ਜਲੰਧਰ (ਪੁਨੀਤ)-ਪਿਛਲੇ ਲੰਮੇ ਸਮੇਂ ਤੋਂ ਅੰਬਾਲਾ ਤੋਂ ਵਾਪਸ ਭੇਜੀ ਜਾ ਰਹੀ 12919 ਮਾਲਵਾ ਐਕਸਪ੍ਰੈੱਸ ਵੈਸ਼ਨੋ ਦੇਵੀ ਲਈ ਚੱਲਣੀ ਸ਼ੁਰੂ ਹੋ ਚੁੱਕੀ ਹੈ, ਜੋਕਿ ਯਾਤਰੀਆਂ ਲਈ ਰਾਹਤ ਦੀ ਖ਼ਬਰ ਹੈ। ਇਸੇ ਲੜੀ ਵਿਚ ਜੰਮੂਤਵੀ ਤੋਂ ਚੱਲਣ ਵਾਲੀ 12238 ਬੇਗਮਪੁਰਾ ਐਕਸਪ੍ਰੈੱਸ ਵੀ ਅੱਜ ਚੱਲਣੀ ਸ਼ੁਰੂ ਹੋ ਗਈ, ਜਦਕਿ ਇਸ ਤੋਂ ਪਹਿਲਾਂ ਉਕਤ ਟਰੇਨ ਨੂੰ ਲੁਧਿਆਣਾ ਤੋਂ ਵਾਪਸ ਭੇਜਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹ ਪ੍ਰਭਾਵਿਤ ਪਿੰਡਾਂ ਤੇ ਕਸਬਿਆਂ ’ਚ ਸਕੂਲਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ
ਡਾ. ਅੰਬੇਡਕਰ ਨਗਰ ਤੋਂ ਵੈਸ਼ਨੋ ਦੇਵੀ ਕਟੜਾ ਜਾਣ ਵਾਲੀ 12919 ਜਲੰਧਰ ਕੈਂਟ ਦੇ ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਤੋਂ ਲਗਭਗ ਸਵਾ ਘੰਟਾ ਲੇਟ ਰਹਿੰਦੇ ਹੋਏ 11.45 ਵਜੇ ਪਹੁੰਚੀ। ਇਸ ਦੌਰਾਨ ਕਈ ਦਿਨਾਂ ਤੋਂ ਦੇਰੀ ਦਾ ਸ਼ਿਕਾਰ ਹੋ ਰਹੀ 15707 ਆਮਰਪਾਲੀ ਐਕਸਪ੍ਰੈੱਸ ਅੱਜ ਸਮੇਂ ’ਤੇ ਸਿਟੀ ਸਟੇਸ਼ਨ ਪਹੁੰਚੀ। ਇਸੇ ਤਰ੍ਹਾਂ 12238 ਬੇਗਮਪੁਰਾ-ਵਾਰਾਣਸੀ ਐਕਸਪ੍ਰੈੱਸ ਅੱਜ ਆਪਣੇ ਪਹਿਲੇ ਦਿਨ ਕੈਂਟ ਸਟੇਸ਼ਨ ’ਤੇ ਪਹੁੰਚੀ, ਜੋਕਿ ਆਪਣੇ ਤੈਅ ਰਵਾਨਗੀ ਸਮੇਂ ਸ਼ਾਮ 5.25 ਵਜੇ ਤੋਂ ਲੱਗਭਗ ਇਕ ਘੰਟਾ ਲੇਟ ਸੀ।
ਵੱਖ-ਵੱਖ ਟਰੇਨਾਂ ਦੇ ਲੇਟ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਲ ਟ੍ਰੇਨਾਂ ਵਿਚ ਪਠਾਨਕੋਟ ਤੋਂ ਆਉਣ ਵਾਲੀ 54622 ਜਲੰਧਰ ਦੇ ਤੈਅ ਸਮੇਂ ਸਵੇਰੇ ਪੌਣੇ 12 ਤੋਂ 1 ਘੰਟਾ ਲੇਟ ਰਹਿੰਦੇ ਹੋਏ ਪੌਣੇ 1 ਵਜੇ ਸਿਟੀ ਸਟੇਸ਼ਨ ’ਤੇ ਪਹੁੰਚੀ। ਅੰਮ੍ਰਿਤਸਰ ਜਨ-ਸੇਵਾ 14617 ਦੁਪਹਿਰ 3 ਵਜੇ ਤੋਂ ਸਵਾ ਘੰਟਾ ਲੇਟ ਰਹਿੰਦੇ ਹੋਏ ਸ਼ਾਮ 4.15 ਵਜੇ ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪਹੁੰਚੀ।

ਇਹ ਵੀ ਪੜ੍ਹੋ: ਸੰਭਲ ਜਾਓ ਪੰਜਾਬੀਓ ! ਪਾਵਰਕਾਮ ਨੇ ਖਿੱਚੀ ਤਿਆਰੀ, ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਹੋਇਆ ਵੱਡਾ ਐਕਸ਼ਨ
ਉਥੇ ਹੀ ਜੰਮੂ ਰੂਟ ਦੀਆਂ ਵੱਖ-ਵੱਖ ਟਰੇਨਾਂ ਅਜੇ ਵੀ ਰੱਦ ਚੱਲ ਰਹੀਆਂ ਹਨ। ਯਾਤਰੀ ਇਨ੍ਹਾਂ ਟਰੇਨਾਂ ਦੇ ਮੁੜ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧ ਵਿਚ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਇਸੇ ਸਿਲਸਿਲੇ ਵਿਚ 19027, 22432, 22402, 14610 ਤੇ 22461 ਵਰਗੀਆਂ ਵੱਖ-ਵੱਖ ਟਰੇਨਾਂ ਦਾ ਜੰਮੂ ਰੂਟ ’ਤੇ ਸੰਚਾਲਨ ਰੋਕ ਦਿੱਤਾ ਗਿਆ ਹੈ। ਅੰਮ੍ਰਿਤਸਰ ਤੋਂ ਵੈਸ਼ਨੋ ਦੇਵੀ ਕਟੜਾ ਰੂਟ ’ਤੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ 26405/2605 ਦਾ ਸੰਚਾਲਨ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ ਹੈ।
ਪਾਣੀ ਦੀਆਂ ਬੋਤਲਾਂ ਦੀ ਕੀਮਤ ’ਚ ਕਟੌਤੀ ਅੱਜ ਤੋਂ ਲਾਗੂ
ਰੇਲਵੇ ਦੀ ਫਿਰੋਜ਼ਪੁਰ ਡਵੀਜ਼ਨ ਦੇ ਡੀ. ਆਰ. ਐੱਮ. ਸੰਜੀਵ ਕੁਮਾਰ ਨੇ ਕਿਹਾ ਕਿ ਜੀ. ਐੱਸ. ਟੀ. ਘਟਣ ਕਾਰਨ ਰੇਲਵੇ ਸਟੇਸ਼ਨਾਂ ’ਤੇ ਉਪਲੱਬਧ ਰੇਲ ਨੀਰ ਅਤੇ ਹੋਰ ਸ਼ਾਰਟਲਿਸਟ ਕੀਤੀਆਂ ਪਾਣੀ ਦੀਆਂ ਬੋਤਲਾਂ ਦੀ ਕੀਮਤ ਘਟਾ ਦਿੱਤੀ ਗਈ ਹੈ। ਇਹ ਕਟੌਤੀ 22 ਸਤੰਬਰ ਤੋਂ ਲਾਗੂ ਹੋਵੇਗੀ। ਲੱਗਭਗ ਹਰ ਬੋਤਲ ਦੀ ਕੀਮਤ ਇਕ ਰੁਪਏ ਘਟਾ ਦਿੱਤੀ ਗਈ ਹੈ, ਜਿਸ ਦੇ ਨਤੀਜੇ ਵਜੋਂ 15 ਵਾਲੀ ਬੋਤਲ ਹੁਣ 14 ਰੁਪਏ, ਜਦਕਿ 10 ਵਾਲੀ ਬੋਤਲ 9 ਰੁਪਏ ਵਿਚ ਮਿਲੇਗੀ। ਇਸੇ ਤਰ੍ਹਾਂ ਹੋਰ ਬ੍ਰਾਂਡਾਂ ਦੇ ਪਾਣੀ ਵੀ ਸਸਤੇ ਰੇਟਾਂ ’ਤੇ ਮਿਲਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ ! ਬੰਦ ਰਹਿਣਗੇ ਸਕੂਲ-ਕਾਲਜ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੌਸਮ 'ਚ ਆ ਰਿਹਾ ਬਦਲਾਅ, ਅਕਤੂਬਰ ਤੋਂ ਸ਼ੁਰੂ ਹੋਵੇਗੀ...
NEXT STORY