ਲੁਧਿਆਣਾ (ਸਹਿਗਲ)- a ਇਸ ਐਲਾਨ ਤੋਂ ਇਕ ਹਫਤੇ ਬਾਅਦ ਹੀ ਕੱਲ ਦਯਾਨੰਦ ਮੈਡੀਕਲ ਅਤੇ ਹਸਪਤਾਲ ’ਚ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਵਿਚ ਲਿਵਰ ਟ੍ਰਾਂਸਪਲਾਂਟ ਲਈ ਲਿਆਂਦੇ ਗਏ ਮਰੀਜ਼ ਦੀ ਮੌਤ ਹੋ ਗਈ। ਹਸਪਤਾਲ ਪ੍ਰਬੰਧਕਾਂ ਮੁਤਾਬਕ ਮਰੀਜ਼ ਦੇ ਲਿਵਰ ਟ੍ਰਾਂਸਪਲਾਂਟ ਲਈ 17 ਲੱਖ ਦੇ ਪੈਕੇਜ ਦੀ ਸਹਿਮਤੀ ਬਣੀ ਸੀ, ਜਿਸ ਵਿਚ 11 ਲੱਖ ਰੁਪਏ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਵਿਚ ਜਮ੍ਹਾ ਕਰਵਾ ਦਿੱਤੇ ਪਰ ਇਲਾਜ ਦੌਰਾਨ ਮੌਤ ਹੋ ਗਈ।
ਅਜਿਹੇ ਵਿਚ ਹਸਪਤਾਲ ਨੇ ਡੈੱਡ ਬਾਡੀ ਦੇਣ ਤੋਂ ਪਹਿਲਾਂ ਬਕਾਇਆ 6 ਲੱਖ ਦੀ ਰਾਸ਼ੀ ਜਮ੍ਹਾ ਕਰਨ ਲਈ ਕਿਹਾ ਪਰ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਕਿਹਾ ਉਨ੍ਹਾਂ ਕੋਲ ਹਸਪਤਾਲ ਨੂੰ ਦੇਣ ਲਈ 6 ਲੱਖ ਰੁਪਏ ਨਹੀਂ ਹਨ। ਅਜਿਹੇ ਵਿਚ ਪਰਿਵਾਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਸੰਪਰਕ ਕੀਤਾ, ਜਿਸ ’ਤੇ ਕਮਿਸ਼ਨ ਦੇ ਮੈਂਬਰ ਬਲਜਿੰਦਰ ਸਿੰਘ ਨੇ ਦਖਲ ਦਿੰਦੇ ਹੋਏ ਹਸਪਤਾਲ ਪ੍ਰਬੰਧਕਾਂ ਨੂੰ ਮ੍ਰਿਤਕ ਮਰੀਜ਼ ਦੀ ਡੈੱਡ ਬਾਡੀ ਉਨ੍ਹਾਂ ਦੇ ਪਰਿਵਾਰ ਨੂੰ ਦੇਣ ਲਈ ਕਿਹਾ। ਕਾਫੀ ਜੱਦੋ-ਜਹਿਦ ਤੋਂ ਬਾਅਦ ਹਸਪਤਾਲ ਨੇ ਡੈੱਡਬਾਡੀ ਜਾਰੀ ਕਰ ਦਿੱਤੀ। ਮ੍ਰਿਤਕ ਮਰੀਜ਼ ਅਮਰ ਦੇ ਪਰਿਵਾਰ ਤੋਂ ਸੋਨੂ ਜੋਸ਼ੀ ਨੇ ਕਿਹਾ ਕਿ ਉਸ ਦਾ ਸਕਾ ਭਰਾ ਪੰਡਤਾਈ ਕਰਦਾ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਘਰ ਬਣਾਇਆ ਸੀ। ਇਸ ਘਰ ਨੂੰ ਗਹਿਣੇ ਰੱਖ ਕੇ 11 ਲੱਖ ਰੁਪਏ ਇਕੱਠੇ ਕਰ ਕੇ ਉਨ੍ਹਾਂ ਨੇ ਉਸ ਦਾ ਇਲਾਜ ਸ਼ੁਰੂ ਕਰਵਾਇਆ ਸੀ। ਬਕਾਇਆ ਰਾਸ਼ੀ ਦੇਣ ਲਈ ਉਨ੍ਹਾਂ ਕੋਲ ਪੈਸੇ ਨਹੀਂ ਸਨ। ਉਹ ਇਸ ਦੇ ਲਈ ਰਿਸ਼ਤੇਦਾਰਾਂ ਨਾਲ ਸੰਪਰਕ ਕਰ ਰਹੇ ਸਨ।
ਵਰਣਨਯੋਗ ਹੈ ਕਿ ਇਹ ਪੰਜਾਬ ਦਾ ਪਹਿਲਾ ਅਜਿਹਾ ਮਾਮਲਾ ਬਣ ਗਿਆ ਹੈ, ਜਿਸ ਵਿਚ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਸਪਤਾਲ ਤੋਂ ਮ੍ਰਿਤਕ ਮਰੀਜ਼ ਦੀ ਡੈੱਡ ਬਾਡੀ ਜਾਰੀ ਕਰਵਾਈ ਹੈ, ਜਿਸ ਵਿਚ ਹਸਪਤਾਲ ਦਾ ਬਕਾਇਆ ਬਿੱਲ ਨਾ ਦਿੱਤਾ ਹੋਵੇ। ਕਮਿਸ਼ਨ ਦੇ ਮੈਂਬਰ ਦੇ ਮੁਤਾਬਕ ਹਸਪਤਾਲ ਬਕਾਇਆ ਬਿੱਲ ਰਾਸ਼ੀ ਦੇ ਬਦਲੇ ਮ੍ਰਿਤਕ ਦੀ ਡੈੱਡ ਬਾਡੀ ਰੋਕ ਕੇ ਨਹੀਂ ਰੱਖ ਸਕਦਾ। ਦੂਜੇ ਪਾਸੇ ਹਸਪਤਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਇਲਾਜ ਤੋਂ ਪਹਿਲਾਂ ਇਲਾਜ ਦੀ 17 ਲੱਖ ਦੀ ਰਕਮ ਦੇਣ ਦਾ ਭਰੋਸਾ ਦਿੱਤਾ ਸੀ, ਜਿਸ ਦੇ ਤਹਿਤ ਉਨ੍ਹਾਂ ਨੇ 11 ਲੱਖ ਰੁਪਏ ਦੀ ਰਾਸ਼ੀ ਹਸਪਤਾਲ ਵਿਚ ਜਮ੍ਹਾ ਕਰ ਦਿੱਤੀ ਸੀ ਪਰ ਮਰੀਜ਼ ਦੀ ਮੌਤ ਤੋਂ ਬਾਅਦ ਉਹ ਬਕਾਇਆ ਰਾਸ਼ੀ ਦੇਣ ਤੋਂ ਪਿੱਛੇ ਹਟੇ ਅਤੇ ਕਮਿਸ਼ਨ ਦਾ ਸਹਾਰਾ ਲੈ ਲਿਆ।
ਚੱਲ ਸਕਦੀ ਹੈ ਰੈਫਰਲ ਦੀ ਖੇਡ
ਇਸ ਕਾਂਡ ਤੋਂ ਬਾਅਦ ਹਸਪਤਾਲਾਂ ਵਿਚ ਮਰੀਜ਼ ਨੂੰ ਰੈਫਰ ਕਰਨ ਦੀ ਖੇਡ ਸ਼ੁਰੂ ਹੋ ਸਕਦੀ ਹੈ। ਮਨੁੱਖੀ ਅਧਿਕਾਰ ਕਮਿਸ਼ਨ ਦੇ ਨਿਯਮਾਂ ਨੂੰ ਦੇਖਦੇ ਹੋਏ ਕੋਈ ਵੀ ਛੋਟਾ ਹਸਪਤਾਲ ਅਜਿਹੇ ਮਰੀਜ਼ ਨੂੰ ਹਸਪਤਾਲ ਵਿਚ ਨਾ ਰੱਖਣ ਲਈ ਰਾਜ਼ੀ ਹੋਵੇਗਾ। ਇਸ ਨਾਲ ਬਚਣ ਦੀ ਸੰਭਾਵਨਾ ਘੱਟ ਹੋਵੇਗੀ ਅਤੇ ਬਿੱਲ ਬਕਾਇਆ ਹੋਵੇਗਾ। ਅਜਿਹੇ ਵਿਚ ਉਹ ਆਪਣੇ ਪੈਸੇ ਲੈ ਕੇ ਮਰੀਜ਼ ਨੂੰ ਵੱਡੇ ਹਸਪਤਾਲਾਂ ਵਿਚ ਰੈਫਰ ਕਰ ਸਕਦਾ ਹੈ। ਇਸ ਤੋਂ ਇਲਾਵਾ ਦੂਜੇ ਸ਼ਹਿਰਾਂ ਤੋਂ ਰੈਫਰ ਹੋ ਕੇ ਆਉਣ ਵਾਲੇ ਗੰਭੀਰ ਮਰੀਜ਼ਾਂ ਨੂੰ ਵੱਡੇ ਹਸਪਤਾਲ ਲੈਣ ਵਿਚ ਝਿਜਕਣਗੇ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਪਹਿਲਾਂ ਪੂਰੇ ਪੈਸੇ ਜਮ੍ਹਾ ਕਰਨ ਲਈ ਕਹਿਣਗੇ ਜਾਂ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਜਾਵੇਗਾ।
ਲੁਧਿਆਣਾ ’ਚ ਨਸ਼ਾ ਸਮੱਗਲਰ ਦੇ ਘਰ ’ਤੇ ਚੱਲਿਆ ਬੁਲਡੋਜ਼ਰ
NEXT STORY