ਅੰਮ੍ਰਿਤਸਰ (ਸਰਬਜੀਤ) - ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਿੱਖ ਸਦਭਾਵਨਾ ਦਲ/ਸ਼ੇਰ-ਏ-ਪੰਜਾਬ ਦਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350ਵੇਂ ਸਾਲ ਸ਼ਹੀਦੀ ਦਿਵਸ ਨੂੰ ਸਮਰਪਿਤ ਅਰਦਾਸ ਅਤੇ ਮਨੁੱਖੀ ਅਧਿਕਾਰ ਬਹਾਲੀ ਮਾਰਚ ਕੱਡਿਆ ਗਿਆ।
ਇਸ ਉਪਰੰਤ ਜਿੱਥੇ ਗੁ. ਗੁਰੂ ਕੇ ਮਹਿਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 350ਵੇਂ ਸਾਲ ਨੂੰ ਸਮਰਪਿਤ ਅਰਦਾਸ ਕੀਤੀ ਗਈ ਉੱਥੇ ਹੀ ਭਾਈ ਬਲਦੇਵ ਸਿੰਘ ਵਡਾਲਾ ਨੇ ਆਖਿਆ ਕਿ 328 ਲਾਪਤਾ ਪਾਵਨ ਸਰੂਪਾਂ ਬਾਬਤ ਹਾਈਕੋਰਟ ਤੋਂ ਹੋਏ ਆਦੇਸ਼ ਸਰਕਾਰ ਲਾਗੂ ਕਰੇ ਅਤੇ ਦੋਸ਼ੀ ਬਾਦਲਕਿਆਂ ਖਿਲਾਫ ਤੁਰੰਤ ਕਾਰਵਾਈ ਹੋਵੇ।
ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਸਤਿਕਾਰ ਐਕਟ ’ਚ ਸੋਧ ਕਰ ਕੇ ਸਜਾਏ-ਮੌਤ ਕਾਨੂੰਨ ਬਣਾਵੇ ਇਸ ਦੇ ਨਾਲ ਹੀ ਲੰਮੀਆਂ ਸਜ਼ਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਨੂੰ ਸਰਕਾਰਾਂ ਤੁਰੰਤ ਰਿਹਾਅ ਕਰਨ, ਭਾਈ ਵਡਾਲਾ ਦੇ ਅੱਗੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਵਜੋਂ ਹਰ ਖੇਤਰ ਚ ਲਾਗੂ ਕੀਤਾ ਜਾਵੇ, ਗੁਰੂ ਕੀ ਨਗਰੀ ਅੰਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ ਅਤੇ ਗੁਰੂ ਸਾਹਿਬਾਨ ਨਾਲ ਸਬੰਧਤ ਨਗਰਾਂ ਨੂੰ ਪਵਿੱਤਰ ਸ਼ਹਿਰ ਐਲਾਨ ਕੀਤਾ ਜਾਵੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਖਿਲਾਫ ਲਿਖੀਆਂ ਕਿਤਾਬਾਂ ਨਸ਼ਟ ਕਰ ਕੇ ਦੋਸ਼ੀਆਂ ਖਿਲਾਫ ਕਾਰਵਾਈ ਹੋਵੇ ਅਤੇ ਸਰਕਾਰਾਂ ਵੱਲੋਂ 1984 ’ਚ ਹੋਏ ਕਤਲੇਆਮ ਨੂੰ ਸਿੱਖ ਕਤਲੇਆਮ ਘੋਸ਼ਿਤ ਵੀ ਕੀਤਾ ਜਾਵੇ, ਭਾਰਤ ਮਾਲਾ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਰੱਖਿਆ ਜਾਵੇ ਅਤੇ ਇਸ ਦੇ ਨਾਲ ਹੀ ਦਿੱਲੀ ਹਵਾਈ ਅੱਡੇ ਦਾ ਨਾਂ ਮਾਤਾ ਗੁਜਰ ਕੌਰ ਰੱਖਿਆ ਜਾਣਾ ਚਾਹੀਦਾ ਹੈ।
21 ਨੂੰ ਕਪੂਰਥਲਾ ਤੇ 22 ਨੂੰ ਫਗਵਾੜਾ 'ਚ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ
NEXT STORY