ਲੁਧਿਆਣਾ- ਆਪਣੇ ਪਤੀ ਦੇ ਕਤਲ ਦੇ ਦੋਸ਼ 'ਚ ਪਤਨੀ ਰਾਜ ਕੁਮਾਰੀ ਅਤੇ ਉਸ ਦੇ ਪ੍ਰੇਮੀ ਚੇਤਨ ਕੁਮਾਰ ਨਿਵਾਸੀ ਭੈਰੋਂਮੁੰਨਾ, ਲੁਧਿਆਣਾ ਨੂੰ ਸਥਾਨਕ ਐਡੀਸ਼ਨਲ ਸੈਸ਼ਨ ਜੱਜ ਅੰਜਨਾ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀਆਂ ਦੀ ਰਹਿਮ ਦੀ ਅਪੀਲ ਠੁਕਰਾਉਂਦੇ ਹੋਏ ਉਨ੍ਹਾਂ ਨੂੰ 15-15 ਹਜ਼ਾਰ ਰੁਪਏ ਜੁਰਮਾਨੇ ਵੀ ਅਦਾ ਕਰਨ ਦਾ ਹੁਕਮ ਦਿੱਤਾ ਹੈ। ਸਰਕਾਰੀ ਪੱਖ ਦੇ ਮੁਤਾਬਕ ਦੋਸ਼ੀ ਚੇਤਨ ਦੇ ਰਾਜ ਕੁਮਾਰੀ ਨਾਲ ਨਾਜਾਇਜ਼ ਸਬੰਧ ਸਨ ਅਤੇ ਇਸੇ ਕਾਰਨ ਉਨ੍ਹਾਂ ਦੇ ਰਸਤੇ 'ਚ ਕੰਡਾ ਬਣੇ ਦੋਸ਼ਣ ਦੇ ਪਤੀ ਸੀਤਾ ਰਾਮ ਦਾ ਕਤਲ ਕਰ ਦਿੱਤਾ ਗਿਆ। ਉਪਰੋਕਤ ਦੋਸ਼ੀਆਂ ਖਿਲਾਫ ਮ੍ਰਿਤਕ ਸੀਤਾ ਰਾਮ ਦੇ ਪੁੱਤਰ ਚੰਦਨ ਕੁਮਾਰ ਦੀ ਸ਼ਿਕਾਇਤ 'ਤੇ 6 ਅਪ੍ਰੈਲ, 2015 ਨੂੰ ਪੁਲਸ ਥਾਣਾ ਸਾਹਨੇਵਾਲ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਮੁਤਾਬਕ ਦੋਸ਼ੀ ਚੇਤਨ ਉਨ੍ਹਾਂ ਦੇ ਇਥੇ ਕਿਰਾਏਦਾਰ ਸੀ ਅਤੇ ਉਸ ਦੇ ਉਸ ਦੀ ਮਾਂ ਰਾਜ ਕੁਮਾਰੀ ਨਾਲ ਨਾਜਾਇਜ਼ ਸਬੰਧ ਬਣ ਗਏ ਸਨ, ਜਿਸ 'ਤੇ ਉਸ ਦੇ ਪਿਤਾ ਦਾ ਉਨ੍ਹਾਂ ਦੇ ਨਾਲ ਝਗੜਾ ਹੁੰਦਾ ਰਹਿੰਦਾ ਸੀ।
70 ਸਾਲਾ ਪੁਰਾਣੀ ਇਮਾਰਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ
NEXT STORY