ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਹਰਾ ਕੇ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਜਿੱਤ ਨਾਲ ਜਿੱਥੇ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਹਰ ਕੋਈ ਖੁਸ਼ੀ ਮਨਾ ਰਿਹਾ ਹੈ, ਉੱਥੇ ਹੀ ਭਾਰਤੀ ਟੀਮ ਦੇ ਵਿਸਫੋਟਕ ਬੱਲੇਬਾਜ਼ ਰਿੰਕੂ ਸਿੰਘ ਲਈ ਇਹ ਪਲ ਬੇਹੱਦ ਭਾਵੁਕ ਹਨ।
ਜਿੱਤ ਦੀ ਖੁਸ਼ੀ ਵਿਚਾਲੇ ਪਿਤਾ ਦਾ ਵਿਛੋੜਾ
ਰਿੰਕੂ ਸਿੰਘ ਇਸ ਵੱਡੀ ਜਿੱਤ ਦੇ ਬਾਵਜੂਦ ਥੋੜ੍ਹੇ ਗ਼ਮਗੀਨ ਨਜ਼ਰ ਆ ਸਕਦੇ ਹਨ ਕਿਉਂਕਿ ਉਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਹੈ। ਜੇਕਰ ਉਨ੍ਹਾਂ ਦੇ ਪਿਤਾ ਖਾਨਚੰਦ ਸਿੰਘ ਅੱਜ ਜਿਉਂਦੇ ਹੁੰਦੇ, ਤਾਂ ਰਿੰਕੂ ਦੀ ਇਸ ਵਿਸ਼ਵ ਕੱਪ ਜਿੱਤ ਦੀ ਖੁਸ਼ੀ ਕਈ ਗੁਣਾ ਵੱਧ ਜਾਣੀ ਸੀ।
ਕੈਂਸਰ ਨਾਲ ਜੂਝਦੇ ਹੋਏ ਹੋਇਆ ਦੇਹਾਂਤ
ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ ਦਾ ਦਿਹਾਂਤ ਬੀਤੀ 27 ਫਰਵਰੀ ਨੂੰ 57 ਸਾਲ ਦੀ ਉਮਰ ਵਿੱਚ ਹੋਇਆ ਸੀ। ਉਹ ਸਟੇਜ 4 ਦੇ ਲੀਵਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜ ਰਹੇ ਸਨ। ਭਾਰਤ ਦਾ ਜ਼ਿੰਬਾਬਵੇ ਵਿਰੁੱਧ ਸੁਪਰ-8 ਦਾ ਮੈਚ 26 ਫਰਵਰੀ ਨੂੰ ਸੀ, ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦੀ ਤਬੀਅਤ ਖ਼ਰਾਬ ਹੋਣ ਦੀ ਖ਼ਬਰ ਆ ਗਈ ਸੀ, ਜਿਸ ਤੋਂ ਬਾਅਦ ਰਿੰਕੂ ਨੋਇਡਾ ਦੇ ਹਸਪਤਾਲ ਵਿੱਚ ਆਪਣੇ ਪਰਿਵਾਰ ਕੋਲ ਪਹੁੰਚ ਗਏ ਸਨ।
ਦੇਸ਼ ਲਈ ਨਿਭਾਇਆ ਫਰਜ਼
ਪਿਤਾ ਦੀ ਖ਼ਰਾਬ ਹਾਲਤ ਦੇ ਬਾਵਜੂਦ, ਰਿੰਕੂ ਸਿੰਘ ਨੇ ਜ਼ਿੰਬਾਬਵੇ ਵਿਰੁੱਧ ਮੈਚ ਤੋਂ ਪਹਿਲਾਂ ਦੁਬਾਰਾ ਟੀਮ ਨੂੰ ਜੁਆਇਨ ਕਰ ਲਿਆ ਸੀ। ਹਾਲਾਂਕਿ, ਮੈਚ ਦੇ ਅਗਲੇ ਹੀ ਦਿਨ (27 ਫਰਵਰੀ) ਉਨ੍ਹਾਂ ਦੇ ਪਿਤਾ ਦੇ ਚਲਾਣੇ ਦੀ ਖ਼ਬਰ ਆ ਗਈ, ਜਿਸ ਕਾਰਨ ਉਹਨਾਂ ਨੂੰ ਦੁਬਾਰਾ ਘਰ ਪਰਤਣਾ ਪਿਆ। ਅੱਜ ਭਾਵੇਂ ਪੂਰਾ ਭਾਰਤ ਜਿੱਤ ਦੇ ਜਸ਼ਨਾਂ ਵਿੱਚ ਡੁੱਬਿਆ ਹੋਇਆ ਹੈ, ਪਰ ਰਿੰਕੂ ਸਿੰਘ ਲਈ ਇਹ ਜਿੱਤ ਆਪਣੇ ਪਿਤਾ ਦੀਆਂ ਯਾਦਾਂ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਇੱਕ ਵੱਡੀ ਸ਼ਰਧਾਂਜਲੀ ਹੈ।
T20 WC ਫਾਈਨਲ: ਰਿਕੀ ਮਾਰਟਿਨ ਨੇ ਸੁਖਬੀਰ ਦੇ ਗੀਤ 'ਓ ਹੋ ਹੋ ਹੋ' 'ਤੇ ਕੀਤਾ ਜ਼ਬਰਦਸਤ ਡਾਂਸ, ਵੇਖੋ ਵੀਡੀਓ
NEXT STORY