ਫ਼ਰੀਦਕੋਟ, (ਰਾਜਨ)- ਬਾਜਾਖਾਨਾ ਦੀ ਹੱਦ ’ਤੇ ਪੁਲਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਹੌਲਦਾਰ ਮੇਜਰ ਸਿੰਘ ਦੀ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਬਾਜਾਖਾਨਾ ਚੌਕ ਪਹੁੰਚੇ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਹਰਵਿੰਦਰ ਸਿੰਘ ਵਾਸੀ ਦਬਡ਼ੀਖਾਨਾ ਰੋਡ ਜੈਤੋ ਬਾਹਰੋਂ ਸ਼ਰਾਬ ਲਿਆ ਕੇ ਇੱਥੇ ਵੇਚਣ ਦਾ ਆਦੀ ਹੈ। ਇਸ ਸੂਚਨਾ ’ਤੇ ਪੁਲਸ ਪਾਰਟੀ ਨੇ ਦੱਸੀ ਗਈ ਜਗ੍ਹਾ ’ਤੇ ਛਾਪਾਮਾਰੀ ਕੀਤੀ ਤਾਂ ਹਰਵਿੰਦਰ ਸਿੰਘ ਨੂੰ ਨਾਜਾਇਜ਼ ਸ਼ਰਾਬ ਦੀਅਾਂ 24 ਬੋਤਲਾਂ ਸਣੇ ਕਾਬੂ ਕਰ ਲਿਆ।
ਮਲੋਟ, (ਗੋਇਲ)–ਥਾਣਾ ਸਿਟੀ ਪੁਲਸ ਨੇ ਨਾਜਾਇਜ਼ ਸ਼ਰਾਬ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਹੈੱਡ ਕਾਂਸਟੇਬਲ ਨਿਸ਼ਾਨ ਸਿੰਘ ਜਦ ਪੁਲਸ ਟੀਮ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਮਲੋਟ ਵਿਖੇ ਵੇਚਣ ਵਾਲਾ ਇਕ ਵਿਅਕਤੀ ਬੂਰਜਾ ਵਾਲੇ ਫ਼ਾਟਕ ਦੇ ਨਜ਼ਦੀਕ ਸ਼ਰਾਬ ਵੇਚ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਹੈੱਡ ਕਾਂਸਟੇਬਲ ਨੇ ਪੁਲਸ ਟੀਮ ਸਣੇ ਛਾਪਾ ਮਾਰਿਆ ਤਾਂ ਸ਼ਰਾਬ ਵੇਚਣ ਵਾਲਾ ਰੋਹਤਾਸ਼ ਕੁਮਾਰ ਨੂੰ 24 ਬੋਤਲ ਨਾਜਾਇਜ਼ ਸ਼ਰਾਬ ਸਣੇ ਕਾਬੂ ਕਰ ਲਿਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਾਵਾਈ ਸ਼ੁਰੂ ਕਰ ਦਿੱਤੀ ਹੈ।
ਭੇਤਭਰੇ ਹਾਲਾਤ ’ਚ ਲੋਕਾਂ ਦਾ ਗਾਇਬ ਹੋਣ ਦਾ ਸਿਲਸਿਲਾ ਜਾਰੀ, 1 ਹੋਰ ਅੌਰਤ ਗਾਇਬ
NEXT STORY