ਜਲੰਧਰ (ਮ੍ਰਿਦੁਲ)— ਇਨਕਮ ਟੈਕਸ ਮਹਿਕਮੇ ਦੀ ਇਨਵੈਸਟੀਗੇਸ਼ਨ ਟੀਮ ਨੇ ਵੀਰਵਾਰ ਨਕੋਦਰ ਸਥਿਤ ਸਿਗਰਟ-ਬੀੜੀ ਦੇ ਮੈਨੂਫੈਕਚਰਰ ਚੰਦਰ ਸ਼ੇਖਰ ਮਰਵਾਹਾ ਦੇ ਆਈ. ਜੇ. ਐੱਮ. ਗਰੁੱਪ 'ਤੇ ਛਾਪਾ ਮਾਰ ਕੇ ਸਰਚ ਕੀਤੀ।
ਅਧਿਕਾਰਤ ਸੂਤਰਾਂ ਦੀ ਮੰਨੀਏ ਤਾਂ ਇਹ ਸਰਚ ਲਗਭਗ 2-3 ਦਿਨ ਚੱਲਣ ਦੀ ਸੰਭਾਵਨਾ ਹੈ। ਸਵੇਰੇ 7.30 ਵਜੇ ਆਈ ਟੀਮ ਨੇ ਮਰਵਾਹਾ ਗਰੁੱਪ ਦੇ ਮਾਲਕ ਚੰਦਰ ਸ਼ੇਖਰ ਦੇ ਘਰ ਅਤੇ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਨਕਮ ਟੈਕਸ ਮਹਿਕਮੇਦੀ ਟੀਮ ਵੱਲੋਂ ਮਰਵਾਹਾ ਗਰੁੱਪ ਦੇ ਨਾਲ-ਨਾਲ ਸੈਫਰਾਨ ਮਾਲ ਦੇ ਮਾਲਕ ਮਨਮੋਹਨ ਅਤੇ ਲੁਧਿਆਣਾ ਸਥਿਤ ਹੈਵੀ ਡਾਰਟ ਨਾਮੀ ਕੰਪਨੀ 'ਚ ਵੀ ਛਾਪਾ ਮਾਰਿਆ, ਜਿੱਥੇ ਸਰਚ ਜਾਰੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਤਿੰਨਾਂ ਕਾਰੋਬਾਰੀਆਂ ਦਾ ਆਪਸੀ ਲੈਣ-ਦੇਣ ਹੈ, ਇਸੇ ਲਈ ਤਿੰਨਾਂ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਉਂਝ ਮਹਿਕਮੇਨੇ ਕੁੱਲ 35 ਜਗ੍ਹਾ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀਆਂ ਲਾਸ਼ਾਂ
ਮਹਿਕਮੇ ਦੇ ਉੱਚ ਪੱਧਰੀ ਭਰੋਸੇਯੋਗ ਸੂਤਰਾਂ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਮਹਿਕਮੇ ਕੋਲ ਚੰਦਰ ਸ਼ੇਖਰ ਮਰਵਾਹਾ ਦੀਆਂ ਬੈਂਕ ਟਰਾਂਜੈਕਸ਼ਨ ਬਾਰੇ ਇਨਪੁੱਟ ਆਏ ਸਨ। ਇਸ ਦੇ ਬਾਅਦ ਤੋਂ ਇਨਕਮ ਟੈਕਸ ਮਹਿਕਮੇ ਦੀ ਇਨਵੈਸਟੀਗੇਸ਼ਨ ਟੀਮ ਨੇ ਉਨ੍ਹਾਂ ਦੀ ਪ੍ਰਾਪਰਟੀ ਅਤੇ ਕੈਸ਼ ਟਰਾਂਜੈਕਸ਼ਨ 'ਤੇ ਨਜ਼ਰ ਰੱਖੀ ਹੋਈ ਸੀ। ਮਰਵਾਹਾ ਗਰੁੱਪ ਦਾ ਮੂਲ ਕਾਰੋਬਾਰ ਤਾਂ ਸਿਗਰਟ-ਬੀੜੀ ਦੀ ਮੈਨੂਫੈਕਚਰਿੰਗ ਹੀ ਹੈ ਪਰ ਦੂਜੇ ਪਾਸੇ ਉਨ੍ਹਾਂ ਵੱਲੋਂ ਕਈ ਬੇਨਾਮੀ ਜਾਇਦਾਦਾਂ ਅਤੇ ਪੈਸੇ ਨੂੰ ਉਨ੍ਹਾਂ ਪ੍ਰਾਪਰਟੀ, ਸ਼ੇਅਰ ਬਾਜ਼ਾਰ ਅਤੇ ਕਾਰਾਂ ਦੇ ਕਾਰੋਬਾਰ 'ਚ ਇਨਵੈਸਟ ਕੀਤਾ ਹੋਇਆ ਹੈ। ਅੱਜ ਦੀ ਤਰੀਕ 'ਚ ਮਰਵਾਹਾ ਗਰੁੱਪ ਰੀਅਲ ਅਸਟੇਟ ਦੇ ਕਾਰੋਬਾਰ 'ਤੇ ਵੱਧ ਧਿਆਨ ਦੇ ਰਿਹਾ ਹੈ, ਜਿਸ ਨੂੰ ਲੈ ਕੇ ਕਈ ਜਾਇਦਾਦਾਂ ਬਾਰੇ ਪਤਾ ਲੱਗਾ ਸੀ। ਇਨਵੈਸਟੀਗੇਸ਼ਨ ਟੀਮ ਨੇ ਜਾਂਚ ਦੌਰਾਨ ਮਰਵਾਹਾ ਗਰੁੱਪ ਦੇ ਦਫ਼ਤਰਾਂ ਵਿਚੋਂ ਕਈ ਅਜਿਹੇ ਦਸਤਾਵੇਜ਼ ਮਿਲੇ ਹਨ, ਜੋ ਕਿ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੇ ਹਨ।
ਸੂਤਰਾਂ ਦੀ ਮੰਨੀਏ ਤਾਂ ਮਰਵਾਹਾ ਗਰੁੱਪ ਦੇ ਅਜੋਕੇ ਸਮੇਂ ਕਈ ਦਫ਼ਤਰ ਹਨ, ਜਿਨ੍ਹਾਂ 'ਚ ਸਿਗਰਟ-ਬੀੜੀ ਦੇ ਕਾਰੋਬਾਰ ਦੇ ਨਾਲ-ਨਾਲ ਕਾਰਾਂ ਦੇ ਸ਼ੋਅਰੂਮ ਵੀ ਹਨ, ਜਿਵੇਂ ਮਾਰੂਤੀ, ਟੋਯੋਟਾ ਅਤੇ ਹੋਰ ਰੀਅਲ ਅਸਟੇਟ ਦਫ਼ਤਰ। ਟੀਮ ਵੱਲੋਂ ਨੈਸ਼ਨਲ ਹਾਈਵੇਅ 'ਤੇ ਸਥਿਤ ਮਰਵਾਹਾ ਆਟੋ 'ਚ ਵੀ ਸਰਚ ਕੀਤੀ ਗਈ, ਜਿੱਥੋਂ ਰਿਕਾਰਡ ਜ਼ਬਤ ਕੀਤਾ ਗਿਆ ਹੈ। ਲੁਧਿਆਣਾ ਸਥਿਤ ਉਨ੍ਹਾਂ ਦੇ ਟੋਯੋਟਾ ਸ਼ੋਅਰੂਮ ਅਤੇ ਆਰਚੀਟੈਕਟਸ ਦੇ ਸ਼ੋਅਰੂਮ ਵਿਚ ਵੀ ਸਰਚ ਕੀਤੀ ਗਈ।
ਇਹ ਵੀ ਪੜ੍ਹੋ: ਆਈਲੈੱਟਸ ਨੇ ਖੋਹੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਡਰਾਈਵਰ ਤੇ ਆਰਚੀਟੈਕਟਸ ਨੂੰ ਨਾਲ ਲੈ ਕੇ ਕਪੂਰ ਨਾਮੀ ਸ਼ਖਸ ਦੇ ਘਰ ਵੀ ਕੀਤੀ ਸਰਚ!
ਪਤਾ ਲੱਗਾ ਹੈ ਕਿ ਮਰਵਾਹਾ ਗਰੁੱਪ ਦੇ ਮਾਲਕ ਦੇ ਨਿੱਜੀ ਡਰਾਈਵਰ, ਰੀਅਲ ਅਸਟੇਟ ਕਾਰੋਬਾਰ ਦੇ ਲੁਧਿਆਣਾ ਰਹਿੰਦੇ 2 ਆਰਚੀਟੈਕਟਸ ਦੇ ਘਰ ਵਿਚ ਵੀ ਇਨਕਮ ਟੈਕਸ ਮਹਿਕਮੇ ਦੀ ਸਰਚ ਚੱਲ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਨ੍ਹਾਂ ਸਾਰੇ ਪੈਸਿਆਂ ਦੀ ਕਮਾਈ ਪਿੱਛੇ ਉਕਤ ਲੋਕ ਮੁੱਖ ਜਾਣਕਾਰ ਹਨ। ਸੂਤਰਾਂ ਦੀ ਮੰਨੀਏ ਤਾਂ ਕਥਿਤ ਤੌਰ 'ਤੇ ਨਕੋਦਰ ਸਥਿਤ ਕਾਰ ਬਾਜ਼ਾਰ ਦੇ ਮਾਲਕ ਨਾਲ ਮਰਵਾਹਾ ਦੀ ਭਾਈਵਾਲੀ ਹੈ, ਜੋ ਕਿ ਪੁਰਾਣੀਆਂ ਕਾਰਾਂ ਦੀ ਸੇਲ-ਪ੍ਰਚੇਜ਼ ਦਾ ਕਾਰੋਬਾਰ ਕਰਦੇ ਹਨ।
ਜ਼ਿਕਰਯੋਗ ਹੈ ਕਿ ਮਰਵਾਹਾ ਗਰੁੱਪ ਦੇ ਮਾਲਕ ਚੰਦਰ ਸ਼ੇਖਰ ਮਰਵਾਹਾ ਕਾਫੀ ਛੋਟੇ ਪੱਧਰ 'ਤੇ ਸਿਗਰਟ-ਬੀੜੀ ਵੇਚਦੇ ਸਨ। ਉਸ ਤੋਂ ਬਾਅਦ ਦੇਖਦੇ ਹੀ ਦੇਖਦੇ ਉਨ੍ਹਾਂ ਤੰਬਾਕੂ ਦੀ ਮੈਨੂਫੈਕਚਰਿੰਗ ਤੋਂ ਲੈ ਕੇ ਹਰ ਤਰ੍ਹਾਂ ਦੇ ਬ੍ਰਾਂਡ ਦੀਆਂ ਸਿਗਰਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਡਿਸਟਰੀਬਿਊਟਰਸ਼ਿਪ ਦੇ ਨਾਲ-ਨਾਲ ਉਹ ਖੁਦ ਦਾ ਦੇਸੀ ਬ੍ਰਾਂਡ ਵੀ ਮੈਨੂਫੈਕਚਰ ਕਰਦੇ ਹਨ। ਵੇਖਦੇ ਹੀ ਵੇਖਦੇ ਲਗਭਗ ਪਿਛਲੇ 5 ਸਾਲਾਂ ਵਿਚ ਨਕੋਦਰ ਤੋਂ ਜਲੰਧਰ ਸ਼ਹਿਰ 'ਚ ਆ ਕੇ ਉਨ੍ਹਾਂ ਮਾਡਲ ਟਾਊਨ ਵਿਚ ਕੋਠੀ ਬਣਾਈ। ਇੰਨਾ ਹੀ ਨਹੀਂ, ਸ਼ਹਿਰ ਵਿਚ ਕਈ ਸ਼ਾਪਿੰਗ ਕੰਪਲੈਕਸਾਂ ਦੇ ਨਾਲ-ਨਾਲ ਜਲੰਧਰ ਸਥਿਤ ਪ੍ਰਸਿੱਧ ਮੈਨਬਰੋ ਵੀ ਖਰੀਦ ਲਿਆ।
ਇਹ ਵੀ ਪੜ੍ਹੋ: ਕੈਪਟਨ ਤੇ ਪੀ. ਐੱਮ. ਮੋਦੀ 'ਤੇ 'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਤਿੱਖੇ ਸ਼ਬਦੀ ਵਾਰ (ਵੀਡੀਓ)
ਦਿੱਲੀ, ਚੰਡੀਗੜ੍ਹ ਸਮੇਤ ਜਲੰਧਰ ਦੀਆਂ ਪ੍ਰਾਈਮ ਲੋਕੇਸ਼ਨਜ਼ 'ਤੇ ਹਨ ਮਰਵਾਹਾ ਗਰੁੱਪ ਦੀਆਂ ਜਾਇਦਾਦਾਂ
ਦੱਸ ਦੇਈਏ ਕਿ ਮਰਵਾਹਾ ਗਰੁੱਪ ਦੀਆਂ ਦਿੱਲੀ, ਚੰਡੀਗੜ੍ਹ ਅਤੇ ਲੁਧਿਆਣਾ ਸਮੇਤ ਜਲੰਧਰ ਸ਼ਹਿਰ ਦੀਆਂ ਪ੍ਰਾਈਮ ਲੋਕੇਸ਼ਨਜ਼ 'ਤੇ ਜਾਇਦਾਦਾਂ ਹਨ। ਚੰਡੀਗੜ੍ਹ 'ਚ ਉਨ੍ਹਾਂ ਦਾ ਫਾਰਮ ਹਾਊਸ ਵੀ ਦੱਸਿਆ ਜਾਂਦਾ ਹੈ, ਜੋ ਕਿ ਕਾਫ਼ੀ ਪ੍ਰਾਈਮ ਲੋਕੇਸ਼ਨ 'ਤੇ ਹੈ। ਜਲੰਧਰ 'ਚ ਨਾਮਦੇਵ ਚੌਕ ਨੇੜੇ ਉਨ੍ਹਾਂ ਦੀ ਇਕ ਜਾਇਦਾਦ ਹੈ ਅਤੇ 66 ਫੁੱਟੀ ਰੋਡ 'ਤੇ ਸਥਿਤ ਫਲੈਟਸ ਅਤੇ ਨਕੋਦਰ ਰੋਡ 'ਤੇ ਉਨ੍ਹਾਂ ਕਾਫ਼ੀ ਜਾਇਦਾਦ ਖਰੀਦੀ ਹੈ, ਜਿਸ ਨੂੰ ਲੈ ਕੇ ਮਰਵਾਹਾ ਗਰੁੱਪ ਦੇ ਜਾਣਕਾਰ ਦੱਸਦੇ ਹਨ ਕਿ ਉਕਤ ਗਰੁੱਪ ਪਿਛਲੇ ਲਗਭਗ 5-7 ਸਾਲਾਂ ਵਿਚ ਹੀ ਇਨ੍ਹਾਂ ਜਾਇਦਾਦਾਂ ਦਾ ਮਾਲਕ ਬਣਿਆ ਹੈ।
ਮਰਵਾਹਾ ਗਰੁੱਪ 'ਤੇ ਛਾਪੇਮਾਰੀ ਨਾਲ ਕਈ ਅਫਸਰਾਂ ਨੂੰ ਵੀ ਹੋ ਰਹੀ ਚਿੰਤਾ
ਮਰਵਾਹਾ ਗਰੁੱਪ 'ਤੇ ਸਰਚ ਤੋਂ ਬਾਅਦ ਸ਼ਹਿਰ ਦੇ ਕਈ ਅਫਸਰ ਵੀ ਚਿੰਤਿਤ ਹਨ ਕਿਉਂਕਿ ਗਰੁੱਪ ਦੀ ਅਫਸਰਸ਼ਾਹੀ ਵਿਚ ਚੰਗੀ ਜਾਣ-ਪਛਾਣ ਹੋਣ ਕਾਰਣ ਇਨ੍ਹਾਂ ਦੇ ਸਿਗਰਟਾਂ ਦੇ ਟਰੱਕ ਰੋਕੇ ਨਹੀਂ ਜਾਂਦੇ। ਹਾਲਾਂਕਿ ਜਾਣਕਾਰ ਤਾਂ ਇਹ ਵੀ ਦੱਸਦੇ ਹਨ ਕਿ ਜੇਕਰ ਰੁਟੀਨ 'ਚ ਉਨ੍ਹਾਂ ਦੀ ਫੈਕਟਰੀ 'ਚ ਜਾਣਾ ਹੋਵੇ ਤਾਂ ਆਮ ਆਦਮੀ ਤੋਂ ਲੈ ਕੇ ਅਫਸਰਾਂ ਤੱਕ ਦੀ ਪਹਿਲਾਂ ਚੈਕਿੰਗ ਹੁੰਦੀ ਹੈ। ਉਸ ਤੋਂ ਬਾਅਦ ਹੀ ਐਂਟਰ ਹੋਣ ਦਿੱਤਾ ਜਾਂਦਾ ਹੈ, ਜਿਸ ਕਾਰਨ ਕਈ ਅਫ਼ਸਰ ਜੋ ਉਕਤ ਕਾਰੋਬਾਰੀਆਂ ਦੇ ਨਜ਼ਦੀਕੀ ਦੱਸੇ ਜਾ ਰਹੇ ਹਨ, ਚਿੰਤਿਤ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਘਰ 'ਚ ਦਾਖ਼ਲ ਹੋ ਚਾਕੂ ਨਾਲ ਵੱਢਿਆ ਸੀ ਨੌਜਵਾਨ, ਮੌਤ ਦਾ ਕਾਰਨ ਜਾਣ ਹੋਵੋਗੇ ਹੈਰਾਨ
ਕਾਰਾਂ ਦਾ ਵੀ ਹੈ ਸ਼ੌਕ, ਚੰਡੀਗੜ੍ਹ ਸਣੇ ਕਈ ਸੂਬਿਆਂ 'ਚ ਖੋਲ੍ਹੇ ਕਾਰਾਂ ਦੇ ਸ਼ੋਅਰੂਮ
ਸ਼ਹਿਰ ਦੇ ਇਕ ਪ੍ਰਮੁੱਖ ਬਿਜ਼ਨੈੱਸ ਕਲਾਸ ਪਰਿਵਾਰ ਨੂੰ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਮਰਵਾਹਾ ਗਰੁੱਪ ਦੇ ਮਾਲਕ ਚੰਦਰ ਸ਼ੇਖਰ ਮਰਵਾਹਾ ਨੂੰ ਮਹਿੰਗੀਆਂ ਕਾਰਾਂ ਰੱਖਣ ਦਾ ਵੀ ਸ਼ੌਕ ਹੈ। ਉਨ੍ਹਾਂ ਦੇ ਬੇਟੇ ਵੀ ਕਾਫੀ ਮਹਿੰਗੀਆਂ ਕਾਰਾਂ ਚਲਾਉਣਾ ਪਸੰਦ ਕਰਦੇ ਹਨ। ਇਸੇ ਕਾਰਣ ਉਨ੍ਹਾਂ ਦੇ ਪਿਤਾ ਵੱਲੋਂ ਮਰਵਾਹਾ ਆਟੋ ਨਾਮੀ ਚੰਡੀਗੜ੍ਹ ਸਮੇਤ ਕਈ ਸੂਬਿਆਂ ਵਿਚ ਸ਼ੋਅਰੂਮ ਖੋਲ੍ਹੇ ਗਏ ਹਨ। ਜਲੰਧਰ ਵਿਚ ਮਾਰੂਤੀ ਸੁਜ਼ੂਕੀ ਅਤੇ ਲੁਧਿਆਣਾ ਵਿਚ ਟੋਯੋਟਾ ਦੇ ਸ਼ੋਅਰੂਮ ਵੀ ਖਰੀਦੇ ਗਏ ਹਨ, ਜਿੱਥੋਂ ਲੋਕ ਨਵੀਆਂ-ਨਕੋਰ ਕਾਰਾਂ ਖਰੀਦਦੇ ਹਨ। ਦੱਸਿਆ ਜਾਂਦਾ ਹੈ ਕਿ ਉਕਤ ਇਨਕਮ ਟੈਕਸ ਦੀ ਕਾਰਵਾਈ ਸਿੱਧੀ ਦਿੱਲੀ ਦਫਤਰ ਤੋਂ ਆਏ ਹੁਕਮਾਂ 'ਤੇ ਹੋਈ ਹੈ।
ਇਹ ਵੀ ਪੜ੍ਹੋ: ਕੁਦਰਤ ਦਾ ਕਮਾਲ: ਹੁਸ਼ਿਆਰਪੁਰ 'ਚ ਇਸ ਬੂਟੇ 'ਤੇ ਲੱਗਦੇ ਨੇ ਸਾਲ 'ਚ 3 ਵਾਰ ਰਸੀਲੇ ਅੰਬ
ਮਾਮਲਾ ਕਿਸਾਨ ਬਿੱਲਾਂ ਦਾ : ਕੇਂਦਰ ਸਰਕਾਰ ‘ਜੱਟਾਂ’ ਨਾਲ ਗੱਲਬਾਤ ਕਰਨ ਦੇ ਮੂਡ ’ਚ !
NEXT STORY