ਲੁਧਿਆਣਾ (ਹਿਤੇਸ਼)-ਪੰਜਾਬ ’ਚ ਮੁੱਖ ਮੰਤਰੀ ਬਦਲਣ ਤੋਂ ਬਾਅਦ ਪਾਵਰ ਮਾਝੇ ਤੇ ਮਾਲਵੇ ਵਿਚ ਸਿਮਟ ਕੇ ਰਹਿ ਗਈ ਹੈ ਅਤੇ ਇਕ ਵਾਰ ਫਿਰ ਦੋਆਬੇ ਨੂੰ ਤਿੰਨਾਂ ’ਚੋਂ ਕੋਈ ਅਹੁਦਾ ਨਹੀਂ ਮਿਲਿਆ ਕਿਉਂਕਿ ਪਹਿਲਾਂ ਕੈ. ਅਮਰਿੰਦਰ ਸਿੰਘ ਵੀ ਮਾਲਵਾ ਨਾਲ ਸਬੰਧਤ ਸਨ, ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਸੁਨੀਲ ਜਾਖੜ ਵੀ ਮਾਲਵਾ ਤੋਂ ਸਨ ਅਤੇ ਫਿਰ ਮਾਝੇ ਤੋਂ ਨਵਜੋਤ ਸਿੱਧੂ ਨੂੰ ਬਣਾ ਦਿੱਤਾ ਗਿਆ। ਹੁਣ ਕੈਪਟਨ ਦੀ ਜਗ੍ਹਾ ਚਰਨਜੀਤ ਚੰਨੀ ਨੂੰ ਵੀ ਮਾਲਵਾ ਤੋਂ ਬਣਾਇਆ ਗਿਆ ਹੈ, ਜਦਕਿ ਉਨ੍ਹਾਂ ਦੇ ਨਾਲ ਮਾਝੇ ਤੋਂ ਸੁਖਜਿੰਦਰ ਰੰਧਾਵਾ, ਓ. ਪੀ. ਸੋਨੀ ਨੂੰ ਡਿਪਟੀ ਸੀ. ਐੱਮ. ਲਗਾਇਆ ਗਿਆ ਹੈ। ਜਿੱਥੋਂ ਤੱਕ ਕੈਪਟਨ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਉਸ ਵਿਚ ਜ਼ਿਆਦਾਤਰ ਮੰਤਰੀ ਮਾਝੇ ਤੇ ਮਾਲਵੇ ਤੋਂ ਹੀ ਸਨ, ਜਦਕਿ ਦੋਆਬੇ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਨੂੰ ਹਟਾਉਣ ਤੋਂ ਬਾਅਦ ਸੁੰਦਰ ਸ਼ਾਮ ਅਰੋੜਾ ਨੂੰ ਬਣਾਇਆ ਗਿਆ ਸੀ। ਹੁਣ ਫਿਰ ਤਿੰਨਾਂ ’ਚੋਂ ਕੋਈ ਅਹਿਮ ਅਹੁਦਾ ਦੋਆਬੇ ਨੂੰ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਕੈਬਨਿਟ ਦੇ ਮੁੜ ਗਠਨ ’ਚ ਦੋਆਬਾ ਨੂੰ ਮਿਲਣ ਵਾਲੀ ਨੁਮਾਇੰਦਗੀ ਦੀ ਤਸਵੀਰ ਸਾਫ ਹੋਵੇਗੀ।
ਇਹ ਵੀ ਪੜ੍ਹੋ : CM ਬਣਨ ਮਗਰੋਂ ਸ੍ਰੀ ਚਮਕੌਰ ਸਾਹਿਬ ਪਹੁੰਚੇ ਚਰਨਜੀਤ ਚੰਨੀ, ਕਿਹਾ-ਗੁਰੂ ਸਾਹਿਬ ਦੀ ਬੇਅਦਬੀ ਦਾ ਹੋਵੇਗਾ ਇਨਸਾਫ਼
ਅੰਮ੍ਰਿਤਸਰ ’ਚ ਪਾਵਰ ਬੈਲੰਸ ਕਰਨ ਲਈ ਸੋਨੀ ਨੂੰ ਬਣਾਇਆ ਗਿਆ ਹੈ ਡਿਪਟੀ ਸੀ. ਐੱਮ.
ਬ੍ਰਹਮਮਹਿੰਦਰਾ ਨੂੰ ਡਿਪਟੀ ਸੀ. ਐੱਮ. ਨਾ ਬਣਾਉਣ ਲਈ ਕੈਪਟਨ ਦੇ ਨਾਲ ਨਜ਼ਦੀਕੀਆਂ ਦਾ ਕਾਰਨ ਦੱਸਿਆ ਜਾ ਰਿਹਾ ਹੈ ਪਰ ਓ. ਪੀ. ਸੋਨੀ ਵੀ ਇਸੇ ਕੈਟਾਗਰੀ ’ਚ ਆਉਂਦੇ ਹਨ, ਜਿਨ੍ਹਾਂ ਨੂੰ ਬਣਾ ਦਿੱਤਾ ਗਿਆ। ਇਸ ਨੂੰ ਅੰਮ੍ਰਿਤਸਰ ਵਿਚ ਪਾਵਰ ਬੈਲੰਸ ਕਰਨ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ ਕਿਉਂਕਿ ਸਿੱਧੂ ਵੀ ਅੰਮ੍ਰਿਤਸਰ ਨਾਲ ਸਬੰਧਤ ਹਨ ਅਤੇ ਸੋਨੀ ਦੇ ਰਿਸ਼ਤੇ ਉਨ੍ਹਾਂ ਨਾਲ ਜ਼ਿਆਦਾ ਬਿਹਤਰ ਨਹੀਂ ਰਹੇ, ਜਿਨ੍ਹਾਂ ਦਾ ਨਾਂ ਕਾਂਗਰਸ ’ਚ ਮੌਜੂਦ ਸਿੱਧੂ ਵਿਰੋਧੀ ਕੈਂਪ ਵੱਲੋਂ ਅੱਗੇ ਕੀਤਾ ਗਿਆ ਹੈ।
ਮਹਿਲਾਵਾਂ ਨੂੰ ਛੇੜਨ ਵਾਲਾ CM ਚੰਨੀ ਬਸਪਾ ਨੂੰ ਸਵੀਕਾਰ ਨਹੀਂ : ਜਸਵੀਰ ਗੜ੍ਹੀ
NEXT STORY