ਜਲੰਧਰ (ਬਿਊਰੋ)— ਨਾਜਾਇਜ਼ ਕਾਲੋਨੀਆਂ 'ਤੇ ਕੀਤੀ ਗਈ ਸਥਾਨਕ ਸਰਕਾਰਾਂ ਬਾਰੇ ਨਵਜੋਤ ਸਿੰਘ ਸਿੱਧੂ ਦੀ ਕਾਰਵਾਈ ਤੋਂ ਬਾਅਦ ਉਨ੍ਹਾਂ ਦੇ ਆਪਣੇ ਵਿਧਾਇਕ ਸੁਸ਼ੀਲ ਰਿੰਕੂ ਹੀ ਉਨ੍ਹਾਂ ਦੇ ਵਿਰੋਧ 'ਚ ਉਤਰ ਆਏ। ਰਿੰਕੂ ਵੱਲੋਂ ਸ਼ੁੱਕਰਵਾਰ ਨੂੰ ਜਲੰਧਰ ਦੇ ਕਾਲਾ ਸੰਘਿਆਂ ਰੋਡ 'ਤੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਧਾਇਕ ਸੁਸ਼ੀਲ ਰਿੰਕੂ ਦੀ ਨਾਰਾਜ਼ਗੀ 'ਤੇ ਬੋਲਦੇ ਹੋਏ ਨਵਜੋਤ ਸਿੱਧੂ ਨੇ ਕਿਹਾ, ''ਰਿੰਕੂ ਸਾਡਾ ਆਪਣਾ ਹੈ ਉਸ ਨੂੰ ਅਸੀਂ ਮਨਾ ਲਵਾਂਗੇ''। ਉਨ੍ਹਾਂ ਨੇ ਕਿਹਾ ਕਿ 78 ਵਿਧਾਇਕਾਂ 'ਚੋਂ ਵਿਧਾਇਕ ਨਾਰਾਜ਼ ਹੋਇਆ ਹੈ, ਕੋਈ ਨਹੀਂ ਉਸ ਨੂੰ ਅਸੀਂ ਮਨਾ ਲਵਾਂਗੇ।
ਦੱਸਣਯੋਗ ਹੈ ਕਿ ਸਿੱਧੂ ਕਰਤਾਰਪੁਰ 'ਚ ਜੰਗ-ਏ-ਆਜ਼ਾਦੀ ਦੇ ਤੀਜੇ ਫੇਸ ਦੇ ਪੂਰਾ ਹੋਣ 'ਤੇ ਉਸ ਦਾ ਨਿਰੀਖਣ ਕਰਨ ਪਹੁੰਚੇ ਸਨ। ਕਦੇ ਜੰਗ-ਏ-ਆਜ਼ਾਦੀ ਨੂੰ ਸਫੇਦ ਹਾਥੀ ਕਹਿਣ ਵਾਲੇ ਆਪਣੇ ਬਿਆਨ ਤੋਂ ਮੁਕਰਦੇ ਹੋਏ ਸਿੱਧੂ ਨੂੰ ਇਸ ਨੂੰ ਸਭ ਤੋਂ ਵਧੀਆ ਮੈਮੋਰੀਅਲ ਕਰਾਰ ਦਿੱਤਾ।
ਲੁੱਟ ਦੀਆਂ ਵਾਰਦਾਤਾਂ ਰੋਕਣ ਲਈ ਪੁਲਸ ਨੇ ਮੰਗਿਆ ਫੈਕਟਰੀ ਮਾਲਕਾਂ ਤੋਂ ਸਹਿਯੋਗ
NEXT STORY