ਨਿਹਾਲ ਸਿੰਘ ਵਾਲਾ (ਬਾਵਾ/ਜਗਸੀਰ) - ਹਲਕੇ ਦੇ ਉਦਮੀ ਨੌਜਵਾਨਾਂ ਵੱਲੋਂ ਡਾ. ਰਾਜਵੀਰ ਸਿੰਘ ਖਾਲਸਾ ਰੌਂਤਾ ਦੀ ਅਗਵਾਈ ’ਚ ਨਸ਼ਿਆਂ ਖਿਲਾਫ ਸੰਘਰਸ਼ ਦਾ ਬਿਗਲ ਵਜਾਉਂਦਿਆਂ ਅੱਜ ਐੱਸ. ਡੀ. ਐੱਮ. ਦਫਤਰ ਅੱਗੇ ਭੁੱਖ ਹਡ਼ਤਾਲ ਸ਼ੁਰੂ ਕੀਤੀ ਗਈ। ਜੋ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗੀ। ਇਸ ਉਪਰੰਤ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਐੱਸ. ਐੱਚ. ਓ. ਦਿਲਬਾਗ ਸਿੰਘ ਨੂੰ ਮੰਗ-ਪੱਤਰ ਦਿੱਤਾ ਗਿਆ ਅਤੇ ਇਸ ਮੰਗ-ਪੱਤਰ ’ਚ ਨਸ਼ਿਆਂ ’ਤੇ ਤੁਰੰਤ ਕਾਬੂ ਪਾਉਣ ਦੀ ਮੰਗ ਕਰਦਿਆਂ ਹਰ ਰੋਜ਼ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਐੱਸ. ਡੀ. ਐੱਮ. ਦਫਤਰ ਅੱਗੇ ਭੁੱਖ ਹਡ਼ਤਾਲ ’ਤੇ ਬੈਠਣ ਦਾ ਐਲਾਨ ਕੀਤਾ ਗਿਆ।
ਡਾ. ਰਾਜਵੀਰ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਨੌਜਵਾਨ ਪੀਡ਼੍ਹੀ ਦੀਆਂ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ। ਹਲਕਾ ਨਿਹਾਲ ਸਿੰਘ ਵਾਲਾ ’ਚ ਬਹੁਤੇ ਪਿੰਡਾਂ ’ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਜਿਸ ਕਾਰਨ ਸਾਡੇ ਪਿੰਡਾਂ ਦੀ ਨੌਜਵਾਨ ਪੀਡ਼੍ਹੀ ਨਸ਼ੇ ’ਚ ਵਿਕਸਿਤ ਹੋ ਚੁੱਕੀ ਹੈ ਅਤੇ ਹੋ ਰਹੀ ਹੈ ਜੋ ਕਿ ਆਉਣ ਵਾਲੀ ਪੀਡ਼੍ਹੀ ਲਈ ਬਹੁਤ ਵੱਡਾ ਖਤਰਾ ਹੈ, ਇੱਥੋਂ ਤੱਕ ਕਿ ਇਹ ਨਸ਼ਾ ਨੌਜਵਾਨ ਲਡ਼ਕੀਆਂ ਵੀ ਨਸ਼ੇ ਦੇ ਇਸ ਕੋਹਡ਼ ਤੋਂ ਨਹੀਂ ਬਚ ਸਕੀਆਂ, ਜਿਸ ਕਾਰਨ ਇਲਾਕੇ ’ਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ’ਚ ਵੀ ਆਏ ਦਿਨ ਵਾਧਾ ਹੋ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਪ੍ਰਸ਼ਾਸਨ ਵੱਲੋਂ ਨਸ਼ਾ ਰੋਕਣ ਸਬੰਧੀ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਇਸ ਤੋਂ ਉਲਟ ਹੈ ਹਲਕੇ ਅੰਦਰ ਸਿਆਸੀ ਸਰਪ੍ਰਸਤੀ ਹੇਠ ਨਸ਼ਿਆਂ ਦਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਰੇਆਮ ਵਿਕ ਰਹੇ ਨਸ਼ੇ ’ਤੇ ਤੁਰੰਤ ਲਗਾਮ ਲਾਈ ਜਾਵੇ, ਨਸ਼ਾ ਤਸਕਰਾਂ ਨੂੰ ਫਡ਼ ਕੇ ਜੇਲ੍ਹ ਭੇਜਿਆ ਜਾਵੇ, ਨਸ਼ੇ ’ਚ ਗ੍ਰਸਤ ਹੋ ਚੁੱਕੀ ਨੌਜਵਾਨ ਪੀਡ਼੍ਹੀ ਨੂੰ ਬਚਾਉਣ ਲਈ ਬਲਾਕ ਪੱਧਰ ’ਤੇ ਸਰਕਾਰੀ ਹਸਪਤਾਲ ’ਚ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾਣ ਜਿਥੇ ਮਰੀਜ਼ ਨੂੰ ਦਾਖਲ ਕਰਕੇ ਸਾਰੀ ਸਰਕਾਰੀ ਸਹੂਲਤਾਂ ਮੁਤਾਬਕ ਫਰੀ ਇਲਾਜ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਨੇ ਇਨ੍ਹਾਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਅਣਮਿੱਥੇ ਸਮੇਂ ਲਈ ਐੱਸ. ਡੀ. ਐੱਮ. ਦਫਤਰ ਅੱਗੇ ਭੁੱਖ ਹਡ਼ਤਾਲ ਜਾਰੀ ਰਹੇਗੀ। ਇਸ ਸਮੇਂ ਵਰਿੰਦਰ ਸਿੰਘ ਮਧੇਕੇ, ਕੁਲਦੀਪ ਸਿੰਘ ਸਿੱਧੂ ਰੌਂਤਾ, ਮੱਖਣ ਸਿੰਘ ਰਾਮਾ, ਜਲ੍ਹਿਾ ਪ੍ਰਧਾਨ ਲੋਕ ਇਨਸਾਫ ਪਾਰਟੀ ਜਸਵਿੰਦਰ ਸਿੰਘ ਹਿੰਮਤਪੁਰਾ, ਮਨਪ੍ਰੀਤ ਸਿੰਘ ਬੁਰਜ ਹਮੀਰਾ, ਕਮਲਜੀਤ ਸਿੰਘ ਭਾਗੀਕੇ, ਸੁੱਖਪ੍ਰੀਤ ਸਿੰਘ ਪੱਤੋਂ ਹੀਰਾ ਸਿੰਘ, ਅਵਤਾਰ ਸਿੰਘ ਲੋਪੋਂ, ਗੁਰਮੀਤ ਸਿੰਘ ਖਾਲਸਾ ਲੋਪੋਂ, ਅਸੂਲ ਮੰਚ ਪੰਜਾਬ ਦੇ ਆਗੂ ਇੰਦਰਜੀਤ ਸਿੰਘ ਰਣਸੀਂਹ ਕਲਾਂ, ਗੁਰਚਰਨ ਸਿੰਘ ਰਣਸੀਂਹ ਕਲਾਂ, ਬਾਦਲ ਸਿੰਘ ਹਿੰਮਤਪੁਰਾ, ਸੁਰਜੀਤ ਸਿੰਘ ਹਿੰਮਤਪੁਰਾ ਆਦਿ ਹਾਜ਼ਰ ਸਨ।
ਦੇਰ ਰਾਤ ਤੋਂ ਪੈ ਰਹੇ ਮੀਂਹ ਨੇ ਖੋਲ੍ਹੀ ਨਿਗਮ ਪ੍ਰਸ਼ਾਸਨ ਦੀ ਪੋਲ
NEXT STORY