ਲੁਧਿਆਣਾ (ਵਿੱਕੀ) : ਨਵੇਂ ਸਾਲ ਦੇ ਪਹਿਲੇ ਦਿਨ ਸਰਕਾਰੀ ਸਕੂਲਾਂ ਦੇ ਪਹਿਲੀ ਤੋਂ 8ਵੀਂ ਤੱਕ ਦੇ ਵਿਦਿਆਰਥੀ ਜਦ ਮਿਡ-ਡੇਅ ਮੀਲ ਦਾ ਸਵਾਦ ਚੱਖਣਗੇ ਤਾਂ ਉਸ ਥਾਲੀ ’ਚ ਉਨ੍ਹਾਂ ਨੂੰ ਫਲ ਵੀ ਪਰੋਸੇ ਜਾਣਗੇ। ਉਕਤ ਬਾਰੇ ਮਿਡ-ਡੇਅ ਮੀਲ ਸੋਸਾਇਟੀ ਪੰਜਾਬ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਪ੍ਰਮੁੱਖਾਂ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਦਰਅਸਲ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਮਿਡ-ਡੇਅ ਮੀਲ ਸਕੀਮ ਤਹਿਤ ਪੰਜਾਬ ਯੂਨੀਵਰਸਿਟੀ ਵੱਲੋਂ 10 ਜ਼ਿਲ੍ਹਿਆਂ ’ਚ ਸੋਸ਼ਲ ਆਡਿਟ ਕਰਵਾਇਆ ਗਿਆ ਸੀ, ਜਿਸ ਵਿਚ ਆਡਿਟ ਦੇ ਸਬੰਧ ’ਚ ਪਬਲਿਕ ਹਿਅਰਿੰਗ ਦੌਰਾਨ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਮਿਡ-ਡੇਅ ਮੀਲ ਮੈਨਿਊ ਦੇ ਨਾਲ ਕੋਈ ਫਲ ਦੇਣ ਦੇ ਸਬੰਧ ’ਚ ਸੁਝਾਅ ਪ੍ਰਾਪਤ ਹੋਏ।
ਇਹ ਵੀ ਪੜ੍ਹੋ : ਅਹਿਮ ਖ਼ਬਰ : SYL ਮੁੱਦੇ 'ਤੇ ਅੱਜ ਹੋਵੇਗੀ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ
ਇਨ੍ਹਾਂ ਸੁਝਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਵੱਲੋਂ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ (ਜਨਵਰੀ ਤੋਂ ਮਾਰਚ) ਤੱਕ ਹਫ਼ਤੇ ’ਚ ਇਕ ਦਿਨ (ਸੋਮਵਾਰ) ਹਰ ਇਕ ਵਿਦਿਆਰਥੀ ਨੂੰ ਦੁਪਹਿਰ ਦੇ ਖਾਣੇ ਨਾਲ ਇਕ ਕੇਲਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਪੱਤਰ ਮੁਤਾਬਕ ਪ੍ਰਤੀ ਵਿਦਿਆਰਥੀ 5 ਪ੍ਰਤੀ ਕੇਲੇ ਦੇ ਹਿਸਾਬ ਨਾਲ ਫੰਡ ਸਕੂਲਾਂ ਨੂੰ ਅਲੱਗ ਤੋਂ ਮੁਹੱਈਆ ਕਰਵਾਏ ਜਾਣਗੇ।
ਇਹ ਰਹੇਗਾ ਮਿਡ-ਡੇਅ ਮੀਲ ਦਾ ਮੈਨਿਊ
ਸੋਮਵਾਰ ਨੂੰ ਦਾਲ, ਮੌਸਮੀ ਸਬਜ਼ੀ ਮਿਲਾ ਕੇ ਰੋਟੀ ਅਤੇ ਕੇਲਾ
ਮੰਗਲਵਾਰ ਨੂੰ ਰਾਜਮਾ ਅਤੇ ਚੌਲ
ਬੁੱਧਵਾਰ ਕਾਲੇ ਚਨੇ/ਸਫ਼ੈਦ ਚਨੇ ਆਲੂ ਮਿਲਾ ਕੇ ਅਤੇ ਪੁਰੀ
ਇਹ ਵੀ ਪੜ੍ਹੋ : ਖ਼ਤਰਾ : ਪੰਜਾਬ 'ਚ ਮੌਸਮ ਨੂੰ ਲੈ ਕੇ ਵਿਭਾਗ ਦੀ ਵੱਡੀ ਚਿਤਾਵਨੀ, ਬਿਨਾਂ ਜ਼ਰੂਰੀ ਕੰਮ ਦੇ ਨਾ ਨਿਕਲੋ ਘਰੋਂ ਬਾਹਰ
ਵੀਰਵਾਰ ਕੜ੍ਹੀ (ਆਲੂ ਅਤੇ ਪਿਆਜ ਦੇ ਪਕੌੜੇ ਸਮੇਤ) ਅਤੇ ਚੌਲ
ਸ਼ੁੱਕਰਵਾਰ ਮੌਸਮੀ ਸਬਜ਼ੀ ਅਤੇ ਰੋਟੀ
ਸ਼ਨੀਵਾਰ ਦਾਲ, ਮੌਸਮੀ ਸਬਜ਼ੀ ਮਿਲਾ ਕੇ ਅਤੇ ਚੌਲ ਦੇ ਨਾਲ
ਹਫ਼ਤੇ ਦੇ ਕਿਸੇ ਵੀ ਦਿਨ ਖਾਣੇ ਦੇ ਨਾਲ ਸਵੀਟ ਡਿਸ਼ ਦੇ ਤੌਰ ’ਤੇ ਖੀਰ।
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖ਼ਤਰਾ : ਪੰਜਾਬ 'ਚ ਮੌਸਮ ਨੂੰ ਲੈ ਕੇ ਵਿਭਾਗ ਦੀ ਵੱਡੀ ਚਿਤਾਵਨੀ, ਬਿਨਾਂ ਜ਼ਰੂਰੀ ਕੰਮ ਦੇ ਨਾ ਨਿਕਲੋ ਘਰੋਂ ਬਾਹਰ
NEXT STORY