ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡੀ ਜਾਣਕਾਰੀ ਦਿੰਦਿਆਂ ਆਖਿਆ ਹੈ ਕਿ ਪੰਜਾਬ ਸਰਕਾਰ ਜਲਦੀ ਹੀ ਮਾਲਵਾ ਵਿਚ ਸਥਿਤ ਅਮਰਗੜ੍ਹ ਦੇ ਪਿੰਡ ਤੋਲਾਵਾਲ ਅਤੇ ਦੁਆਬੇ ਦੇ ਕਪੂਰਥਲਾ ਨੇੜੇ ਹੈਵੀ ਡਰਾਇਵਿੰਗ ਲਾਈਸੈਂਸ ਅਤੇ ਟ੍ਰੇਨਿੰਗ ਸੈਂਟਰ ਖੋਲ੍ਹਣ ਜਾ ਰਹੀ ਹੈ। ਜਿੱਥੇ ਲੋਕ ਹੈਵੀ ਡਰਾਇਵਿੰਗ ਲਾਈਸੈਂਸ ਅਤੇ ਟ੍ਰੇਨਿੰਗ ਲੈ ਸਕਣਗੇ। ਇਸ ਨਾਲ ਲੋਕਾਂ ਦੀ ਵੱਡੀ ਖੱਜਲ-ਖੁਆਰੀ ਰੁਕੇਗੀ। ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖਰੀ ਦਿਨ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਪੰਜਾਬ ’ਚ ਹੈਵੀ ਡਰਾਇਵਿੰਗ ਲਾਈਸੈਂਸ ਅਤੇ ਟ੍ਰੇਨਿੰਗ ਸੈਂਟਰ ਸਿਰਫ਼ ਮਲੋਟ ਦੇ ਪਿੰਡ ਮਾਹੂਆਣਾ ਵਿਖੇ ਸੀ। ਹੁਣ ਆਉਣ ਵਾਲੇ ਦਿਨਾਂ ’ਚ ਅਮਰਗੜ੍ਹ ਦੇ ਪਿੰਡ ਤੋਲਾਵਾਲ ਅਤੇ ਕਪੂਰਥਲਾ ਨੇੜੇ ਵੀ ਖੋਲ੍ਹੇ ਜਾਣਗੇ, ਜਿਸ ਨਾਲ ਲੋਕਾਂ ਦੀਆਂ ਖੱਜਲ-ਖੁਆਰੀਆਂ ਘੱਟ ਹੋਣਗੀਆਂ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਵੱਡਾ ਖ਼ੁਲਾਸਾ, ਪੰਜਾਬ ’ਚ ਸਰਕਾਰ ਡੇਗਣ ਦੀ ਕੋਸ਼ਿਸ਼, ਵਿਧਾਇਕਾਂ ਨਾਲ ਕੀਤਾ ਜਾ ਰਿਹੈ ਸੰਪਰਕ
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਪੂਰੇ ਪੰਜਾਬ ਵਿਚ ਸਿਰਫ ਇਕ ਹੀ ਹੈਵੀ ਡਰਾਇਵਿੰਗ ਦਾ ਟ੍ਰੇਨਿੰਗ ਸੈਂਟਰ ਸੀ, ਉਹ ਵੀ ਰਾਜਸਥਾਨ ਦੀ ਹੱਦ ਨਾਲ ਲੱਗਦਾ ਸੀ। ਇਸ ਨਾਲ ਪੂਰੇ ਪੰਜਾਬ ਵਿਚੋਂ ਦੂਰ ਦੁਰਾਡਿਓਂ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਨਵੇਂ ਟ੍ਰੇਨਿੰਗ ਸੈਂਟਰ ਖੁੱਲ੍ਹਣ ਨਾਲ ਜਿੱਥੇ ਜਨਤਾ ਨੂੰ ਰਾਹਤ ਮਿਲੇਗੀ ਉਥੇ ਹੀ ਉਹ ਹੈਵੀ ਡਰਾਇਵਿੰਗ ਸਿੱਖ ਕੇ ਰੋਜ਼ਗਾਰ ਵੀ ਹਾਸਲ ਕਰ ਸਕਣਗੇ।
ਇਹ ਵੀ ਪੜ੍ਹੋ : ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਨੂੰ ਲੈ ਕੇ ਅਹਿਮ ਖ਼ਬਰ, ਵੱਡਾ ਫ਼ੈਸਲਾ ਲੈਣ ਦੀ ਤਿਆਰੀ ਸਰਕਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : ਰਵਨੀਤ ਬਿੱਟੂ ਨੂੰ ਘਰ ਅੰਦਰ ਕੀਤਾ ਗਿਆ ਨਜ਼ਰਬੰਦ, ਹਰ ਪਾਸੇ ਪੁਲਸ ਹੀ ਪੁਲਸ (ਵੀਡੀਓ)
NEXT STORY