ਅੱਪਰਾ (ਦੀਪਾ, ਅਜਮੇਰ) : ਬੀਤੀ ਸ਼ਾਮ ਲਗਭਗ 5.30 ਵਜੇ ਅੱਪਰਾ ਦੇ ਇਕ ਕੰਪਿਊਟਰ ਅਤੇ ਆਈਲੈਟਸ ਟਰੇਨਿੰਗ ਸੈਂਟਰ 'ਚ ਇਕ ਕੰਪਿਊਟਰ ਅਧਿਆਪਕਾ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਵੇਰਵਿਆਂ ਅਨੁਸਾਰ ਅੱਪਰਾ ਦੇ ਸਿਵਲ ਹਸਪਤਾਲ ਰੋਡ ਦੇ ਬਾਜ਼ਾਰ 'ਚ ਸਥਿਤ ਦੁਕਾਨਾਂ ਉੱਪਰ ਇਕ ਕੰਪਿਊਟਰ ਅਤੇ ਟਰੇਨਿੰਗ ਸੈਂਟਰ ਨੂੰ ਉਕਤ ਅਧਿਆਪਕਾ ਪਾਰਟਨਰ ਸਮੇਤ ਇਕ ਹੋਰ ਪਾਰਟਨਰ ਮਿਲ ਕੇ ਚਲਾ ਰਹੇ ਸਨ। ਵੀਰਵਾਰ ਸੈਂਟਰ ਬੰਦ ਕਰਨ ਸਮੇਂ ਉਕਤ ਅਧਿਆਪਕਾ ਬਾਥਰੂਮ ਜਾਣ ਦਾ ਕਹਿ ਕੇ ਬਾਥਰੂਮ ਅੰਦਰ ਚਲੀ ਗਈ। ਇਸ ਦੌਰਾਨ ਕਾਫੀ ਸਮੇਂ ਬਾਅਦ ਵੀ ਬਾਹਰ ਨਾ ਆਉਣ 'ਤੇ ਜਦੋਂ ਦੂਜੇ ਪਾਰਟਨਰ ਨੇ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਸ ਨੇ ਆਪਣੇ ਸੈਂਟਰ ਦੇ ਹੇਠਾਂ ਸਥਿਤ ਦੁਕਾਨਦਾਰਾਂ ਨਾਲ ਮਿਲ ਕੇ ਜਦੋਂ ਦਰਵਾਜ਼ਾ ਤੋੜਿਆ ਤਾਂ ਉਕਤ ਅਧਿਆਪਕਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਉਸ ਨੇ ਆਪਣੀ ਚੁੰਨੀ ਨਾਲ ਫਾਹਾ ਲੈ ਲਿਆ ਸੀ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਦਾ ਵੱਡਾ ਬਿਆਨ, ਕਿਹਾ ਕੇਜਰੀਵਾਲ ਨੇ ਕਿਸਾਨਾਂ ਖ਼ਿਲਾਫ਼ ਰਚੀ ਸਾਜ਼ਿਸ਼
ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਸੁਖਵਿੰਦਰ ਪਾਲ ਚੌਕੀ ਇੰਚਾਰਜ ਅੱਪਰਾ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ। ਉਕਤ ਕੰਪਿਊਟਰ ਅਧਿਆਪਕਾ ਦੀ ਸ਼ਨਾਖਤ ਅਮਨਦੀਪ ਕੌਰ (38) ਪੁੱਤਰੀ ਰਛਪਾਲ ਸਿੰਘ ਵਾਸੀ ਪਿੰਡ ਸਮਾਰੜੀ ਵਜੋਂ ਹੋਈ ਹੈ। ਏ. ਐੱਸ. ਆਈ. ਸੁਖਵਿੰਦਰ ਪਾਲ ਚੌਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਅਮਨਦੀਪ ਕੌਰ ਦਾ ਤਿੰਨ ਸਾਲ ਪਹਿਲਾਂ ਪਿੰਡ ਮਾਹਲ ਗਿੱਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਵਸਨੀਕ ਹਰਵਿੰਦਰ ਸਿੰਘ ਨਾਲ ਵਿਆਹ ਹੋ ਚੁੱਕਾ ਹੈ, ਜੋ ਕਿ ਵਿਦੇਸ਼ ਇਟਲੀ ਗਿਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਲਈ ਢੀਂਡਸਾ ਧੜੇ ਦਾ ਵੱਡਾ ਐਲਾਨ
ਨੋਟ : ਖ਼ੁਦਕੁਸ਼ੀ ਦੀਆਂ ਵੱਧ ਰਹੀਆਂ ਘਟਨਾਵਾਂ ਸੰਬੰਧੀ ਤੁਹਾਡੀ ਕੀ ਰਾਇ? ਕੁਮੈਂਟ ਕਰਕੇ ਦਿਓ ਆਪਣੇ ਵਿਚਾਰ।
ਦਿੱਲੀ ਵਿਖੇ ਕਿਸਾਨ ਸੰਘਰਸ਼ ਦੌਰਾਨ ਪਿੰਡ ਖੋਟੇ ਦੇ ਮਜ਼ਦੂਰ ਦੀ ਮੌਤ 'ਤੇ ਹਲਕੇ 'ਚ ਸੋਗ ਦੀ ਲਹਿਰ
NEXT STORY