ਫਗਵਾਡ਼ਾ, (ਜਲੋਟਾ)- ਫਗਵਾਡ਼ਾ ’ਚ ਬਰਸਾਤ ਦੇ ਮੌਸਮ ’ਚ ਹੋ ਰਹੇ ਵਾਰ-ਵਾਰ ਗੰਦੇ ਪਾਣੀ ਦੇ ਜਲਮਗਨ, ਖਸਤਾਹਾਲ ਸਟਰੀਟ ਲਾਈਟਾਂ, ਸਾਫ ਪਾਣੀ ਦੀ ਕਿੱਲਤ, ਸੀਵਰੇਜ ਅਤੇ ਗੰਦੇ ਪਾਣੀ ਦੀ ਨਿਕਾਸੀ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਨੂੰ ਪ੍ਰਦਾਨ ਕਰਨ ’ਚ ਨਗਰ ਨਿਗਮ ਫਗਵਾਡ਼ਾ ’ਚ ਫੈਲੀ ਦੁਰਦਸ਼ਾ ਨੂੰ ਮੁੱਦਾ ਬਣਾ ਕੇ ਅੱਜ ਕਾਂਗਰਸ ਪਾਰਟੀ ਫਗਵਾਡ਼ਾ ਦੇ 10 ਕੌਂਸਲਰਾਂ ਅਤੇ ਵੱਡੀ ਗਿਣਤੀ ’ਚ ਪੁੱਜੇ ਕਾਂਗਰਸੀ ਨੇਤਾਵਾਂ ਨੇ ਸ਼ਹਿਰ ਦੀ ਜਨਤਾ ਦੇ ਨਾਲ ਹੋ ਕੇ ਇਸ ਦਾ ਦੋਸ਼ੀ ਨਗਰ ਨਿਗਮ ਫਗਵਾਡ਼ਾ ਦੇ ਮੇਅਰ ਅਰੁਣ ਖੋਸਲਾ ਨੂੰ ਮੰਨ ਕੇ ਮੇਅਰ ਦਫ਼ਤਰ ਦੇ ਬਾਹਰ ਮੇਅਰ ਖੋਸਲਾ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤਕ ਰੋਸ ਪ੍ਰਦਰਸ਼ਨ ਕੀਤਾ।
ਰੋਸ ਪ੍ਰਦਰਸ਼ਨ ਦੌਰਾਨ ਸਾਰੇ 10 ਕੌਂਸਲਰਾਂ ਨੇ ਸਵਾਲ ਕਰਦੇ ਹੋਏ ਪੁੱਛਿਆ ਹੈ ਕਿ ਫਗਵਾਡ਼ਾ ’ਚ ਬੀਤੇ ਦਿਨੀਂ ਹਨੇਰੇ ਕਾਰਨ ਸਡ਼ਕ ਹਾਦਸੇ ’ਚ ਮਾਰੀ ਗਈ ਇਕ ਅੌਰਤ ਦੀ ਮੌਤ ਦਾ ਕੌਣ ਜ਼ਿੰਮੇਵਾਰ ਹੈ?ਉਨ੍ਹਾਂ ਕਿਹਾ ਕਿ ਹੱਦ ਤਾਂ ਇਹ ਹੋ ਗਈ ਹੈ ਕਿ ਮ੍ਰਿਤਕਾ ਦੀ ਮੌਤ ਵੀ ਮੇਅਰ, ਉਸਦੀ ਟੀਮ ਅਤੇ ਸਥਾਨਕ ਸਰਕਾਰੀ ਅਮਲੇ ਨੂੰ ਜਗਾ ਨਹੀਂ ਸਕੀ? ਇਸਦੇ ਬਾਅਦ ਰੋਸ ਧਰਨੇ ’ਚ ਸ਼ਾਮਲ ਹੋਏ ਨਿਗਮ ਦੇ ਕੌਂਸਲਰਾਂ ਸੰਜੀਵ ਬੁੱਗਾ (ਪ੍ਰਧਾਨ ਬਲਾਂਕ ਕਾਂਗਰਸ ਫਗਵਾਡ਼ਾ), ਰਾਮਪਾਲ ਉੱਪਲ, ਜਤਿੰਦਰ ਵਰਮਾਨੀ, ਪਦਮਦੇਵ ਸੁਧੀਰ ਨਿੱਕਾ, ਮੁਨੀਸ਼ ਪ੍ਰਭਾਕਰ, ਸੱਤਿਆ ਦੇਵੀ, ਰਮਾ ਰਾਣੀ, ਪਰਵਿੰਦਰ ਕੌਰ, ਦਰਸ਼ਨ ਲਾਲ ਧਰਮਸੌਤ, ਸੰਗੀਤਾ ਗੁਪਤਾ ਨੇ ਫਗਵਾਡ਼ਾ ਵਾਸੀਆਂ ਅਤੇ ਕਾਂਗਰਸੀ ਨੇਤਾਵਾਂ ਦੀ ਹਾਜ਼ਰੀ ’ਚ ਇਕ ਦੇ ਬਾਅਦ ਇਕ ਮੇਅਰ ਅਰੁਣ ਖੋਸਲਾ ਦੀ ਘਟੀਆ ਕਾਰਜਸ਼ੈਲੀ ਦੀ ਪੋਲ ਖੋਲ੍ਹਦੇ ਹੋਏ ਕਿਹਾ ਕਿ ਉਹ ਇਹ ਰੋਸ ਧਰਨਾ ਕੇਵਲ ਇਸ ਲਈ ਲਗਾਉਣ ਨੂੰ ਮਜਬੂਰ ਹੋਏ ਹਨ ਕਿਉਂਕਿ ਫਗਵਾਡ਼ਾ ਦੀ ਜਨਤਾ ਨਿਗਮ ਦੀ ਸੱਤਾ ’ਤੇ ਕਾਬਜ਼ ਮੇਅਰ ਅਰੁਣ ਖੋਸਲਾ ਦੀਅਾਂ ਭ੍ਰਿਸ਼ਟ ਅਤੇ ਦਿਸ਼ਾਹੀਨ ਨੀਤੀਆਂ ਦੇ ਕਾਰਨ ਬੁਰੀ ਤਰ੍ਹਾਂ ਨਾਲ ਹੈਰਾਨ ਪ੍ਰੇੇਸ਼ਾਨ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਰੋਸ ਧਰਨਾ ਲਾ ਕੇ ਉਹ ਮੇਅਰ ਅਰੁਣ ਖੋਸਲਾ ਨੂੰ ਅੱਜ ਦੱਸਣ ਆਏ ਹਨ ਕਿ ਇਹ ਉਸ ਵੱਡੇ ਜਨ ਅੰਦੋਲਨ ਦੀ ਸ਼ੁਰੂਆਤ ਹੋਈ ਹੈ, ਜਿਸਦੇ ਤਹਿਤ ਹੁਣ ਮੇਅਰ ਕੋਲੋਂ ਫਗਵਾਡ਼ਾ ਵਿਖੇ ਨਿਗਮ ਦੇ ਅੰਦਰ ਹੋ ਰਹੀ ਹਰ ਗੜਬਡ਼ੀ ਦਾ ਹਿਸਾਬ ਜਨਤਾ ਦੀ ਅਦਾਲਤ ’ਚ ਲੋਕਾਂ ਸਾਹਮਣੇ ਮੰਗਿਆ ਜਾਵੇਗਾ। ਚੰਗਾ ਹੋਵੇਗਾ ਕਿ ਮੇਅਰ ਅਪਣੇ ਆਪ ਹੀ ਸੁਧਰ ਜਾਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਸ਼ਹਿਰ ਦੇ ਵਿਕਾਸ ਨੂੰ ਪੂਰਾ ਕਰਵਾਉਣ ਲਈ ਮਦਦਗਾਰ ਬਣਨ।
ਇਸ ਮੌਕੇ ਸ਼ਾਮਲ ਫਗਵਾਡ਼ਾ ਵਾਸੀਆਂ ਅਤੇ ਹੋਰ ਪੱਤਵੰਤਿਆਂ ਨੇ ਇਕ ਸੁਰ ’ਚ ਕਿਹਾ ਕਿ ਜੇਕਰ ਜਨਤਾ ਨੂੰ ਰਾਜਨੇਤਾਵਾਂ ਨੂੰ ਇੱਜ਼ਤ ਦੇ ਨਾਲ ਕੁਰਸੀ ’ਤੇ ਬੈਠਾਉਣਾ ਆਉਂਦਾ ਹੈ ਤਾਂ ਰਾਜਨੇਤਾਵਾਂ ਨੂੰ ਸੱਤਾ ਤੋਂ ਬਾਹਰ ਕਰਕੇ ਕੁਰਸੀ ਤੋਂ ਉਤਾਰਨਾ ਵੀ ਆਉਂਦਾ ਹੈ। ਲੋਕਾਂ ਨੇ ਕਿਹਾ ਕਿ ਉਹ ਸਭ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਫਗਵਾਡ਼ਾ ’ਚ ਬਦਹਾਲ ਸਰਕਾਰੀ ਵਿਵਸਥਾ ਖਾਸਕਰ ਨਿਗਮ ਦੀ ਘਟੀਅਾ ਕਾਰਜਸ਼ੈਲੀ ਦੇ ਕਾਰਨ ਇਥੇ ਦੇ ਹਰ ਚੌਕ, ਗਲੀ, ਮੁਹੱਲੇ ਸਣੇ ਮੇਨ ਨੈਸ਼ਨਲ ਹਾਈਵੇ ਨੰਬਰ 1 ’ਤੇ ਮੌਤ ਮੰਡਰਾ ਰਹੀ ਹੈ। ਕਦੋਂ, ਕੌਣ ਅਤੇ ਕਿਥੇ ਮੌਤ ਦਾ ਸ਼ਿਕਾਰ ਹੋ ਜਾਵੇ, ਇਸਦਾ ਕੋਈ ਭਰੋਸਾ ਨਹੀਂ ਹੈ। ਇਸਦੀ ਤਾਜ਼ਾ ਮਿਸਾਲ ਸਿਰਫ਼ ਦੋ ਦਿਨ ਪਹਿਲਾਂ ਨੈਸ਼ਨਲ ਹਾਈਵੇ ਨੰਬਰ 1 ’ਤੇ ਛਾਏ ਹਨੇਰੇ ਦੇ ਕਾਰਨ ਮਰੀ ਇਕ ਮਾਸੂਮ ਵਿਆਹੀ ਅੌਰਤ ਦੀ ਮੌਤ ਬਣੀ ਹੋਈ ਹੈ। ਹੱਦ ਤਾਂ ਇਹ ਹੈ ਕਿ ਮ੍ਰਿਤਕਾ ਦੀ ਮੌਤ ਵੀ ਮੇਅਰ, ਨਿਗਮ ਅਤੇ ਸਰਕਾਰੀ ਅਮਲੇ ਨੂੰ ਜਗਾ ਨਹੀਂ ਸਕੀ ਹੈ।
ਧਰਨ ਦੌਰਾਨ ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਹਰਜੀ ਮਾਨ, ਪੀ. ਪੀ. ਸੀ. ਸੀ. ਸਕੱਤਰ ਮੁਨੀਸ਼ ਭਾਰਦਵਾਜ, ਨਰੇਸ਼ ਭਾਰਦਵਾਜ, ਇੰਦਰ ਦੁੱਗਲ, ਸਾਬਕਾ ਕੌਂਸਲਰ ਪਵਿੱਤਰ ਸਿੰਘ, ਅਵਿਨਾਸ਼ ਗੁਪਤਾ ਬਾਸ਼ੀ, ਸ਼੍ਰੀ ਬੱਬੂ, ਨਗਰ ਕੌਂਸਲ ਦੀ ਸਾਬਕਾ ਉਪ-ਪ੍ਰਧਾਨ ਸੀਤਾ ਦੇਵੀ, ਗੁਰਜੀਤ ਵਾਲੀਆ, ਅਰਜੁਨ ਸੁਧੀਰ, ਜੈਗੋਪਾਲ ਵਧਾਵਨ, ਤਰਨਜੀਤ ਸਿੰਘ ਵਾਲੀਆ ਸਣੇ ਕਾਂਗਰਸੀ ਨੇਤਾ, ਫਗਵਾਡ਼ਾ ਵਾਸੀ ਅਤੇ ਹੋਰ ਪਤਵੰਤੇ ਮੌਜੂਦ ਸਨ।
ਰੋਸ ਪ੍ਰਦਰਸ਼ਨ ਦੌਰਾਨ ਦਫਤਰ ’ਚ ਨਹੀਂ ਦਿਸੇ ਮੇਅਰ!
ਕਾਂਗਰਸੀ ਕੌਂਸਲਰਾਂ ਵੱਲੋਂ ਸ਼ਹਿਰ ਦੀ ਜਨਤਾ ਨੂੰ ਨਾਲ ਲੈ ਕੇ ਮੇਅਰ ਦਫ਼ਤਰ ਦੇ ਠੀਕ ਬਾਹਰ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਮੇਅਰ ਅਰੁਣ ਖੋਸਲਾ ਮੇਅਰ ਦਫਤਰ ਵਿਖੇ ਨਹੀਂ ਦਿਖਾਈ ਦਿੱਤੇ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਮੇਅਰ ਦਫਤਰ ਦਾ ਦੌਰਾ ਕੀਤਾ ਤਾਂ ਦੱਸਿਆ ਗਿਆ ਕਿ ਮੇਅਰ ਦਫ਼ਤਰ ਨਹੀਂ ਆਏ ਹਨ। ਇਹ ਮਾਮਲਾ ਭਾਰੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਦੌਰਾਨ ਪਤਾ ਲੱਗਾ ਹੈੈ ਕਿ ਪ੍ਰਦਰਸ਼ਨ ਤੋਂ ਬਾਅਦ ਜਦੋਂ ਕਾਂਗਰਸੀ ਨੇਤਾ ਚਲੇ ਗਏ ਤਦ ਮੇਅਰ ਆਪਣੇ ਦਫ਼ਤਰ ’ਚ ਆਏ ਹਨ।
ਮੇਅਰ ਰਾਜਸੀ ਤੌਰ ’ਤੇ ਬੈਕਫੁਟ ’ਤੇ ਆਉਂਦੇ ਵਿਖਾਈ ਦਿੱਤੇ!
ਫਗਵਾਡ਼ਾ ’ਚ ਨਿਗਮ ਦੀ ਘਟੀਆ ਕਾਰਜਸ਼ੈਲੀ ਨੂੰ ਲੈ ਕੇ ਲੋਕਾਂ ’ਚ ਵੱਡੇ ਪੱਧਰ ’ਤੇ ਫੈਲੇ ਗੁੱਸੇ, ਰੋਸ ਅਤੇ ਇਸ ਨੂੰ ਮੁੱਦਾ ਬਣਾ ਕਾਂਗਰਸੀ ਨੇਤਾਵਾਂ ਵੱਲੋਂ ਜਨਤਾ ਦੇ ਨਾਲ ਹਨ ਅੱਜ ਨਿਗਮ ਦਫ਼ਤਰ ਦੇ ਬਾਹਰ ਨਿਗਮ ਦੇ ਮੇਅਰ ਅਰੁਣ ਖੋਸਲਾ ਦੀ ਕਾਰਜਸ਼ੈਲੀ ਨੂੰ ਮੁੱਦਾ ਬਣਾ ਮੇਅਰ ਦੇ ਖਿਲਾਫ ਲਗਾਏ ਗਏ ਰੋਸ ਧਰਨੇ ਦੇ ਸਿਰਫ਼ ਕੁਝ ਮਿੰਟਾਂ ਬਾਅਦ ਮੇਅਰ ਰਾਜਸੀ ਤੌਰ ’ਤੇ ਪੂੂਰੀ ਤਰ੍ਹਾਂ ਨਾਲ ਬੈਕਫੁਟ ’ਤੇ ਆਉਂਦੇ ਦਿਖਾਈ ਦਿੱਤੇ। ਇਸਦਾ ਸਬੂਤ ਸਿਰਫ਼ ਇਸ ਸੱਚਾਈ ਤੋਂ ਮਿਲ ਰਿਹਾ ਹੈ ਕਿ ਜੋ ਮੇਅਰ ਪਿੱਛਲੇ ਲੰਬੇ ਸਮੇਂ ਤੋਂ ਵੱਡੀ ਗੱਲ ਅਤੇ ਮੁੱਦੇ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁੱਛੇ ਜਾਂਦੇ ਸਵਾਲ ਅਤੇ ਮੇਅਰ ਦੇ ਪੱਖ ਨੂੰ ਜਾਣਨ ਲਈ ਕੋਸ਼ਿਸ਼ਾਂ ਕਰਦਾ ਰਿਹਾ ਹੈ ਅਤੇ ਮੇਅਰ ਨੋ ਕੁਮੈਂਟਸ ਕਹਿ ਕੇ ਗੱਲ ਨੂੰ ਟਾਲਦੇ ਰਹੇ ਹਨ। ਉਹੀ ਮੇਅਰ ਵੱਲੋਂ ਅੱਜ ਰੋਸ ਧਰਨੇ ਦੇ ਖ਼ਤਮ ਹੋਣ ਦੇ ਕੁਝ ਮਿੰਟਾਂ ਬਾਅਦ ਨਿਗਮ ਪੱਧਰ ਤੇ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ’ਚ ਹੋਏ ਕਥਿਤ ਵਿਕਾਸ ਕੰਮਾਂ ਦਾ ਲੇਖਾ ਜੋਖਾ ਜਾਰੀ ਕਰ ਦਿੱਤਾ ਪਰ ਇਸ ਦੇ ਨਾਲ ਮੇਅਰ ਖੋਸਲਾ ਵੱਲੋਂ ਇਹ ਵੀ ਸਵੀਕਾਰ ਕਰ ਲਿਆ ਗਿਆ ਕਿ ਮੌਜੂਦਾ ਹਾਲਾਤ ’ਚ ਨਿਗਮ ਦੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਨਿਗਮ ਆਪਣੇ ਪੱਧਰ ’ਤੇ ਕੋਈ ਕਾਰਜ ਕਰਵਾ ਸਕੇ? ਹੁਣ ਅਜਿਹੇ ’ਚ ਜਦੋਂ ਮੇਅਰ ਆਪਣੇ ਆਪ ਕਹਿ ਰਹੇ ਹਨ ਕਿ ਨਿਗਮ ਦੇ ਕੋਲ ਵਿਕਾਸ ਕਾਰਜ ਕਰਵਾਉਣ ਲਈ ਕੋਈ ਪੈਸਾ ਹੀ ਨਹੀਂ ਬਚਿਆ ਹੈ ਤਾਂ ਉਹ ਜਨਤਾ ਨੂੰ ਦੱਸਣ ਕਿ ਕਿਸ ਆਧਾਰ ਤੇ ਲੋਕਾਂ ਦੀਆਂ ਜਨਸਮਸਿਆਵਾਂ ਦਾ ਹੱਲ ਕਰਵਾਓਗੇ?
ਇਹ ਦਲੀਲ਼ ਰਾਜਸੀ ਮਾਹਰ ਦੇ ਰਹੇ ਹਨ ਅਤੇ ਸਵਾਲ ਕਰ ਰਹੇ ਹਨ ਕਿ ਜੋ ਡਿਟੇਲ ਮੇਅਰ ਵੱਲੋਂ ਅੱਜ ਜਾਰੀ ਕੀਤੀ ਗਈ ਹੈ, ਉਸਦਾ ਸ਼ਹਿਰ ’ਚ ਬਣੀਅਾਂ ਹੋਈਆਂ ਜਨਸਮਸਿਆਵਾਂ ਜਿਵੇਂ ਸਰਕਾਰੀ ਲਾਈਟਾਂ ਦੀ ਮਾਡ਼ੀ ਹਾਲਤ, ਖਸਤਾਹਾਲ ਸਡ਼ਕਾਂ, ਸੀਵਰੇਜ ਦੀਆਂ ਲਾਈਨਾਂ ਦੀ ਸਾਫ਼-ਸਫਾਈ ਨਾ ਹੋਣ ਅਤੇ ਸ਼ਹਿਰ ’ਚ ਬਰਸਾਤੀ ਮੌਸਮ ’ਚ ਹੋ ਰਹੇ ਭਾਰੀ ਪਾਣੀ ਦੇ, ਗੰਦੇ ਪਾਣੀ ਦੀ ਸਮੱਸਿਆ, ਸ਼ਹਿਰ ’ਚ ਫੈਲੀ ਗੰਦਗੀ ਆਦਿ ਨਾਲ ਕੀ ਸਬੰਧ ਹੈ। ਇਹ ਸਾਰੇ ਮਾਮਲੇ ਚੰਗੀ ਕਾਰਜਸ਼ੈਲੀ, ਰੱਖਰਖਾਵ ਅਤੇ ਗੁੱਡ ਗਰਵਨੈਂਸ ਮੰਗਦੇ ਹਨ, ਜੋ ਫਗਵਾਡ਼ਾ ਨਗਰ ਨਿਗਮ ’ਚ ਹਾਲੇ ਨਹੀਂ ਵੇਖਣ ਨੂੰ ਮਿਲ ਰਿਹਾ ਹੈ। ਇਸੇ ਸਭ ਦੇ ਕਾਰਨ ਵਜੋਂ ਇਕ ਅੌਰਤ ਦੀ ਬੰਦ ਪਈ ਸਰਕਾਰੀ ਸਟਰੀਟ ਲਾਈਟ ਦੇ ਕਾਰਨ ਹਨੇਰੇ ’ਚ ਵਾਪਰੇ ਸਡ਼ਕ ਹਾਦਸੇ ’ਚ ਮੌਤ ਹੋ ਗਈ ਹੈ। ਰਾਜਸੀ ਮਾਹਰ ਇਹ ਵੀ ਕਹਿ ਰਹੇ ਹਨ ਕਿ ਸਰਕਾਰੀ ਲਾਈਟਾਂ ਦੀ ਮਾਡ਼ੀ ਹਾਲਤ ਦੇ ਮੁੱਦੇ ਆਦਿ ਨੂੰ ਤਾਂ ਵੱਡੇ ਪੱਧਰ ਤੇ ਮੇਅਰ ਦੇ ਸਾਥੀ ਭਾਜਪਾ ਕੌਂਸਲਰ ਹੀ ਚੁੱਕਦੇ ਰਹੇ ਹਨ ਅਤੇ ਸ਼ਹਿਰ ਦੀ ਮਾਡ਼ੀ ਹਾਲਤ ਦੀ ਹਕੀਕਤ ਤਾਂ ਅਾਪਣੇ ਆਪ ਭਾਜਪਾ ਦੇ ਕਈ ਕੌਂਸਲਰ ਮੀਡੀਆ ’ਚ ਆ ਕੇ ਸਵੀਕਾਰ ਕਰਕੇ ਇਥੇ ਤਕ ਕਹਿੰਦੇ ਰਹੇ ਹਨ ਕਿ ਭਾਜਪਾ ਮੇਅਰ ਦੇ ਨਿਗਮ ’ਚ ਹੋਣ ਦੇ ਬਾਅਦ ਵੀ ਉਨ੍ਹਾਂ ਦੀ ਬਤੌਰ ਭਾਜਪਾ ਕੌਂਸਲਰ ਨਾ ਤਾਂ ਮੇਅਰ ਸੁਣਵਾਈ ਕਰ ਰਹੇ ਹਨ ਅਤੇ ਨਾ ਹੀ ਕੋਈ ਸਰਕਾਰੀ ਅਧਿਕਾਰੀ ਸੁਣ ਰਿਹਾ ਹੈ ।
ਹੁਣ ਰਾਜਸੀ ਮਾਹਰ ਕੀ ਕਹਿ ਰਹੇ ਹਨ ਅਤੇ ਕਾਂਗਰਸੀ ਕੌਂਸਲਰ ਕੀ ਇਲਜ਼ਾਮ ਲਗਾ ਰਿਹੇ ਹਨ ਇਹ ਤਾਂ ਦਲੀਲ਼ ਦਾ ਵਿਸ਼ਾ ਹੋ ਸਕਦਾ ਹੈ ਪਰ ਕੀ ਮੇਅਰ ਇਹ ਦੱਸਣਗੇ ਕਿ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਭਾਜਪਾ ਕੌਂਸਲਰ ਜੋ ਪਿਛਲੇ ਲੰਬੇ ਸਮੇਂ ਤੋਂ ਕਦੇ ਨਿਗਮ ਹਾਊਸ ਦੀਆਂ ਬੈਠਕਾਂ ’ਚ ਤਾਂ ਕਦੇ ਸੋਸ਼ਲ ਮੀਡੀਆ ਤੇ ਜਦੋਂ ਸ਼ਹਿਰ ’ਚ ਫੈਲੀ ਮਾਡ਼ੀ ਹਾਲਤ ਦੀ ਦੁਹਾਈ ਦੇ ਰਹੇ ਹਨ ਤਾਂ ਫਿਰ ਕੀ ਕਹਿਣਾ ਬਾਕੀ ਬਚਦਾ ਹੈ ? ਅਖੀਰ ਇਸ ਸੱਚਾਈ ਨੂੰ ਕਿਵੇਂ ਅਤੇ ਕਿਸ ਦਲੀਲ਼ ਨਾਲ ਦਬਾਇਆ ਜਾ ਸਕਦਾ ਹੈ?
ਪ੍ਰਿੰਸੀਪਲ ਸਾਹਿਬ! ਤਰੀਕ ’ਤੇ ਤਰੀਕ...ਕਦੋਂ ਸ਼ੁਰੂ ਹੋਵੇਗੀ ਪੜ੍ਹਾਈ
NEXT STORY