ਚੰਡੀਗੜ੍ਹ,(ਰਮਨਜੀਤ)-ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਇਕ ਹੁਕਮ ਜਾਰੀ ਕਰ ਕੇ 3 ਆਈ. ਏ. ਐੱਸ. ਅਤੇ 15 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਟਰਾਂਸਫ਼ਰ ਕੀਤੇ ਗਏ ਆਈ. ਏ. ਐੱਸ. ਅਧਿਕਾਰੀਆਂ ਵਿਚ ਗੁਰਿੰਦਰ ਪਾਲ ਸਿੰਘ ਸਹੋਤਾ ਨੂੰ ਸਪੈਸ਼ਲ ਸੈਕਟਰੀ ਟਰਾਂਸਪੋਰਟ, ਪਰਮਪਾਲ ਕੌਰ ਸਿੱਧੂ ਨੂੰ ਸਪੈਸ਼ਲ ਸੈਕਟਰੀ ਵਾਟਰ ਰਿਸੋਰਸਜ਼ ਅਤੇ ਵਾਧੂ ਤੌਰ 'ਤੇ ਐੱਮ. ਡੀ. ਪਨਗ੍ਰੇਨ, ਅਮਿਤ ਕੁਮਾਰ ਪੰਚਾਲ ਨੂੰ ਏ. ਡੀ. ਸੀ. (ਜਨਰਲ) ਹੁਸ਼ਿਆਰਪੁਰ ਅਡੀਸ਼ਨਲ ਤੌਰ 'ਤੇ ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਲਗਾਇਆ ਗਿਆ।
ਇਸੇ ਤਰ੍ਹਾਂ ਪੀ. ਸੀ. ਐੱਸ ਅਧਿਕਾਰੀਆਂ ਵਿਚ ਰੁਪਿੰਦਰ ਪਾਲ ਸਿੰਘ ਨੂੰ ਡਿਪਟੀ ਡਾਇਰੈਕਟਰ (ਐਡਮਿਨ) ਦਫ਼ਤਰ ਸੋਸ਼ਲ ਜਸਟਿਸ ਇੰਪਾਵਰਮੈਂਟ ਐਂਡ ਮਾਈਨਾਰਟੀਜ਼, ਸਕੱਤਰ ਸਿੰਘ ਬਲ ਨੂੰ ਡਿਪਟੀ ਡਾਇਰੈਕਟਰ ਖੰਨਾ, ਹਰਜੋਤ ਕੌਰ ਨੂੰ ਸੈਕਟਰੀ ਆਰ. ਟੀ. ਏ. ਬਠਿੰਡਾ ਵਾਧੂ ਤੌਰ 'ਤੇ ਲੈਂਡ ਐਕਵਿਜਿਸ਼ਨ ਕਲੈਕਟਰ ਬਠਿੰਡਾ ਡਿਵੈੱਲਪਮੈਂਟ ਅਥਾਰਿਟੀ, ਰਾਜਪਾਲ ਸਿੰਘ ਨੂੰ ਐੱਸ. ਡੀ. ਐੱਮ. ਬਾਘਾਪੁਰਾਣਾ, ਸੰਦੀਪ ਸਿੰਘ ਗੜਾ ਨੂੰ ਸੈਕਟਰੀ ਆਰ. ਟੀ. ਏ. ਲੁਧਿਆਣਾ, ਸੋਨਮ ਚੌਧਰੀ ਨੂੰ ਅਸਟੇਟ ਅਫ਼ਸਰ ਗਲਾਡਾ ਲੁਧਿਆਣਾ ਅਤੇ ਵਾਧੂ ਤੌਰ 'ਤੇ ਭੂਮੀ ਅਧਿਗ੍ਰਹਿਣ ਕਲੈਕਟਰ ਇੰਪਰੂਵਮੈਂਟ ਟਰੱਸਟ ਲੁਧਿਆਣਾ, ਬਲਬੀਰ ਰਾਜ ਸਿੰਘ ਨੂੰ ਐੱਸ. ਡੀ. ਐੱਮ. ਗੁਰਦਾਸਪੁਰ ਵਾਧੂ ਤੌਰ 'ਤੇ ਐੱਸ. ਡੀ. ਐੱਮ. ਦੀਨਾਨਗਰ, ਅਰਵਿੰਦ ਕੁਮਾਰ ਨੂੰ ਐੱਸ. ਡੀ. ਐੱਮ. ਖਮਾਣੋ, ਸਰਬਜੀਤ ਕੌਰ ਨੂੰ ਐੱਸ. ਡੀ. ਐੱਮ. ਸਰਦੂਲਗੜ., ਹਰਬੰਸ ਸਿੰਘ-1 ਨੂੰ ਐੱਸ. ਡੀ. ਐੱਮ. ਖੰਨਾ, ਸਵਰਨਜੀਤ ਕੌਰ ਨੂੰ ਐੱਸ. ਡੀ. ਐੱਮ. ਸ਼੍ਰੀ ਮੁਕਤਸਰ ਸਾਹਿਬ ਵਾਧੂ ਤੌਰ 'ਤੇ ਅਸਿਸਟੈਂਟ ਕਮਿਸ਼ਨਰ ਸ਼ਿਕਾਇਤਾਂ ਸ਼੍ਰੀ ਮੁਕਤਸਰ ਸਾਹਿਬ, ਪਰਮਜੀਤ ਸਿੰਘ-3 ਨੂੰ ਸੈਕਟਰੀ ਆਰ. ਟੀ. ਏ. ਪਟਿਆਲਾ, ਜਸਵੀਰ ਸਿੰਘ-3 ਨੂੰ ਐੱਸ. ਡੀ. ਐੱਮ. ਮੋਰਿੰਡਾ, ਤਰਸੇਮ ਚੰਦ ਨੂੰ ਹਾਉਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਵਿਚ ਗਲਾਡਾ ਮੋਹਾਲੀ ਦਾ ਅਸਟੇਟ ਅਫ਼ਸਰ ਤੇ ਵਾਧੂ ਤੌਰ 'ਤੇ ਲੈਂਡ ਐਕਵਿਜਿਸ਼ਨ ਕਲੈਕਟਰ ਗਲਾਡਾ, ਗੁਰਬੀਰ ਸਿੰਘ ਕੋਹਲੀ ਨੂੰ ਐਕਸਟ੍ਰਾ ਅਸਿਸਟੈਂਟ ਕਮਿਸ਼ਨਰ ਅੰਡਰ ਟ੍ਰੇਨਿੰਗ ਬਠਿੰਡਾ ਤੇ ਵਾਧੂ ਤੌਰ 'ਤੇ ਅਸਿਸਟੈਂਟ ਕਮਿਸ਼ਨਰ ਗ੍ਰੀਵੈਂਸ ਬਠਿੰਡਾ ਲਗਾਇਆ ਗਿਆ ਹੈ।
ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY