ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) : ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ, ਪਠਾਨਕੋਟ ਵੱਲੋਂ ਜ਼ਿਲ੍ਹੇ ਦੇ ਸਮੂਹ ਰਾਸ਼ਨ ਕਾਰਡ ਧਾਰਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਜੁਲਾਈ 2026 ਤੋਂ ਅਕਤੂਬਰ 2026 ਤੱਕ ਦੀ ਕਣਕ ਦੀਆਂ ਰਾਸ਼ਨ ਪਰਚੀਆਂ 15 ਸਤੰਬਰ 2026 ਤੱਕ ਹੀ ਰਾਸ਼ਨ ਡਿਪੂਆਂ ’ਤੇ ਕੱਢੀਆਂ ਜਾਣਗੀਆਂ। ਰਾਜ ਰਿਸ਼ੀ ਮਹਿਰਾ ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਪਠਾਨਕੋਟ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਰਾਸ਼ਨ ਕਾਰਡ ਧਾਰਕਾਂ ਨੇ ਹਾਲੇ ਤੱਕ ਰਾਸ਼ਨ ਡਿਪੂਆਂ ਤੋਂ ਆਪਣੀ ਬਣਦੀ ਕਣਕ ਪ੍ਰਾਪਤ ਨਹੀਂ ਕੀਤੀ, ਉਹ 15 ਸਤੰਬਰ ਤੱਕ ਆਪਣੇ ਪਿੰਡ ਜਾਂ ਵਾਰਡ ਦੇ ਸਬੰਧਤ ਰਾਸ਼ਨ ਡਿਪੂ ’ਤੇ ਜਾ ਕੇ ਆਪਣੀ ਕਣਕ ਦੀ ਪਰਚੀ ਕਟਵਾਉਣ ਅਤੇ ਆਪਣਾ ਬਣਦਾ ਕਣਕ ਦਾ ਕੋਟਾ ਪ੍ਰਾਪਤ ਕਰਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਅੱਧੀ ਰਾਤੀਂ ਸਨਸਨੀਖੇਜ਼ ਵਾਰਦਾਤ, ਦੋ ਰਾਹਗੀਰਾਂ ਨੂੰ ਨੰਗੀਆਂ ਤਲਵਾਰਾਂ ਦਿਖਾ ਲੁੱਟਿਆ
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਨਿਰਧਾਰਤ ਮਿਤੀ ਤੋਂ ਬਾਅਦ ਕਣਕ ਦੀ ਪਰਚੀ ਨਾ ਕਟਵਾਉਣ ਦੀ ਸੂਰਤ ਵਿੱਚ ਸਬੰਧਤ ਲਾਭਪਾਤਰੀ ਦਾ ਕਣਕ ਦਾ ਕੋਟਾ ਲੈਪਸ ਹੋ ਸਕਦਾ ਹੈ। ਇਸ ਲਈ ਸਾਰੇ ਯੋਗ ਰਾਸ਼ਨ ਕਾਰਡ ਧਾਰਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਖਰੀ ਮਿਤੀ ਦੀ ਉਡੀਕ ਨਾ ਕਰਦੇ ਹੋਏ ਸਮੇਂ ਸਿਰ ਆਪਣਾ ਬਣਦਾ ਰਾਸ਼ਨ ਪ੍ਰਾਪਤ ਕਰ ਲੈਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਯਾਤਰਾ ਲਈ ਨਿਕਲੇ 104 ਸਿੱਖ ਸ਼ਰਧਾਲੂ ਪਾਕਿਸਤਾਨ ’ਚ ਫਸੇ, ਉਡਾਣ ਨਾ ਮਿਲਣ ਕਾਰਨ ਵਧੀ ਪ੍ਰੇਸ਼ਾਨੀ
NEXT STORY