰਾਪਤੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ।
ਪੜ੍ਹੋ ਇਹ ਵੀ ਖ਼ਬਰ - Health Tips: ਸਵੇਰੇ ਉੱਠਦੇ ਸਾਰ ਕੀ ਤੁਹਾਡੇ ਮੂੰਹ ‘ਚੋਂ ਵੀ ਆਉਂਦੀ ਹੈ ‘ਬਦਬੂ’? ਜਾਣੋ ਕਾਰਨ ਅਤੇ ਘਰੇਲੂ ਨੁਸਖ਼ੇ
ਰਾਜਨੀਤੀ ਤੋਂ ਉਪਰ ਉੱਠ ਕੇ ਕਰਵਾਏ ਵਿਕਾਸ ਕਾਰਜ : ਸਮਾਜਸੇਵੀ ਹੈਪੀ ਮਦਾਨ
ਸਮਾਜਸੇਵੀ ਹੈਪੀ ਮਦਾਨ ਨੇ ਦੱਸਿਆ ਕਿ ਇਸ ਕਿਸਾਨ ਅੰਦੋਲਨ ਤੋਂ ਸਬਕ ਲੈਂਦੇ ਹੋਏ ਸਿਆਸਤਬਾਜੀ ਤੋਂ ਉਪਰ ਉੱਠ ਕੇ ਪਿੰਡਾਂ/ਸ਼ਹਿਰਾਂ ਦੇ ਵਿਕਾਸ ਵੱਲ ਧਿਆਨ ਦਈਏ ਅਤੇ ਇਕ-ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਆਪਸੀ ਭਾਈਚਾਰੇ ਨੂੰ ਕਾਇਮ ਰੱਖੀਏ। ਅੱਜ ਦੇਸ਼ ਦੇ ਬੁਰੇ ਹਾਲਾਤ ਭੈੜੀ ਸਿਆਸਤ ਕਰ ਕੇ ਹੀ ਹੋਏ ਹਨ।
ਹਫ਼ਤੇ 'ਚ ਸਿਰਫ 4 ਦਿਨ ਲੱਗੇਗਾ 'ਕੋਰੋਨਾ' ਦਾ ਟੀਕਾ, ਸਾਈਡ ਇਫੈਕਟ ਬਾਰੇ ਨਹੀਂ ਆਈ ਕੋਈ ਸ਼ਿਕਾਇਤ
NEXT STORY