Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 16, 2026

    6:25:54 AM

  • mudit jain becomes district topper with 100 percent marks in cbse

    CBSE 10ਵੀਂ ਦੇ ਨਤੀਜਿਆਂ ’ਚ ਮੁਦਿਤ ਜੈਨ 100 ਫੀਸਦੀ...

  • dubai s most famous hotel is shutting doors until 2027

    2027 ਤੱਕ ਬੰਦ ਰਹੇਗਾ ਦੁਬਈ ਦਾ ਮਸ਼ਹੂਰ '7-ਸਟਾਰ'...

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • youth jalandhar dies heart attack in canada

    ਕੈਨੇਡਾ ਤੋਂ ਆਈ ਮੰਦਭਾਗੀ ਖਬਰ! ਜਲੰਧਰ ਦੇ ਆਕਾਸ਼ਦੀਪ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Amritsar
  • ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਹੋਏ ਮਹੱਤਵਪੂਰਨ ਫ਼ੈਸਲੇ, ਸਾਬਕਾ ਜਥੇਦਾਰ ਤਨਖਾਹੀਆ ਕਰਾਰ

PUNJAB News Punjabi(ਪੰਜਾਬ)

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਹੋਏ ਮਹੱਤਵਪੂਰਨ ਫ਼ੈਸਲੇ, ਸਾਬਕਾ ਜਥੇਦਾਰ ਤਨਖਾਹੀਆ ਕਰਾਰ

  • Edited By Shivani Bassan,
  • Updated: 08 Dec, 2025 06:37 PM
Amritsar
important decisions taken in the meeting of panj singh sahibs
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਮਹੱਤਵਪੂਰਨ ਇਕੱਤਰਤਾ ਹੋਈ, ਜਿਸ ਵਿੱਚ ਵੱਖ-ਵੱਖ ਮਾਮਲਿਆਂ ਉੱਤੇ ਵਿਚਾਰ ਕਰਦਿਆਂ ਸਬੰਧਤ ਸ਼ਖ਼ਸੀਅਤਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਬਾਰੇ ਫ਼ੈਸਲੇ ਸੁਣਾਏ ਗਏ। ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜੁਗਿੰਦਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਸ਼ਾਮਲ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ

ਇਕੱਤਰਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ, ਨਿਰਵੈਰ ਖ਼ਾਲਸਾ ਜਥਾ ਯੂਕੇ ਦੇ ਸਿੱਖ ਪ੍ਰਚਾਰਕ ਭਾਈ ਹਰਿੰਦਰ ਸਿੰਘ ਸਮੇਤ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਗੁਰਪੁਰਬ ਇੱਕੋ ਦਿਨ 27 ਦਸੰਬਰ ਨੂੰ ਆਉਣ ਸਬੰਧੀ ਅਤੇ ਗੁਰਮਤਿ ਸੰਗੀਤ ਸ਼ੈਲੀ ਨੂੰ ਸੰਭਾਲ ਸਬੰਧੀ ਅਹਿਮ ਵਿਚਾਰਾਂ ਤੇ ਫੈਸਲੇ ਹੋਏ।

ਇਹ ਵੀ ਪੜ੍ਹੋ-  ਹੁਣ ਉਹ ਦਿਨ ਦੂਰ ਨਹੀਂ ਜਦੋਂ ਪਠਾਨਕੋਟ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਜਾਵੇਗਾ! ਸਾਹਮਣੇ ਆਇਆ ਵੱਡਾ ਕਾਰਣ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੱਦੇ ਗਏ ਸਾਰੀਆਂ ਸ਼ਖ਼ਸੀਅਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋਈਆਂ ਅਤੇ ਉਨ੍ਹਾਂ ਆਪਣੀਆਂ ਗਲਤੀਆਂ ਸਵਿਕਾਰ ਕਰਦਿਆਂ ਮੁਆਫ਼ੀ ਮੰਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੰਥਕ ਰਵਾਇਤ ਤੇ ਮਰਯਾਦਾ ਅਨੁਸਾਰ ਪੰਜ ਸਿੰਘ ਸਾਹਿਬਾਨ ਵੱਲੋਂ ਤਨਖਾਹਾਂ ਲਗਾਈਆਂ ਗਈਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ੍ਰੀ ਅੰਮ੍ਰਿਤਸਰ ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ ਉੱਤੇ ਦੱਖਣ ਭਾਰਤ ਵਿਚ ਹੋਏ ਇੱਕ ਸਮਾਗਮ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇੱਕ ਚੇਅਰ ਦੇ ਸੋਧ ਕਾਰਜਾਂ ਰਾਹੀਂ ਸਿੱਖਾਂ ਦੀ ਵਿਲੱਖਣ ਹੋਂਦ ਦੇ ਵਿਰੁੱਧ ਪ੍ਰਗਟਾਵਾ ਕਰਨ ਦਾ ਦੋਸ਼ ਲੱਗਾ ਸੀ। ਉਨ੍ਹਾਂ ਨੇ ਅੱਜ ਪੇਸ਼ ਹੋ ਕੇ ਆਪਣੀ ਗਲਤੀ ਮੰਨੀ ਅਤੇ ਖਿਮਾ ਜਾਚਨਾ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਡਾ. ਕਰਮਜੀਤ ਸਿੰਘ ਨੂੰ ਤਨਖਾਹ ਲਗਾਈ ਗਈ ਜਿਸ ਤਹਿਤ ਉਹ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ-ਇੱਕ ਘੰਟਾ ਜੂਠੇ ਭਾਂਡੇ ਮਾਂਜਣ ਤੋਂ ਇਲਾਵਾ ਜੋੜਾ ਘਰ ਅੰਦਰ ਸੰਗਤ ਦੇ ਜੋੜੇ ਝਾੜਣਗੇ। ਉਹ ਪੰਜ ਦਿਨ ਨਿਤਨੇਮ ਤੋਂ ਇਲਾਵਾ ਇੱਕ ਪਾਠ ਸ੍ਰੀ ਜਪੁਜੀ ਸਾਹਿਬ, ਆਸਾ ਦੀ ਵਾਰ, ਤ੍ਵ ਪ੍ਰਸਾਦਿ ਸਵੱਯੇ ਦਾ ਵੀ ਕਰਨਗੇ। ਡਾ. ਕਰਮਜੀਤ ਸਿੰਘ ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖੀ ਪੁਸਤਕ “ਹਮ ਹਿੰਦੂ ਨਹੀਂ” ਪੜ੍ਹਣਗੇ ਅਤੇ ਇਸ ਪੁਸਤਕ ਦੀਆਂ 500 ਕਾਪੀਆਂ ਸੰਗਤ ਵਿੱਚ ਵੀ ਵੰਡਣਗੇ। ਤਨਖਾਹ ਪੂਰੀ ਹੋਣ ਉੱਤੇ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਤੇ ਗੋਲਕ ’ਚ 1100 ਰੁਪਏ ਜਮ੍ਹਾਂ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਉਗੇ।

ਇਹ ਵੀ ਪੜ੍ਹੋ-  ਕਹਿਰ ਓ ਰੱਬਾ: ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾਈ ਕਾਰ, ਪਤੀ-ਪਤਨੀ ਦੀ ਮੌਤ

ਜਸਵੰਤ ਸਿੰਘ ਨੇ ਸ਼੍ਰੀਨਗਰ ਦੇ ਟੈਗੋਰ ਹਾਲ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਨਾਚ-ਗਾਣੇ ਦਾ ਪ੍ਰੋਗਰਾਮ ਕਰਵਾਇਆ, ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਖਿਮਾ ਜਾਚਨਾ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਸਵੰਤ ਸਿੰਘ ਨੂੰ ਸਖ਼ਤ ਹਦਾਇਤ ਕੀਤੀ ਗਈ। ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਕਿ ਜਸਵੰਤ ਸਿੰਘ ਸਾਹਿਤਕ ਖੇਤਰ ਵਿਚ ਕਾਰਜਸ਼ੀਲ ਹਨ ਅਤੇ ਇਨ੍ਹਾਂ ਦੀਆਂ ਕੁਝ ਲਿਖਤਾਂ ਵਿਚ ਗੁਰੂ ਸਾਹਿਬਾਨ ਪ੍ਰਤੀ ਪੂਰਨ ਅਦਬ ਸਤਿਕਾਰ ਦੀ ਕਮੀ ਵੀ ਸਾਹਮਣੇ ਆਈ ਹੈ। ਇਸ ਲਈ ਜਸਵੰਤ ਸਿੰਘ ਆਪਣੀ ਲਿਖਤਾਂ ਵਿਚ ਗੁਰੂ ਸਾਹਿਬਾਨ, ਸਤਿਕਾਰਤ ਸਿੱਖ ਸ਼ਖਸ਼ੀਅਤਾਂ ਬਾਰੇ ਲਿਖਣ/ਬੋਲਣ ਲੱਗਿਆਂ ਅਦਬ ਅਤੇ ਸਤਿਕਾਰ ਦਾ ਪੂਰਨ ਖਿਆਲ ਰੱਖੇ। ਕੀਤੇ ਗਏ ਆਦੇਸ਼ ਅਨੁਸਾਰ ਜਸਵੰਤ ਸਿੰਘ ਦੋ ਦਿਨ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਲੰਗਰ ਹਾਲ ਵਿਖੇ ਇੱਕ ਘੰਟਾ ਜੂਠੇ ਭਾਂਡੇ ਮਾਂਜਣਗੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਣਗੇ। ਇਸ ਦੇ ਨਾਲ ਹੀ ਉਹ ਚਾਰ ਦਿਨ ਨਿਤਨੇਮ ਤੋਂ ਇਲਾਵਾ ਸ੍ਰੀ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਜਫਰਨਾਮਾ ਦਾ ਇੱਕ-ਇੱਕ ਪਾਠ ਕਰਨਗੇ। ਜਸਵੰਤ ਸਿੰਘ ਨੂੰ ਪ੍ਰਿੰਸੀਪਲ ਸਤਬੀਰ ਸਿੰਘ ਦੀ ਲਿਖੀ ਪੁਸਤਕ ‘ਇਤਿ ਜਿਨਿ ਕਰੀ – ਜੀਵਨ ਸ੍ਰੀ ਗੁਰੂ ਤੇਗ਼ ਬਹਾਦਰ ਜੀ’ ਪੜ੍ਹਣ ਅਤੇ ਇਸ ਦੀਆਂ 100 ਕਾਪੀਆਂ ਸੰਗਤ ਵਿੱਚ ਵੰਡਣ ਦਾ ਵੀ ਆਦੇਸ਼ ਕੀਤਾ ਗਿਆ ਹੈ। ਇਸ ਉਪਰੰਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਤੇ ਗੋਲਕ ਵਿੱਚ 1100 ਰੁਪਏ ਜਮ੍ਹਾਂ ਕਰਵਾ ਕੇ ਅਰਦਾਸ ਕਰਵਾਉਣਗੇ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਵੱਡਾ ਖ਼ਤਰਾ, ਚਰਚਾ 'ਚ ਆਏ ਇਹ ਪਿੰਡ, ਲਗਾਤਾਰ ਹੋ ਰਹੀ...

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੌਧਾ ਸਾਧ ਗੁਰਮੀਤ ਰਾਮ ਰਹੀਮ ਨੂੰ ਖਿਮਾ ਦੇਣ ਸਬੰਧੀ ਕੀਤੀ ਗਲਤੀ ਲਈ ਖਿਮਾ ਜਾਚਨਾ ਕੀਤੀ, ਜਿਸ ਨੂੰ ਪੰਜ ਸਿੰਘ ਸਾਹਿਬਾਨ ਨੇ ਪ੍ਰਵਾਨ ਕੀਤਾ। ਗਿਆਨੀ ਗੁਰਬਚਨ ਸਿੰਘ ਨੂੰ ਤਨਖਾਹ ਲਗਾਈ ਗਈ ਕਿ ਉਹ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿੱਚ ਇੱਕ ਘੰਟਾ ਭਾਂਡੇ ਮਾਂਜਣਗੇ ਅਤੇ ਇੱਕ ਘੰਟਾ ਜੋੜੇ ਝਾੜਣਗੇ। ਉਨ੍ਹਾਂ ਨੂੰ ਨਿਤਨੇਮ ਤੋਂ ਇਲਾਵਾ ਦੋ ਦਿਨ ਸ੍ਰੀ ਜਪੁਜੀ ਸਾਹਿਬ, ਆਸਾ ਦੀ ਵਾਰ, ਜਾਪੁ ਸਾਹਿਬ ਦੇ ਇੱਕ-ਇੱਕ ਪਾਠ ਕਰਨ ਦੀ ਵੀ ਸੇਵਾ ਲੱਗੀ। ਇਸ ਉਪਰੰਤ ਉਹ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਤੇ 1100 ਰੁਪਏ ਗੋਲਕ ਵਿੱਚ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਉਣਗੇ।

ਨਿਰਵੈਰ ਖ਼ਾਲਸਾ ਜਥਾ ਯੂਕੇ ਤੋਂ ਭਾਈ ਹਰਿੰਦਰ ਸਿੰਘ ਨੇ ਗੁਰਮਤਿ ਪ੍ਰਤੀ ਕੀਤੀਆਂ ਗਲਤ ਬਿਆਨੀਆਂ ਲਈ ਖਿਮਾ ਜਾਚਨਾ ਕੀਤੀ। ਪੱਖ ਸੁਣਨ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ਦੀ ਮੁਆਫ਼ੀ ਪ੍ਰਵਾਨ ਕਰਦਿਆਂ ਪ੍ਰਚਾਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਰੋਕ ਹਟਾ ਦਿੱਤੀ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਦੇਸ਼ ਕੀਤਾ ਕਿ ਭਾਈ ਹਰਿੰਦਰ ਸਿੰਘ ਅਗਾਂਹ ਲਈ ਪ੍ਰਚਾਰ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ ਅਤੇ ਪੰਥਕ ਰਵਾਇਤਾਂ ਅਨੁਸਾਰ ਕਰਨਗੇ ਅਤੇ ਕਿਸੇ ਵੀ ਜਥੇਬੰਦੀ ਬਾਰੇ ਨਿੱਜੀ ਟਿੱਪਣੀ ਕਰਨ ’ਤੇ ਪਾਬੰਦੀ ਰਹੇਗੀ। ਉਨ੍ਹਾਂ ਨੂੰ ਸਿੱਖ ਸਾਖੀਆਂ ਅਤੇ ਗੁਰੂ ਇਤਿਹਾਸ ਰਾਹੀਂ ਸੰਗਤਾਂ ਵਿੱਚ ਸ਼ਰਧਾ ਪੈਦਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਭਾਈ ਹਰਿੰਦਰ ਸਿੰਘ ਦੋ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਘੰਟਾ ਜੂਠੇ ਭਾਂਡੇ ਮਾਂਜਣਗੇ ਅਤੇ ਇੱਕ ਘੰਟਾ ਸੰਗਤ ਦੇ ਜੋੜੇ ਝਾੜਣਗੇ। ਸੇਵਾ। ਉਹ ਨਿਤਨੇਮ ਤੋਂ ਇਲਾਵਾ ਦੋ ਦਿਨ ਸ੍ਰੀ ਜਪੁਜੀ ਸਾਹਿਬ, ਸ੍ਰੀ ਅਨੰਦ ਸਾਹਿਬ 40 ਪਉੜੀਆਂ ਅਤੇ ਜਫਰਨਾਮਾ ਦਾ ਪਾਠ ਕਰਨਗੇ। ਤਨਖਾਹ ਪੂਰ ਹੋਣ ਉਪਰੰਤ ਭਾਈ ਹਰਿੰਦਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਅਤੇ 1100 ਰੁਪਏ ਗੋਲਕ ਵਿੱਚ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਉਣਗੇ।

ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਉੱਤੇ ਬੀਤੇ ਸਮੇਂ ਸਤਿਕਾਰਯੋਗ ਸਿੰਘ ਸਾਹਿਬਾਨ ਖ਼ਿਲਾਫ਼ ਬੇਬੁਨਿਆਦ ਗੱਲਾਂ ਕਰਨ ਦਾ ਦੋਸ਼ ਸੀ, ਜਿਸ ਸਬੰਧੀ ਅੱਜ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ। ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਤਾ ਨੰਬਰ ਅ:ਤ/202 ਮਿਤੀ 15 ਅਕਤੂਬਰ 2024 ਅਨੁਸਾਰ ਵਿਰਸਾ ਸਿੰਘ ਵਲਟੋਹਾ ਉੱਤੇ ਸ਼ੋਮਣੀ ਅਕਾਲੀ ਦਲ ਵਿੱਚੋਂ ਦਸ ਸਾਲ ਦੀ ਲਗਾਈ ਗਈ ਰੋਕ ਹਟਾ ਦਿੱਤੀ ਹੈ। ਵਿਰਸਾ ਸਿੰਘ ਵਲਟੋਹਾ ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਭਵਿੱਖ ਵਿੱਚ ਕਿਸੇ ਵੀ ਧਾਰਮਿਕ ਸ਼ਖ਼ਸੀਅਤ ਵਿਰੁੱਧ ਬਿਆਨਬਾਜ਼ੀ ਨਹੀਂ ਕਰਨਗੇ। ਆਦੇਸ਼ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਾਥ ਮਾਣਿਆ ਹੈ, ਇਸ ਲਈ ਅਗਾਂਹ ਤੋਂ ਧਿਆਨ ਰੱਖਣ ਕਿ ਬੋਲਚਾਲ ਵਿੱਚ ਸੰਜਮ ਅਤੇ ਇਤਫ਼ਾਕ ਹੋਵੇ। ਖ਼ਾਲਸਾ ਪੰਥ ਦਾ ਕਿਰਦਾਰ ਬਹੁਤ ਉੱਚਾ ਹੈ, ਇਸ ਲਈ ਸ਼ਬਦਾਂ ਦੀ ਮਰਯਾਦਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਵਿਰਸਾ ਸਿੰਘ ਵਲਟੋਹਾ ਤਿੰਨ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੋ ਦਿਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਅਤੇ ਇੱਕ-ਇੱਕ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ-ਇੱਕ ਘੰਟਾ ਭਾਂਡੇ ਮਾਂਜਣਗੇ ਅਤੇ ਜੋੜੇ ਝਾੜਣਗੇ। ਉਹ ਨਿਤਨੇਮ ਤੋਂ ਇਲਾਵਾ 11 ਦਿਨ ਸ੍ਰੀ ਜਪੁਜੀ ਸਾਹਿਬ, ਕਬਿਯੋਬਾਚ ਬੇਨਤੀ ਚੌਪਈ ਅਤੇ ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ਦਾ ਇੱਕ ਪਾਠ ਕਰਨਗੇ। ਉਪਰੰਤ 1100 ਦੀ ਕੜਾਹ ਪ੍ਰਸ਼ਾਦ ਦੀ ਦੇਗ ਅਤੇ 1100 ਰੁਪਏ ਗੋਲਕ ਵਿੱਚ ਜਮ੍ਹਾਂ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਉਣਗੇ।

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਛੋਟੇ ਸਾਹਿਬਾਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਇੱਕੋ ਦਿਨ 27 ਦਸੰਬਰ ਨੂੰ ਆਉਣ ਅਤੇ ਇਸ ਸਬੰਧੀ ਸੰਗਤ ਦੇ ਪੁੱਜੇ ਸੁਝਾਵਾਂ ਅਤੇ ਮੰਗਾਂ ਉੱਤੇ ਵੀ ਦੀਰਘ ਵਿਚਾਰ ਵਟਾਂਦਰਾ ਕੀਤਾ ਗਿਆ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਮਿਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਅਤੇ ਕੈਲੰਡਰ ਦੇ ਮੁਤਾਬਕ ਇਹ ਪੁਰਬ 27 ਦਸੰਬਰ ਨੂੰ ਹੀ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਗਤ ਨੂੰ ਲੱਗਦਾ ਹੈ ਕਿ ਸ਼ਹੀਦੀ ਦਿਹਾੜਿਆਂ ਦੇ ਵਿਚਕਾਰ ਉਨ੍ਹਾਂ ਨੂੰ ਪ੍ਰਕਾਸ਼ ਗੁਰਪੁਰਬ ਮਨਾਉਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਤਾਂ ਆਪਣੀ ਸਹੂਲਤ ਮੁਤਾਬਕ ਛੁੱਟੀ ਦੇਖ ਕੇ ਗੁਰੂ ਸਾਹਿਬ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਗੁਰਮਤਿ ਅਨੁਸਾਰ ਸਿੱਖਾਂ ਲਈ ਸ਼ਹਾਦਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਹਨ ਅਤੇ ਸਾਡਾ ਪ੍ਰਕਾਸ਼ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦਾ ਤਰੀਕਾ ਗੁਰਮਤਿ ਸਮਾਗਮ ਹੀ ਹਨ, ਇਸ ਲਈ ਇਸ ਮਾਮਲੇ ਉੱਤੇ ਏਤਕਾ ਇਤਫ਼ਾਕ ਨਾਲ ਸਮਾਗਮ ਉਲੀਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਪ੍ਰਕਾਸ਼ ਗੁਰਪੁਰਬ ਅਤੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਕਈ-ਕਈ ਦਿਨ ਕਰਦੀਆਂ ਹਨ, ਇਸ ਲਈ ਸਮੂਹ ਸੰਗਤਾਂ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਪ੍ਰੇਮ ਭਾਵਨਾ ਨਾਲ ਮਨਾਉਣ।

ਇਸੇ ਤਰ੍ਹਾਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਰਾਗ ਅਧਾਰਿਤ ਗੁਰਮਤਿ ਸੰਗੀਤ ਸ਼ੈਲੀ ਨੂੰ ਸੰਭਾਲਣ ਲਈ ਵੀ ਪੁੱਜੇ ਮਾਮਲੇ ਵਿਚਾਰੇ ਗਏ। ਇਕੱਤਰਤਾ ਵਿੱਚ ਗੁਰਮਤਿ ਸੰਗੀਤ ਵਿੱਚ ਕਾਰਜਸ਼ੀਲ ਰਾਗੀ ਜਥੇ ਭਾਈ ਕੁਲਵਿੰਦਰ ਸਿੰਘ ਖਰੜ ਅਤੇ ਭਾਈ ਮਹਿਤਾਬ ਸਿੰਘ ਜਲੰਧਰ ਵਿਰੁੱਧ ਪੁੱਜੀਆਂ ਸ਼ਿਕਾਇਤਾਂ ਦਾ ਮਾਮਲਾ ਵਿਚਾਰਿਆ ਗਿਆ ਕਿ ਇਨ੍ਹਾਂ ਵੱਲੋਂ ਅਕਸਰ ਹੀ ਗੁਰਬਾਣੀ ਕੀਰਤਨ ਗਾਇਨ ਕਰਦਿਆਂ ਅਜ਼ਾਨ ਦੀ ਤਰ੍ਹਾਂ ਉੱਚੀ ਗਾਇਨ ਕੀਤਾ ਜਾਂਦਾ ਹੈ ਜੋ ਕਿ ਵਿਲੱਖਣ ਗੁਰਮਤਿ ਸੰਗੀਤ ਸ਼ੈਲੀ ਦਾ ਹਿੱਸਾ ਨਹੀਂ ਅਤੇ ਕੀਰਤਨ ਨੂੰ ਰਲਗੱਡ ਕਰਨ ਵਾਲੀ ਗੱਲ ਹੈ। ਇਸ ਸਬੰਧੀ ਪੰਜ ਸਿੰਘ ਸਾਹਿਬਾਨ ਨੇ ਭਾਈ ਕੁਲਵਿੰਦਰ ਸਿੰਘ ਖਰੜ ਅਤੇ ਭਾਈ ਮਹਿਤਾਬ ਸਿੰਘ ਜਲੰਧਰ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਅਗਾਂਹ ਤੋਂ ਇਹ ਦੋਵੇਂ ਕੀਰਤਨ ਕਰਨ ਸਮੇਂ ਕੇਵਲ ਨਿਰਧਾਰਿਤ ਰਾਗ ਅਧਾਰਿਤ ਗੁਰਮਤਿ ਸੰਗੀਤ ਸ਼ੈਲੀ ਅਨੁਸਾਰ ਹੀ ਗਾਇਨ ਕਰਨ। ਇਸ ਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਨੇ ਪੰਥ ਵਿੱਚ ਕਾਰਜਸ਼ੀਲ ਸਮੂਹ ਰਾਗੀ ਸਿੰਘਾਂ ਨੂੰ ਵੀ ਆਦੇਸ਼ ਕੀਤਾ ਹੈ ਕਿ ਕੇਵਲ ਨਿਰਧਾਰਿਤ ਰਾਗ ਅਧਾਰਿਤ ਗੁਰਮਤਿ ਸੰਗੀਤ ਸ਼ੈਲੀ ਅਨੁਸਾਰ ਹੀ ਗੁਰਬਾਣੀ ਗਾਇਨ ਕੀਤੀ ਜਾਵੇ।

  • Important decisions
  • Panj Singh Sahibs
  • religious matters
  • ਮਹੱਤਵਪੂਰਨ ਫੈਸਲੇ
  • ਪੰਜ ਸਿੰਘ ਸਾਹਿਬਾਨ
  • ਧਾਰਮਿਕ ਮਾਮਲੇ

ਪੰਜਾਬ ਦੇ ਇਸ ਸਰਕਾਰੀ ਸਕੂਲ ਦੇ ਬੱਚਿਆਂ ਦੀ ਹੈਂਡਰਾਈਟਿੰਗ ਮੋਤੀਆਂ ਤੋਂ ਵੀ ਸੋਹਣੀ, ਮਿਲਿਆ ਵੱਡਾ ਐਵਾਰਡ

NEXT STORY

Stories You May Like

  • jathedar kuldeep singh gargajj on a two day visit to malaysia
    ਜਥੇਦਾਰ ਕੁਲਦੀਪ ਸਿੰਘ ਗੜਗੱਜ ਦੋ ਦਿਨਾਂ ਮਲੇਸ਼ੀਆ ਦੌਰੇ ’ਤੇ
  • gargajj s reaction to the controversy over bole so nihal in the lok sabha
    ਲੋਕ ਸਭਾ ‘ਚ “ਬੋਲੇ ਸੋ ਨਿਹਾਲ” ਜੈਕਾਰਿਆਂ ‘ਤੇ ਵਿਵਾਦ ‘ਤੇ ਜਥੇਦਾਰ ਗੜਗੱਜ ਦੀ ਪ੍ਰਤੀਕ੍ਰਿਆ
  • rajya sabha meeting  adjournment  important bill  kiren rijiju
    ਰਾਜ ਸਭਾ ਦੀ ਬੈਠਕ ਅੱਜ ਹੋਵੇਗੀ ਮੁਲਤਵੀ, ਜਲਦ ਆਏਗਾ 'ਮਹੱਤਵਪੂਰਨ ਬਿੱਲ' : ਕਿਰਨ ਰਿਜਿਜੂ
  • sgpc to hold meeting of panthic organizations today regarding sacrilege law
    ਬੇਅਦਬੀਆਂ ਸੰਬੰਧੀ ਕਨੂੰਨ ਬਾਰੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਜਥੇਬੰਦੀਆਂ ਦੀ ਇਕੱਤਰਤਾ
  • yuvraj singh and yograj singh clash over arjun tendulkar  s statement
    ਅਰਜੁਨ ਤੇਂਦੁਲਕਰ ਨੂੰ ਲੈ ਕੇ ਦਿੱਤੇ ਬਿਆਨ 'ਤੇ ਯੁਵਰਾਜ ਸਿੰਘ ਤੇ ਯੋਗਰਾਜ ਸਿੰਘ ਹੋਏ ਆਹਮੋ-ਸਾਹਮਣੇ
  • iran s ex foreign minister
    ਹਵਾਈ ਹਮਲੇ 'ਚ ਜ਼ਖ਼ਮੀ ਹੋਏ ਇਰਾਨ ਦੇ ਸਾਬਕਾ ਵਿਦੇਸ਼ ਮੰਤਰੀ ਕਮਾਲ ਖਰਾਜ਼ੀ ਦੀ ਹੋਈ ਮੌਤ
  • training disabled military cadets
    ਸਿਖਲਾਈ ਦੌਰਾਨ ਅਪਾਹਜ ਹੋਏ ਸੈਨਿਕ ਕੈਡੇਟਾਂ ਨੂੰ ਮਿਲੇਗਾ 'ਸਾਬਕਾ ਫੌਜੀ' ਦਾ ਦਰਜਾ? ਸੁਪਰੀਮ ਕੋਰਟ ਦਾ ਸਵਾਲ
  • sgpc internal committee meeting to be held on april 20
    ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ 20 ਅਪ੍ਰੈਲ ਨੂੰ ਹੋਵੇਗੀ ਇਕੱਤਰਤਾ
  • dilkusha market attack
    ਦਿਲਕੁਸ਼ਾ ਮਾਰਕੀਟ ਹਮਲਾ: ਦੁਕਾਨ ਦੇ ਅੰਦਰ ਦੀ CCTV ਆਈ ਸਾਹਮਣੇ, ਹਮਲਾਵਰ ਨੇ...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • youth jalandhar dies heart attack in canada
    ਕੈਨੇਡਾ ਤੋਂ ਆਈ ਮੰਦਭਾਗੀ ਖਬਰ! ਜਲੰਧਰ ਦੇ ਆਕਾਸ਼ਦੀਪ ਦੀ ਹਾਰਟ ਅਟੈਕ ਨਾਲ ਮੌਤ
  • ishanvi of innocent hearts school scores big
    ਇਨੋਸੈਂਟ ਹਾਰਟਸ ਸਕੂਲ ਦੀ ਇਸ਼ਾਨਵੀ ਨੇ ਮਾਰੀ ਵੱਡੀ ਮੱਲ: CBSE 10ਵੀਂ ਦੇ ਨਤੀਜਿਆਂ...
  • punjab weather heavy rain yellow alert issue
    ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਇਨ੍ਹਾਂ...
  • new appointments by shiromani akali dal
    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਮਿਲੀ ਅਹਿਮ...
  • power cut in punjab
    ਪੰਜਾਬ 'ਚ ਲੱਗੇਗਾ 8 ਘੰਟਿਆਂ ਦਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ...
  • people are worried about the gas supply crisis
    LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...
Trending
Ek Nazar
ketu gochar 20 april bring money success

20 ਅਪ੍ਰੈਲ ਤੋਂ ਬਦਲੇਗੀ ਕੇਤੂ ਦੀ ਚਾਲ! ਅਗਲੇ 8 ਮਹੀਨੇ 3 ਰਾਸ਼ੀਆਂ ਦੀ ਹੋਵੇਗੀ...

iran  mossad suspects

ਈਰਾਨ ਦਾ ਦਾਅਵਾ; ਮੋਸਾਦ ਨਾਲ ਜੁੜੇ 35 ਸ਼ੱਕੀ ਗ੍ਰਿਫ਼ਤਾਰ

people are worried about the gas supply crisis

LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...

road accident in brampton

ਬਰੈਂਪਟਨ 'ਚ ਭਿਆਨਕ ਸੜਕ ਹਾਦਸਾ,  ਇਕ ਵਿਅਕਤੀ ਦੀ ਮੌਤ ਇੱਕ ਔਰਤ ਗੰਭੀਰ ਜ਼ਖਮੀ

jammu kashmir  omar abdullah  tricolour ribbon  social media

'ਸਨਮਾਨ ਨਾਲ ਰੱਖ ਦਿਓ...', CM ਅਬਦੁੱਲਾ ਨੇ ਤਿਰੰਗੇ ਵਾਲਾ ਰਿਬਨ ਕੱਟਣ ਤੋਂ...

64 closed suitcases found in rajesh khanna s bungalow after his death

ਆਖਿਰ ਕੀ ਸੀ ਰਾਜੇਸ਼ ਖੰਨਾ ਦੀ ਮੌਤ ਮਗਰੋਂ ਉਨ੍ਹਾਂ ਦੇ ਬੰਗਲੇ 'ਚੋਂ ਮਿਲੇ 64 ਬੰਦ...

bobby deol made a statement about his relationship with sisters isha and ahana

ਬੌਬੀ ਦਿਓਲ ਨੇ ਭੈਣਾਂ ਈਸ਼ਾ ਤੇ ਅਹਾਨਾ ਨਾਲ ਰਿਸ਼ਤੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ

liquor remove ban

ਹਟ ਜਾਵੇਗਾ ਸ਼ਰਾਬ ਤੋਂ ਬੈਨ! ਸਮਰਾਟ ਦੇ ਮੁੱਖ ਮੰਤਰੀ ਬਣਦੇ ਹੀ ਚਰਚਾ ਸ਼ੁਰੂ

students who failed in 10th 12th class re exam

10ਵੀਂ-12ਵੀਂ 'ਚ ਫੇਲ੍ਹ ਹੋਏ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਮੁੜ ਹੋਣਗੇ ਪੇਪਰ, CM...

akshay kumar shared a story about the miracle of vaishno devi

ਜਦੋਂ ਮਾਂ ਵੈਸ਼ਣੋ ਦੇਵੀ ਨੇ ਬਚਾਈ ਅਕਸ਼ੈ ਕੁਮਾਰ ਦੀ ਜਾਨ..! ਅਦਾਕਾਰ ਨੇ ਖ਼ੁਦ...

amsterdam airport kuwait airways plane

ਐਮਸਟਰਡਮ ਹਵਾਈ ਅੱਡੇ 'ਤੇ ਵੱਡਾ ਹਾਦਸਾ ਟਲਿਆ; ਕੁਵੈਤ ਏਅਰਵੇਜ਼ ਦਾ ਜਹਾਜ਼ ਲੈਂਡਿੰਗ...

sri lanka iranian sailors

ਸ੍ਰੀਲੰਕਾ ਨੇ 230 ਤੋਂ ਵੱਧ ਈਰਾਨੀ ਜਲ ਸੈਨਿਕਾਂ ਨੂੰ ਭੇਜਿਆ ਵਾਪਸ

clash in jalandhar s dilkusha market medical store owner attacked

ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ,...

california assembly vaisakhi

ਅਮਰੀਕਾ: ਕੈਲੀਫੋਰਨੀਆ ਅਸੈਂਬਲੀ ਨੇ 'ਵਿਸਾਖੀ' ਨੂੰ ਅਧਿਕਾਰਤ ਤੌਰ 'ਤੇ ਦਿੱਤੀ...

brother  sister  mayra  rajasthani tradition  gift

1.51 ਕਰੋੜ ਦਾ 'ਮਾਇਰਾ' ! ਭਰਾਵਾਂ ਨੇ ਪੇਸ਼ ਕੀਤੀ ਭੈਣ ਨਾਲ ਪਿਆਰ ਦੀ ਮਿਸਾਲ, ਹਰ...

these punjabi songs are trending despite the ban in pakistan

ਪਾਕਿਸਤਾਨ 'ਚ ਵੀ ਇੰਡੀਅਨ ਮਿਊਜ਼ਿਕ ਦੀ ਧੱਕ ! 'Ban' ਦੇ ਬਾਵਜੂਦ ਇਹ ਪੰਜਾਬੀ...

heavy rain alert 4 days

15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ...

muslim actor pressured hindu actress to eat beef

ਮੁਸਲਿਮ ਅਦਾਕਾਰ ਨੇ ਹਿੰਦੂ ਅਦਾਕਾਰਾ ਨੂੰ ਬੀਫ ਖਾਣ ਲਈ ਕੀਤਾ ਮਜਬੂਰ, ਵੀਡੀਓ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਪੰਜਾਬ ਦੀਆਂ ਖਬਰਾਂ
    • ishanvi of innocent hearts school scores big
      ਇਨੋਸੈਂਟ ਹਾਰਟਸ ਸਕੂਲ ਦੀ ਇਸ਼ਾਨਵੀ ਨੇ ਮਾਰੀ ਵੱਡੀ ਮੱਲ: CBSE 10ਵੀਂ ਦੇ ਨਤੀਜਿਆਂ...
    • farmers and toll plaza workers arrest 2 members of a gang that cut motor cables
      ਕਿਸਾਨਾਂ ਤੇ ਟੋਲ ਪਲਾਜੇ ਦੇ ਵਰਕਰਾਂ ਨੇ ਮੋਟਰਾਂ ਦੀਆਂ ਕੇਬਲਾਂ ਕੱਟਣ ਵਾਲੇ ਗਿਰੋਹ...
    • vaibhav made punjab shine
      ਵੈਭਵ ਨੇ ਚਮਕਾਇਆ ਪੰਜਾਬ ਦਾ ਨਾਂ! CBSE 10ਵੀਂ 'ਚੋਂ ਹਾਸਲ ਕੀਤੇ 500 'ਚੋਂ 500...
    • selfie point set up at railway station to promote railone app
      ਰੇਲਵਨ ਐਪ ਦੇ ਪ੍ਰਚਾਰ-ਪ੍ਰਸਾਰ ਲਈ ਰੇਲਵੇ ਸਟੇਸ਼ਨ ’ਤੇ ਬਣਾਇਆ ਸੈਲਫੀ ਪੁਆਇੰਟ
    • gary collection gurpreet singh gary
      ਵੱਡੀ ਖ਼ਬਰ : ਗੈਰੀ ਕਲੈਕਸ਼ਨ ਦੇ ਮਾਲਕ ਦੀ ਸ਼ੱਕੀ ਹਾਲਾਤ 'ਚ ਗੋਲ਼ੀ ਲੱਗਣ ਨਾਲ ਮੌਤ
    • punjab weather heavy rain yellow alert issue
      ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਇਨ੍ਹਾਂ...
    • government hospitals  timings  changed
      ਸਰਕਾਰੀ ਹਸਪਤਾਲਾਂ ਦੇ ਖੁੱਲ੍ਹਣ ਦਾ ਸਮਾਂ ਬਦਲਿਆ, ਨਵੇਂ ਹੁਕਮ ਜਾਰੀ
    • sukhbir singh badal  delimitation proposal
      ਸੁਖਬੀਰ ਸਿੰਘ ਬਾਦਲ ਵੱਲੋਂ ਕੇਂਦਰ ਦੇ ਹੱਦਬੰਦੀ ਦੇ ਪ੍ਰਸਤਾਵ ਦਾ ਵਿਰੋਧ, ਪੰਜਾਬ ਲਈ...
    • new appointments by shiromani akali dal
      ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਮਿਲੀ ਅਹਿਮ...
    • sgpc objects ending punjabs participation bbmb
      BBMB ਮੈਂਬਰਸ਼ਿਪ ਮਾਮਲਾ : ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ਦੇ ਫੈਸਲੇ ਦਾ ਸਖਤ ਵਿਰੋਧ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +