ਪਠਾਨਕੋਟ/ਮਾਧੋਪੁਰ -1 ਜੁਲਾਈ ਤੋਂ ਜਦੋਂ ਪੰਜਾਬ ਸਮੇਤ ਬਾਕੀ ਸੂਬਿਆਂ 'ਚ ਸਭ ਤੋਂ ਵੱਡੀ ਕਰ ਸੁਧਾਰ ਪ੍ਰਣਾਲੀ ਜੀ. ਐੱਸ. ਟੀ. ਲਾਗੂ ਹੋ ਗਈ ਹੈ, ਉਥੇ ਹੀ ਸੂਬੇ ਦੇ ਨਾਲ ਲੱਗਦੇ ਤੇ ਦੇਸ਼ ਦਾ ਮਾਣ ਕਹਾਉਣ ਵਾਲੇ ਜੰਮੂ-ਕਸ਼ਮੀਰ ਵਿਚ ਉਥੋਂ ਦੀ ਸਰਕਾਰ ਵੱਲੋਂ ਵਿ. ਸ. 'ਚ ਇਸ ਐਕਟ ਨੂੰ ਲਾਗੂ ਕਰਨ ਲਈ ਪ੍ਰਸਤਾਵ ਪਾਸ ਨਾ ਕਰ ਪਾਉਣਾ ਆਉਣ ਵਾਲੇ ਸਮੇਂ 'ਚ ਜੰਮੂ ਤੇ ਕਸ਼ਮੀਰ ਘਾਟੀ ਦੇ ਵਪਾਰੀਆਂ ਲਈ ਆਤਮਘਾਤੀ ਫੈਸਲਾ ਸਾਬਤ ਹੋਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜੋ ਮਾਲ (ਗੁੱਡਸ) ਜੰਮੂ-ਕਸ਼ਮੀਰ ਰਾਜ ਤੋਂ ਟਰੱਕਾਂ ਵਿਚ ਭਰ ਕੇ ਉਥੋਂ ਦੇ ਵਪਾਰੀ ਭੇਜ ਰਹੇ ਹਨ, ਉਨ੍ਹਾਂ ਟਰੱਕਾਂ ਦੇ ਚਾਲਕਾਂ ਨੂੰ ਇੰਪੋਰਟ ਫਾਰਮ ਪੰਜਾਬ ਤੇ ਜੰਮੂ-ਕਸ਼ਮੀਰ ਦੇ ਸੰਗਮ ਸਥਾਨ 'ਤੇ ਸਥਿਤ ਮਾਧੋਪੁਰ ਬੈਰੀਅਰ 'ਤੇ ਬਿੱਲ ਦੇ ਨਾਲ ਜਮ੍ਹਾ ਕਰਵਾਉਣਾ ਪੈ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਜੰਮੂ-ਕਸ਼ਮੀਰ ਤੋਂ ਜੋ ਵਪਾਰੀ ਮਾਲ ਭੇਜ ਰਹੇ ਹਨ, ਉਸ 'ਤੇ ਵੈਟ/ਜੀ. ਐੱਸ. ਟੀ. ਵਸੂਲਿਆ ਜਾ ਰਿਹਾ ਹੈ। ਜੇਕਰ ਮਾਲ ਨੂੰ ਦੇਸ਼ ਤੇ ਬਾਕੀ ਸੂਬੇ ਆਪਣੇ ਸਟਾਕ ਵਿਚ ਲੈਣਗੇ ਤਾਂ ਉਸ ਨੂੰ ਇਨਪੁਟ ਕ੍ਰੈਡਿਟ ਨਹੀਂ ਮਿਲੇਗਾ ਕਿਉਂਕਿ ਜੰਮੂ-ਕਸ਼ਮੀਰ ਨੇ ਅਜੇ ਤੱਕ ਜੀ. ਐੱਸ. ਟੀ. ਬਿੱਲ ਸਵੀਕਾਰ ਤੇ ਲਾਗੂ ਨਹੀਂ ਕੀਤਾ। ਅਜਿਹੇ ਵਿਚ ਉਕਤ ਰਾਜ ਤੋਂ ਹੋਰ ਰਾਜਾਂ ਵਿਚ ਗਏ ਮਾਲ ਨੂੰ ਵੇਚਣ 'ਤੇ ਓਨਾ ਹੀ ਵੈਟ ਫਿਰ ਵਪਾਰੀ ਨੂੰ ਵੇਚਣ 'ਤੇ ਭਰਨਾ ਪਵੇਗਾ। ਇਨ੍ਹਾਂ ਹਲਾਤਾਂ 'ਚ ਕੋਈ ਵੀ ਵਪਾਰੀ ਦੇਸ਼ ਵਿਚ ਲਾਗੂ ਜੀ. ਐੱਸ. ਟੀ. ਕਾਰਨ ਜੰਮੂ-ਕਸ਼ਮੀਰ ਰਾਜ ਤੋਂ ਆਏ ਮਾਲ ਨੂੰ ਚੁੱਕਣ ਦਾ ਜੋਖਮ ਨਹੀਂ ਲਵੇਗਾ।
ਕੀ ਕਹਿੰਦੇ ਹਨ ਮਾਧੋਪੁਰ ਬੈਰੀਅਰ ਦੇ ਈ. ਟੀ. ਓ.
ਮਾਧੋਪੁਰ ਬੈਰੀਅਰ 'ਤੇ ਤਾਇਨਾਤ ਸੰਬੰਧਿਤ ਵਿਭਾਗ ਆਬਕਾਰੀ ਤੇ ਕਰ ਕਮਿਸ਼ਨਰ ਦੇ ਈ. ਟੀ. ਓ. ਗਗਨ ਸ਼ਰਮਾ ਨੇ ਦੱਸਿਆ ਕਿ ਵਿਭਾਗ ਵਪਾਰੀਆਂ ਨੂੰ ਪੂਰਾ ਸਹਿਯੋਗ ਕਰ ਰਿਹਾ ਹੈ ਤੇ ਜੀ. ਐੱਸ. ਟੀ. ਦੀ ਗਾਈਡਲਾਈਨਜ਼ ਦੀ ਪੂਰੀ ਤਰ੍ਹਾਂ ਬੈਰੀਅਰ 'ਤੇ ਪੜਤਾਲ ਕੀਤੀ ਜਾ ਰਹੀ ਹੈ।
5 ਕਿਲੋ ਚੂਰਾ-ਪੋਸਤ ਸਣੇ ਔਰਤ ਕਾਬੂ
NEXT STORY