ਬਰਨਾਲਾ (ਪੁਨੀਤ ਮਾਨ) — ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਡਾਕਟਰ 'ਤੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਹ ਆਪਣੀ ਓ.ਪੀ.ਡੀ. 'ਚ ਮਰੀਜ਼ਾਂ ਦਾ ਚੈਕਅੱਪ ਕਰ ਰਿਹਾ ਸੀ ਕਿ ਇਕ ਔਰਤ ਆਈ ਤੇ ਪਹਿਲਾਂ ਉਸ ਦਾ ਚੈਕਅੱਪ ਕਰਨ ਦੀ ਗੱਲ ਕਹਿਣ ਲੱਗੀ ਤਾਂ ਡਾਕਟਰ ਨੇ ਮਰੀਜ਼ ਔਰਤ ਨੂੰ ਐਮਰਜੰਸੀ 'ਚ ਦਾਖਲ ਹੋ ਜਾਣ ਲਈ ਕਿਹਾ, ਇੰਨਾ ਕਹਿਣ 'ਤੇ ਮਹਿਲਾ ਮਰੀਜ਼ ਤੇ ਉਸ ਦੇ ਪਰਿਵਾਰਕ ਮੈਂਬਰ ਭੜਕ ਗਏ ਤੇ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ।
ਡਾਕਟਰ ਨਾਲ ਹੋਈ ਬਦਸਲੂਕੀ ਤੋਂ ਬਾਅਦ ਹਸਪਤਾਲ 'ਚ ਤਾਇਨਾਤ ਡਾਕਟਰ ਮਨਪ੍ਰੀਤ ਸਿੱਧੂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਵੀ ਹੋ ਚੁੱਕੀ ਹੈ, ਅਸੀਂ ਸਾਰੇ ਡਾਕਟਰਾਂ ਨੇ ਓ. ਪੀ.ਡੀ. ਬੰਦ ਕਰ ਦਿੱਤੀ ਹੈ ਸਿਰਫ ਐਮਰਜੰਸੀ ਕੇਸ ਨੂੰ ਹੀ ਦੇਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦ ਤਕ ਡਾਕਟਰ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਇਸ ਸਬੰਧੀ ਬਰਨਾਲਾ ਪੁਲਸ ਦੇ ਥਾਣਾ ਸਦਰ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਡਾਕਟਰ ਪਰਵੇਸ਼ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀ ਜਲਦ ਪੁਲਸ ਨੂੰ ਗ੍ਰਿਫਤ 'ਚ ਹੋਣਗੇ।
ਹਨੀ ਫੱਤਣਵਾਲਾ ਵਲੋਂ ਸੋਨਾ ਤਗਮਾ ਜੇਤੂ ਇੰਦਰ ਸਿੰਘ ਦਾ ਸਨਮਾਨ
NEXT STORY