ਕੁਹਾੜਾ : ਹਲਕਾ ਸਾਹਨੇਵਾਲ ਦੇ ਵੱਖ-ਵੱਖ ਪਿੰਡਾਂ 'ਚ ਰੇਤ ਅਤੇ ਪੀਲੀ ਮਿੱਟੀ ਦੀਆਂ ਖੱਡਾਂ ਸ਼ਰੇਆਮ ਹੀ ਚਲਾਈਆਂ ਜਾ ਰਹੀਆਂ ਹਨ। ਮਾਛੀਵਾੜਾ ਤੋਂ ਕੁਹਾੜਾ ਨੂੰ ਜਾਂਦੀ ਸੜਕ 'ਤੇ ਕੁੰਮਕਲਾਂ ਦੇ ਨਜ਼ਦੀਕ ਪੈਂਦੇ ਪਿੰਡ ਪੰਜੇਟਾ, ਪ੍ਰਿਥੀਪੁਰ, ਰਜੂਰ, ਲੱਖੋਵਾਲ, ਕਰੋੜ ਅਤੇ ਹੋਰ ਨਾਲ ਲੱਗਦੇ ਪਿੰਡਾਂ 'ਚ ਇਨ੍ਹਾਂ ਟੱਕਾਂ 'ਤੇ ਲੱਗੀਆਂ ਵੱਡੀਆਂ ਪੋਕ ਲਾਈਨ ਮਸ਼ੀਨਾਂ ਆਮ ਹੀ ਖੋਦਾਈ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਦੇਖਦੇ ਹੋਏ ਵੀ ਮਾਈਨਿੰਗ ਵਿਭਾਗ ਨੇ ਆਪਣੀਆਂ ਅੱਖਾਂ ਬੰਦ ਕਰ ਰੱਖੀਆਂ ਹਨ।
ਸੂਤਰਾਂ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਸਾਰਾ ਕੁਝ ਜਾਨਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਅਤੇ ਇਸ ਨਾਲ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਰੋਜ਼ਾਨਾ ਹੀ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਇਨ੍ਹਾਂ ਟਿੱਪਰਾਂ ਤੋਂ ਇਲਾਕੇ ਦੇ ਲੋਕ ਅਤੇ ਰਾਹਗੀਰ ਵੀ ਬਹੁਤ ਪੇਰਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਓਵਰਲੋਡ ਟਿੱਪਾਂ ਦੇ ਨਾਲ ਕਈ ਪਿੰਡਾਂ 'ਚ ਹਾਦਸੇ ਵੀ ਵਾਪਰੇ ਹਨ ਪਰ ਇਨ੍ਹਾਂ ਦੇ ਖਿਲਾਫ ਕਦੇ ਵੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਸਖਤ ਐਕਸ਼ਨ ਨਹੀਂ ਲਿਆ। ਇਸ ਸਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਐੱਸ. ਡੀ. ਓ. ਨਾਲ ਵਾਰ-ਵਾਰ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਹਰ ਵਾਰ ਕੋਈ ਜ਼ਰੂਰੀ ਕੰਮ 'ਚ ਵਿਅਸਤ ਜਾਂ ਮੀਟਿੰਗ 'ਚ ਹੋਣ ਦਾ ਕਹਿ ਕੇ ਆਪਣਾ ਫੋਨ ਕੱਟ ਦਿੱਤਾ।
15 ਦਿਨਾਂ ਦਾ ਅਗਵਾ ਬੱਚਾ ਪੁਲਸ ਵੱਲੋਂ ਬਰਾਮਦ, 2 ਮਹਿਲਾ ਕਿਡਨੈਪਰ ਵੀ ਕਾਬੂ
NEXT STORY