ਲੁਧਿਆਣਾ, (ਵਿੱਕੀ)– ਇੰਸਟੀਚਿਊਟ ਆਫ ਚਾਰਟਿਡ ਅਕਾਊਟੈਂਟਸ ਆਫ ਇੰਡੀਆ (ਆਈ. ਸੀ. ਏ. ਆਈ.) ਨੇ ਮਈ 2021 ਪ੍ਰੀਖਿਆ ਨੂੰ ਲੈ ਕੇ ਅਹਿਮ ਐਲਾਨ ਕਰਦੇ ਹੋਏ ਮਈ 2021 ਪ੍ਰੀਖਿਆ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮਈ 2021 ਪ੍ਰੀਖਿਆ ਲਈ ਫਰੈੱਸ਼ ਫਾਰਮ ਭਰਨਾ ਜ਼ਰੂਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ:- ਸਿੱਧੂ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਯੋਗ ਅਹੁਦਾ ਦਿੱਤਾ ਜਾਵੇ : ਨਵਜੋਤ ਕੌਰ
ਇਹ ਫਰੈੱਸ਼ ਪ੍ਰੀਖਿਆ ਫਾਰਮ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਭਰਨਾ ਹੋਵੇਗਾ ਜਿਨ੍ਹਾਂ ਨੇ ਨਵੰਬਰ 2020 ਪ੍ਰੀਖਿਆ ਦਾ ਵਿਕਲਪ ਚੁਣਨ ਦੀ ਬਜਾਏ ਮਈ 2021 ਪ੍ਰੀਖਿਆ ਦਾ ਵਿਕਲਪ ਚੁਣਿਆ ਸੀ। ਇਹ ਐਲਾਨ ਸੀ. ਏ. ਫਾਊਂਡੇਸ਼ਨ, ਸੀ. ਏ. ਇੰਟਰਮੀਡੀਏਟ (ਓਲਡ ਅਤੇ ਨਿਊ ਸਕੀਮ) ਅਤੇ ਫਾਈਨਲ ਪ੍ਰੀਖਿਆ ਦੇ ਵਿਦਿਆਰਥੀਆਂ ਲਈ ਲਾਗੂ ਹੋਵੇਗੀ।
ਇਹ ਵੀ ਪੜ੍ਹੋ:- BSF ਦੇ ਜਵਾਨਾਂ ਵੱਲੋਂ ਭਾਰਤ-ਪਾਕਿ ਸਰਹੱਦ ਕੋਲੋ ਕਰੋੜਾਂ ਦੀ ਹੈਰੋਇਨ ਬਰਾਮਦ
ਪ੍ਰੀਖਿਆ ਪ੍ਰੋਗਰਾਮ ਮੁਤਾਬਕ ਸੀ. ਏ. ਮਈ ਪ੍ਰੀਖਿਆ 24, 26, 28 ਅਤੇ 30 ਜੂਨ ਨੂੰ ਆਯੋਜਿਤ ਹੋਵੇਗੀ। ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 20 ਅਪ੍ਰੈਲ ਤੋਂ 4 ਮਈ ਤੱਕ ਚੱਲੇਗੀ।
ਬੱਸੀ ਪਠਾਣਾ ਦੇ ਕੰਨਿਆ ਸਕੂਲ ’ਚ 7 ਅਧਿਆਪਕ ਤੇ 1 ਸੇਵਾਦਾਰ ਕੋਰੋਨਾ ਪਾਜ਼ੇਟਿਵ
NEXT STORY