ਚੰਡੀਗੜ੍ਹ (ਬਿਊਰੋ) : ਜੁਗਾੜੂ ਮੋਟਰਸਾੲੀਕਲ ਰੇਹੜੀਆਂ ’ਤੇ ਪੁਲਸ ਵੱਲੋਂ ਪਾਬੰਦੀ ਸਬੰਧੀ ਲਿਆ ਗਿਆ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ। ਇਸ ਸਬੰਧੀ ਏ. ਡੀ. ਜੀ. ਪੀ. ਟਰੈਫਿਕ ਵੱਲੋਂ ਪੁਲਸ ਮੁਖੀਆਂ ਨੂੰ ਇਕ ਅਲੱਗ ਚਿੱਠੀ ਲਿਖ ਕੇ ਅਧਿਕਾਰੀਆਂ ਨੂੰ ਅਜਿਹੇ ਵਾਹਨ ਚਾਲਕਾਂ ਨੂੰ ਨਿਯਮਾਂ ਸਬੰਧੀ ਜਾਗਰੂਕ ਕਰਨ ਬਾਰੇ ਲਿਖਿਆ ਗਿਆ ਹੈ। ਇਸ ਹੁਕਮ ’ਚ ਏ. ਡੀ. ਜੀ. ਪੀ. ਟਰੈਫਿਕ ਵੱਲੋਂ ਸਾਰੇ ਪੁਲਸ ਮੁਖੀਆਂ ਨੂੰ ਅਜਿਹੇ ਵਾਹਨ ਚਾਲਕਾਂ ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਬਾਰੇ ਜਾਣੂ ਕਰਵਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਅੱਜ ਪੁਲਸ ਵੱਲੋਂ ਜੁਗਾੜੂ ਮੋਟਰਸਾਈਕਲ ਰੇਹੜੀਆਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : CM ਮਾਨ ਮੋਟਰਸਾਈਕਲ ਰੇਹੜੀਆਂ ਵਾਲੇ ਫ਼ੈਸਲੇ ਤੋਂ ਸਖ਼ਤ ਨਾਰਾਜ਼, ਟਰਾਂਸਪੋਰਟ ਵਿਭਾਗ ਤੋਂ ਮੰਗੀ ਰਿਪੋਰਟ
ਇਨ੍ਹਾਂ ਜੁਗਾੜੂ ਮੋਟਰਸਾੲੀਕਲ ਰੇਹੜੀ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਸਨ, ਜਿਸ ਕਾਰਨ ਉਨ੍ਹਾਂ ’ਚ ਬਹੁਤ ਰੋਸ ਫੈਲ ਗਿਆ ਸੀ। ਇਸ ਪਾਬੰਦੀ ਦੇ ਫ਼ੈਸਲੇ ਨੂੰ ਲੈ ਕੇ ਸਰਕਾਰ ’ਤੇ ਲੋਕਾਂ ਵੱਲੋਂ ਬਹੁਤ ਸਵਾਲ ਚੁੱਕੇ ਜਾ ਰਹੇ ਸਨ ਤੇ ਵਿਰੋਧੀ ਪਾਰਟੀਆਂ ਨੇ ਵੀ ਇਸ ਨੂੰ ਮੁੱਦਾ ਬਣਾਉਣਾ ਸ਼ੁਰੁੂ ਕਰ ਦਿੱਤਾ ਸੀ। ਸੂਤਰਾਂ ਦੇ ਹਵਾਲੇ ਤੋਂ ਮਿਲੀ ਖ਼ਬਰ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਫ਼ੈਸਲੇ ’ਤੇ ਸਖ਼ਤ ਨਾਰਾਜ਼ ਨਜ਼ਰ ਆ ਰਹੇ ਸਨ ਤੇ ਉਨ੍ਹਾਂ ਨੇ ਇਸ ਨੂੰ ਲੈ ਕੇ ਟ੍ਰਾਂਸਪੋਰਟ ਵਿਭਾਗ ਤੋਂ ਰਿਪੋਰਟ ਮੰਗੀ ਸੀ। ਹੁਣ ਇਸ ਪਾਬੰਦੀ ਨੂੰ ਲੈ ਕੇ ਇਹ ਹੁਕਮ ਜਾਰੀ ਹੋ ਗਏ ਹਨ।
ਆਪਣਾ ਇਲਾਜ ਕਰਵਾ ਲੈਣਾ ਸਾਥੀ ਨੂੰ ਰੁਲਾਉਣ ਨਾਲੋਂ ਬੇਹਤਰ ਹੈ
NEXT STORY