ਜਲੰਧਰ- ਪੰਜਾਬ ਸਰਕਾਰ ਨੇ ਈਜ਼ੀ ਰਜਿਸਟ੍ਰੇਸ਼ਨ ਸਿਸਟਮ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਨਾਲ ਪ੍ਰਦੇਸ਼ ’ਚ ਰਜਿਸਟਰੀ ਕਰਵਾਉਣਾ ਆਸਾਨ ਹੋ ਗਿਆ ਹੈ ਅਤੇ ਲੋਕ ਘਰ ਬੈਠੇ ਆਨਲਾਈਨ ਰਜਿਸਟਰੀ ਕਰਵਾ ਸਕਦੇ ਹਨ। ਰਜਿਸਟਰੀ ਕਰਵਾਉਣ ਦੀ ਪ੍ਰਕਿਰਿਆ ਸਰਲ ਹੋਣ ਨਾਲ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਰਜਿਸਟਰੀ ਦੇ ਨਾਂ ’ਤੇ ਆਮ ਲੋਕਾਂ ਕੋਲੋਂ ਪੈਸਾ ਉਗਰਾਹੀ ਕਰਨ ਵਾਲਿਆਂ ਦਾ ਖਾਤਮਾ ਹੋ ਜਾਵੇਗਾ। ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿੱਥੇ ਇਸ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਇਸ ਨਵੇਂ ਸਿਸਟਮ ਨਾਲ ਭ੍ਰਿਸ਼ਟਾਚਾਰ ’ਤੇ ਰੋਕ ਲੱਗੇਗੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ ਵੱਲ ਵਾਪਸ ਮੁੜਨ ਲੱਗੀ ਹੈ ਭਾਜਪਾ
ਜਲਦੀ ਹੋਵੇਗਾ ਪ੍ਰਾਪਰਟੀ ਨਾਲ ਜੁੜਿਆ ਕੰਮ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ ਜ਼ਮੀਨ ਦੀ ਖ਼ਰੀਦੋ-ਫਰੋਖਤ ਦੌਰਾਨ ਜੇਕਰ ਕਿਸੇ ਦੇ ਨਾਂ ’ਚ ਸਿਰਫ਼ ਇਕ ਸ਼ਬਦ ਦੀ ਵੀ ਗਲਤੀ ਹੁੰਦੀ ਸੀ, ਤਾਂ ਉਸ ਨੂੰ ਸੁਧਾਰਨ ’ਚ 10 ਸਾਲ ਜਾਂ ਇਸ ਤੋਂ ਜ਼ਿਆਦਾ ਦਾ ਸਮਾਂ ਲੱਗ ਜਾਂਦਾ ਸੀ ਪਰ ਹੁਣ ਰਜਿਸਟਰੀ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਹੋਵੇਗਾ ਅਤੇ ਗਲਤੀਆਂ ਦੀ ਗੁੰਜਾਇਸ਼ ਨਹੀਂ ਰਹੇਗੀ ਜਾਂ ਉਸ ਦਾ ਜਲਦ ਹੱਲ ਹੋ ਸਕੇਗਾ। ਉਨ੍ਹਾਂ ਕਿਹਾ ਕਿ ਰਜਿਸਟਰੀ ਸਿਸਟਮ ਨੂੰ ਆਨਲਾਈਨ ਕੀਤੇ ਜਾਣ ਨਾਲ ਹੀ ਫੇਕ ਰਜਿਸਟਰੀ ਚੈੱਕ ਕਰਨ ਦਾ ਸਿਸਟਮ ਵੀ ਤਿਆਰ ਕੀਤਾ ਗਿਆ ਹੈ ਅਤੇ ਗਲਤ ਰਜਿਸਟਰੀ ਜਾਂ ਦਸਤਾਵੇਜ਼ ਗਲਤ ਪਾਏ ਜਾਣ ’ਤੇ ਡਿਪਟੀ ਰਜਿਸਟਰਾਰ ਜ਼ਿੰਮੇਵਾਰ ਹੋਵੇਗਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਦੇ ਆਦਮਪੁਰ 'ਚ ਗੈਸ ਹੋਈ ਲੀਕ, ਸਕੂਲ ਕੀਤੇ ਗਏ ਬੰਦ, ਬਿਜਲੀ ਸਪਲਾਈ ਵੀ ਠੱਪ
48 ਘੰਟਿਆਂ ਦੇ ਅੰਦਰ-ਅੰਦਰ ਸਬ-ਰਜਿਸਟਰਾਰ ਦਾ ਆਬਜੈਕਸ਼ਨ ਲਾਉਣਾ ਜ਼ਰੂਰੀ
ਤਹਿਸੀਲਦਾਰ ਹੁਣ ਇਕ ਤੋਂ ਬਾਅਦ ਇਕ ਆਬਜੈਕਸ਼ਨ ਲਾ ਕੇ ਰਜਿਸਟਰੀ ਨੂੰ ਲਟਕਾ ਨਹੀਂ ਸਕਣਗੇ। ਕਿਸੇ ਵੀ ਰਜਿਸਟਰੀ ਲਈ 48 ਘੰਟਿਆਂ ਦੇ ਅੰਦਰ-ਅੰਦਰ ਸਬ-ਰਜਿਸਟਰਾਰ ਵੱਲੋਂ ਆਬਜੈਕਸ਼ਨ ਲਾਇਆ ਜਾ ਸਕਦਾ ਹੈ ਅਤੇ ਉਹ ਵੀ ਪੋਰਟਲ ’ਤੇ ਮੌਜੂਦ ਪੈਰਾਮੀਟਰਾਂ ਦੇ ਅਨੁਸਾਰ। ਜੇਕਰ 48 ਘੰਟਿਆਂ ’ਚ ਅਜਿਹਾ ਨਹੀਂ ਹੁੰਦਾ, ਤਾਂ ਫਿਰ ਇਸ ਨੂੰ ਠੀਕ ਪ੍ਰਾਪਰਟੀ ਮੰਨਿਆ ਜਾਵੇਗਾ। ਈਜ਼ੀ ਰਜਿਸਟਰੀ ਪੋਰਟਲ ਜ਼ਰੀਏ ਡਰਾਫਟ ਡਾਊਨਲੋਡ ਕੀਤਾ ਜਾ ਸਕਦਾ ਹੈ। ਉਸ ’ਤੇ ਖ਼ਸਰਾ ਨੰਬਰ ਤੋਂ ਲੈ ਕੇ ਇਸ ਪੂਰੇ ਪ੍ਰਾਸੈੱਸ ’ਚ ਲੱਗਣ ਵਾਲੀ ਸਰਕਾਰੀ ਫੀਸ ਬਾਰੇ ਸਾਰੀ ਡਿਟੇਲ ਉਪਲੱਬਧ ਹੋਵੇਗੀ।
ਹੈਲਪਲਾਈਨ ਨੰਬਰ 1076 ਜਾਰੀ
ਦਸਤਾਵੇਜ਼ ਤਿਆਰ ਕਰਨ ਲਈ ਹੈਲਪਲਾਈਨ ਨੰਬਰ 1076 ਜ਼ਰੀਏ ਸੇਵਾ ਸਹਾਇਕਾਂ ਨੂੰ ਘਰ ਵੀ ਬੁਲਾਇਆ ਜਾ ਸਕਦਾ ਹੈ। ਇਸ ਨਾਲ ਪੇਂਡੂ ਪਰਿਵਾਰਾਂ, ਸੀਨੀਅਰ ਨਾਗਰਿਕਾਂ, ਕੰਮਕਾਜੀ ਪੇਸ਼ੇਵਰਾਂ ਅਤੇ ਬਾਹਰ ਨਾ ਜਾ ਸਕਣ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ। ਨਵੀਂ ਪ੍ਰਣਾਲੀ ਤਹਿਤ ਲੋਕਾਂ ਨੂੰ ਰਜਿਸਟਰੀ ਲਈ ਦਸਤਾਵੇਜ਼ ਜਮ੍ਹਾ ਕਰਨ, ਮਨਜ਼ੂਰੀ, ਭੁਗਤਾਨ ਅਤੇ ਦਫ਼ਤਰ ਆਉਣ ਦਾ ਸਮਾਂ ਲੈਣ ਵਰਗੀ ਸਾਰੀ ਜਾਣਕਾਰੀ ਵ੍ਹਟਸਐਪ ਜ਼ਰੀਏ ਮਿਲੇਗੀ, ਤਾਂਕਿ ਉਹ ਹਰ ਪਲ ਦੀ ਜਾਣਕਾਰੀ ਤੋਂ ਜਾਣੂ ਰਹਿ ਸਕਣ।
ਇਹ ਵੀ ਪੜ੍ਹੋ: ਡੇਰਾ ਬਾਬਾ ਜਵਾਹਰ ਦਾਸ ਸੂਸਾਂ ਦੇ ਪ੍ਰਬੰਧਾਂ ਸਬੰਧੀ ਅਰਜ਼ੀ ਹੇਠਲੀ ਅਦਾਲਤ ਵੱਲੋਂ ਖਾਰਜ
ਰਜਿਸਟਰੀ ਫ਼ੀਸ ਜਮ੍ਹਾ ਕਰਵਾਉਣ ਲਈ ਬੈਂਕਾਂ ਵੱਲ ਨਹੀਂ ਭੱਜਣਾ ਪਵੇਗਾ
ਹੁਣ ਰਜਿਸਟਰੀ ਫ਼ੀਸ ਦੇ ਭੁਗਤਾਨ ਲਈ ਬੈਂਕਾਂ ਵੱਲ ਭੱਜਣਾ ਨਹੀਂ ਪਵੇਗਾ। ਸਗੋਂ ਆਨਲਾਈਨ ਭੁਗਤਾਨ ਲਈ ਇਕ ਵਿਸ਼ੇਸ਼ ਗੇਟਵੇ ਨਾਗਰਿਕਾਂ ਨੂੰ ਡਿਜੀਟਲ ਲੈਣ-ਦੇਣ ਦੀਆਂ ਸਾਰੀਆਂ ਫ਼ੀਸਾਂ ਜਿਵੇਂ ਸਟੈਂਪ ਡਿਊਟੀ, ਰਜਿਸਟ੍ਰੇਸ਼ਨ ਫ਼ੀਸ ਦਾ ਭੁਗਤਾਨ ਕਰਨ ਦੀ ਆਗਿਆ ਦਿੰਦਾ ਹੈ।=
ਈਜ਼ੀ ਰਜਿਸਟਰੀ ਸਿਸਟਮ ਦੇ ਫਾਇਦੇ?
ਲੋਕ ਰਜਿਸਟਰੀ ਦੇ ਪ੍ਰਾਸੈੱਸ ਨੂੰ ਆਸਾਨੀ ਨਾਲ ਆਨਲਾਈਨ ਟ੍ਰੈਕ ਕਰ ਸਕਣਗੇ।
ਭ੍ਰਿਸ਼ਟਾਚਾਰ ’ਤੇ ਰੋਕ ਲੱਗ ਸਕੇਗੀ। ਹਰ ਕਦਮ ’ਤੇ ਨਿਗਰਾਨੀ ਕਾਰਨ ਗ਼ੈਰ-ਮਾਮੂਲੀ ਗਤੀਵਿਧੀਆਂ ਨੂੰ ਤੁਰੰਤ ਫੜਿਆ ਜਾ ਸਕੇਗਾ।
ਕਾਗਜ਼ੀ ਕਾਰਵਾਈ ’ਚ ਕਟੌਤੀ ਹੋਵੇਗੀ, ਜਿਸ ਦੀ ਵਜ੍ਹਾ ਨਾਲ ਲੋਕਾਂ ਦੇ ਸੰਸਾਧਨ ਦੀ ਬਚਤ ਹੋਵੇਗੀ।
ਸਾਰੇ ਦਸਤਾਵੇਜ਼ਾਂ ਨੂੰ ਹੁਣ ਆਨਲਾਈਨ ਸਬਮਿਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਲੁਧਿਆਣਾ 'ਚ 'ਅਗਵਾ' ਹੋਈ ਕੁੜੀ ਘਰ ਦੇ ਬਾਹਰੋਂ ਲੱਭੀ, ਹੈਰਾਨ ਕਰੇਗਾ ਪੂਰਾ ਮਾਮਲਾ
ਪੰਜਾਬ ’ਚ ਨਾਗਰਿਕਾਂ ਨੂੰ 10 ਲੱਖ ਤੱਕ ਦਾ ਮਿਲੇਗਾ ਮੁਫ਼ਤ ਇਲਾਜ
ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਮੰਗਲਵਾਰ ਨੂੰ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਖੇਤਰ ’ਚ ਇਕ ਇਤਿਹਾਸਕ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਪੰਜਾਬ ਦੇ ਹਰੇਕ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਉਪਲੱਬਧ ਕਰਵਾਇਆ ਜਾਵੇਗਾ। ਇਹ ਯੋਜਨਾ 2 ਅਕਬਤੂਰ ਤੋਂ ਲਾਗੂ ਹੋਵੇਗੀ। ਮੁੱਖ ਮੰਤਰੀ ਸਿਹਤ ਯੋਜਨਾ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ’ਚ ਸਾਰੇ ਕਰਮਚਾਰੀ ਅਤੇ ਪੈਨਸ਼ਨਰਜ਼ ਵੀ ਸ਼ਾਮਲ ਹੋਣਗੇ। ਹੁਣ ਤੁਸੀਂ ਇਲਾਜ ਦੇ ਖਰਚੇ ਦੀ ਚਿੰਤਾ ਨਹੀਂ ਕਰਨੀ, ਸਰਕਾਰ ਤੁਹਾਡੇ ਨਾਲ ਖੜ੍ਹੀ ਹੈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਹੁਣ ਮਿਲਣਗੀਆਂ ਇਹ ਵੱਡੀਆਂ ਸਹੂਲਤਾਂ
ਆਸ਼ੀਰਵਾਦ ਸ਼ਗਨ ਯੋਜਨਾ : ਧੀ ਦੇ ਵਿਆਹ ’ਚ ਪੰਜਾਬ ਸਰਕਾਰ ਦੇ ਰਹੀ 51000 ਦਾ ‘ਸ਼ਗਨ’
ਇਸ ਤਰ੍ਹਾਂ ਵਧੀ ਸ਼ਗਨ ਯੋਜਨਾ ਦੀ ਰਾਸ਼ੀ
2004 : ਰਾਸ਼ੀ ਵਧਾ ਕੇ 6,100 ਹੋਈ।
2006 : ਇਸ ਨੂੰ ਵਧਾ ਕੇ 15,000 ਕੀਤਾ ਗਿਆ।
2017 : ਸਹਾਇਤਾ ਰਾਸ਼ੀ 21,000 ਤੱਕ ਪਹੁੰਚੀ।
2024 : ਹੁਣ ਇਸ ਯੋਜਨਾ ਤਹਿਤ 51,000 ਦੀ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਧੀ ਦੇ ਵਿਆਹ ’ਚ 51000 ਸ਼ਗਨ ਪਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸ਼ਗਨ ਸਕੀਮ ਤਹਿਤ ਧੀ ਦੇ ਵਿਆਹ ’ਚ ਇਕਮੁਸ਼ਤ ਰਕਮ ਦਿੱਤੀ ਜਾਂਦੀ ਹੈ, ਜਿਸ ਦੀ ਵਰਤੋਂ ਵਿਆਹ ’ਚ ਹੋਣ ਵਾਲੇ ਖਰਚਿਆਂ ’ਚ ਕੀਤੀ ਜਾ ਸਕਦੀ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਸਮਾਜ ਦੇ ਪੱਛੜੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨੂੰ ਰਾਹਤ ਦੇਣਾ ਅਤੇ ਧੀਆਂ ਦੇ ਸਸ਼ਕਤੀਕਰਨ ਨੂੰ ਬੜ੍ਹਾਵਾ ਦੇਣਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਪਿੰਡ ਲਈ ਵੱਡਾ ਐਲਾਨ, 21 ਤਾਰੀਖ਼ ਤੋਂ ਚੱਲੇਗੀ ਇਹ ਮੁਫ਼ਤ ਬੱਸ ਸੇਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Big Breaking ; ਪੰਜਾਬ ਕਾਂਗਰਸ ਦੇ ਇੰਚਾਰਜ ਦਾ ਪੁੱਤਰ ਗ੍ਰਿਫ਼ਤਾਰ
NEXT STORY