ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਨਿਊਯਾਰਕ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਨੇ ਲਗਭਗ 5.9 ਕਿਲੋਗ੍ਰਾਮ (13 ਪੌਂਡ) ਵਜ਼ਨ ਵਾਲੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਬੱਚੇ ਦਾ ਵਜ਼ਨ ਇੱਕ ਆਮ ਨਵਜੰਮੇ ਬੱਚੇ ਦੇ ਔਸਤ ਵਜ਼ਨ ਨਾਲੋਂ ਲਗਭਗ ਦੁੱਗਣਾ ਹੈ, ਜਿਸ ਕਾਰਨ ਹਸਪਤਾਲ ਦਾ ਸਟਾਫ ਤੇ ਖੁਦ ਬੱਚੇ ਦੀ ਮਾਂ ਵੀ ਹੈਰਾਨ ਹੈ।
ਸ਼ੌਨ ਜੂਨੀਅਰ ਨਾਮ ਦੇ ਇਸ ਬੱਚੇ ਦਾ ਜਨਮ 31 ਜਨਵਰੀ ਨੂੰ ਕਾਯੂਗਾ ਮੈਡੀਕਲ ਸੈਂਟਰ ਵਿੱਚ ਹੋਇਆ। ਇਹ ਬੱਚਾ ਇਸ ਹਸਪਤਾਲ ਵਿੱਚ ਪੈਦਾ ਹੋਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਧ ਵਜ਼ਨ ਵਾਲਾ ਬੱਚਾ ਬਣ ਗਿਆ ਹੈ। ਬੱਚੇ ਦੀ ਮਾਂ ਟੈਰਿਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਸੀ ਕਿ ਬੱਚਾ ਵੱਡਾ ਹੋਵੇਗਾ, ਪਰ ਇੰਨੇ ਵੱਡੇ ਆਕਾਰ ਦੀ ਉਮੀਦ ਉਨ੍ਹਾਂ ਨੂੰ ਵੀ ਨਹੀਂ ਸੀ। ਚਾਰ ਬੱਚਿਆਂ ਦੀ ਮਾਂ ਟੈਰਿਕਾ ਨੇ ਦੱਸਿਆ ਕਿ ਉਨ੍ਹਾਂ ਦਾ ਨਵਜੰਮਿਆ ਪੁੱਤਰ ਹੁਣੇ ਤੋਂ ਹੀ 3 ਤੋਂ 6 ਮਹੀਨੇ ਦੇ ਬੱਚਿਆਂ ਦੇ ਕੱਪੜੇ ਅਤੇ ਡਾਇਪਰ ਪਹਿਨ ਰਿਹਾ ਹੈ। ਉਨ੍ਹਾਂ ਕਿਹਾ, "ਅਜਿਹਾ ਲੱਗਦਾ ਹੈ ਜਿਵੇਂ ਮੈਂ ਸਿੱਧਾ ਤਿੰਨ ਮਹੀਨੇ ਦੇ ਬੱਚੇ ਦੀ ਮਾਂ ਬਣ ਗਈ ਹਾਂ"। ਡਾਕਟਰਾਂ ਅਨੁਸਾਰ ਜਨਮ ਅਸਧਾਰਨ ਸੀ ਪਰ ਸਭ ਕੁਝ ਠੀਕ ਰਿਹਾ।
ਹਸਪਤਾਲ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਸ਼ੌਨ ਜੂਨੀਅਰ ਦੇ ਨਾਲ ਉਸੇ ਦਿਨ ਪੈਦਾ ਹੋਈ ਇਕ ਹੋਰ ਬੱਚੀ ਮਾਰਗੋਟ ਦਿਖਾਈ ਦੇ ਰਹੀ ਹੈ, ਜਿਸ ਦਾ ਵਜ਼ਨ ਸਿਰਫ 1.8 ਕਿਲੋਗ੍ਰਾਮ (4 ਪੌਂਡ) ਸੀ। ਦੋਵਾਂ ਬੱਚਿਆਂ ਦੇ ਆਕਾਰ ਵਿਚ ਵੱਡਾ ਅੰਤਰ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਹ ਹੈ ਕਿ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਭਾਰੀ ਬੱਚਾ 1879 ਵਿੱਚ ਅਮਰੀਕਾ ਦੇ ਓਹੀਓ ਵਿੱਚ ਪੈਦਾ ਹੋਇਆ ਸੀ, ਜਿਸਦਾ ਵਜ਼ਨ 9.98 ਕਿਲੋਗ੍ਰਾਮ ਸੀ, ਹਾਲਾਂਕਿ ਉਹ ਬੱਚਾ ਸਿਰਫ 11 ਘੰਟੇ ਹੀ ਜਿਉਂਦਾ ਰਹਿ ਸਕਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
AI ਰਾਹੀਂ ਹੋ ਗਈ ਸਭ ਤੋਂ ਵੱਡੀ ਚੋਰੀ! 150GB ਦੇ ਮੈਕਸੀਕਨ ਸਰਕਾਰੀ ਡਾਟੇ ਨੂੰ ਲਾਈ ਸੰਨ੍ਹ
NEXT STORY