ਨਿਊ ਚੰਡੀਗੜ੍ਹ (ਬੱਤਾ): ਸ਼ਿਵਾਲਿਕ ਵਿਹਾਰ ਛੋਟੀ ਕਰੋਰਾਂ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਨਵਾਂਗਰਾਓਂ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਤੀ ਸੁਖਵਿੰਦਰ ਸਿੰਘ ਲਾਡੀ (32) ਦਾ ਔਰਤ ਨਾਲ ਪ੍ਰੇਮ ਸੰਬੰਧ ਸੀ। ਉਕਤ ਔਰਤ ਨੇ ਉਸ ਦੇ ਪਤੀ ਨੂੰ ਖ਼ੁਦਕੁਸ਼ੀ ਲਈ ਉਕਸਾਇਆ। ਇਹ ਗੱਲ ਮ੍ਰਿਤਕ ਲਾਡੀ ਤੇ ਬਲਵਿੰਦਰ ਕੌਰ ਵਿਚਕਾਰ ਹੋਈ ਗੱਲਬਾਤ ਦੀ ਰਿਕਾਰਡਿੰਗ ਤੋਂ ਸਾਹਮਣੇ ਆਈ ਹੈ, ਜਿਸ ’ਚ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਹ ਉਸ ਨੂੰ ਦੱਸ ਰਿਹਾ ਸੀ ਕਿ ਉਕਤ ਔਰਤ ਨੇ ਉਸ ਨੂੰ ਪ੍ਰੇਸ਼ਾਨ ਕੀਤਾ ਸੀ। ਉਹ ਮੈਨੂੰ ਮਰਨ ਲਈ ਮਜਬੂਰ ਕਰ ਰਹੀ ਹੈ। ਤੂੰ ਆਪਣਾ ਤੇ ਆਪਣੇ ਬੱਚਿਆਂ ਦਾ ਧਿਆਨ ਰੱਖ, ਫਿਰ ਉਸ ਦੀ ਪਤਨੀ ਨੇ ਕਿਹਾ ਕਿ ਦੱਸ ਤੂੰ ਕਿੱਥੇ ਹੈਂ ਪਰ ਫਿਰ ਲਾਡੀ ਨੇ ਫ਼ੋਨ ਕੱਟ ਦਿੱਤਾ।
ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਪ੍ਰਤਾਪ ਬਾਜਵਾ ਕੋਲ ਭੇਜੀ ਪੁਲਸ! Live ਆ ਕੇ ਆਖ਼ੀਆਂ ਵੱਡੀਆਂ ਗੱਲਾਂ, ਕਿਹਾ- 'ਕਾਰਵਾਈ ਲਈ ਰਹੋ ਤਿਆਰ'
ਲਾਡੀ ਨਵਾਂਗਰਾਓਂ ਵਿਖੇ ਕਿਰਾਏ ’ਤੇ ਲਾਡੀ ਕਾਰ ਵਾਸ਼ਿੰਗ ਸਰਵਿਸ ਸਟੇਸ਼ਨ ਚਲਾਉਂਦਾ ਸੀ। ਅਚਾਨਕ ਮ੍ਰਿਤਕ ਦਾ ਦੋਸਤ ਉੱਥੇ ਆਇਆ ਤੇ ਉਸ ਨੇ ਦੇਖਿਆ ਕਿ ਲਾਡੀ ਦੇ ਹੱਥ ’ਚ ਸਲਫਾਸ ਦੀਆਂ ਗੋਲ਼ੀਆਂ ਦੀ ਇਕ ਬੋਤਲ ਸੀ, ਜਿਸ ਵਿੱਚੋਂ ਲਾਡੀ ਨੇ ਕੋਕਾ-ਕੋਲਾ ਨਾਲ ਤਿੰਨ ਗੋਲੀਆਂ ਨਿਗਲ ਲਈਆਂ ਸਨ। ਉਸ ਦਾ ਦੋਸਤ ਉਸ ਨੂੰ ਸੈਕਟਰ 16 ਹਸਪਤਾਲ ਚੰਡੀਗੜ੍ਹ ਲੈ ਕੇ ਆਇਆ ਤੇ ਡਾਕਟਰਾਂ ਨੇ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਦੇ ਬਿਆਨ ਤੇ ਰਿਕਾਰਡਿੰਗ ਦੇ ਆਧਾਰ ’ਤੇ ਮ੍ਰਿਤਕ ਦੀ ਪ੍ਰੇਮਿਕਾ ਵਿਰੁੱਧ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PSPCL ਨੇ ਸ਼ੁਰੂ ਕੀਤੀ ਨਵੀਂ ਮੁਹਿੰਮ, ਤੁਸੀਂ ਵੀ ਨੋਟ ਕਰ ਲਓ ਇਹ ਨੰਬਰ
NEXT STORY