ਚੰਡੀਗੜ੍ਹ (ਬਿਊਰੋ)-ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਘਟ ਰਿਹਾ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 340 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 6 ਲੋਕਾਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਪਟਿਆਲਾ ’ਚ 10, ਲੁਧਿਆਣਾ ’ਚ 35, ਜਲੰਧਰ ’ਚ 34, ਐੱਸ. ਏ. ਐੱਸ. ਨਗਰ ’ਚ 51, ਪਠਾਨਕੋਟ ’ਚ 23, ਅੰਮ੍ਰਿਤਸਰ ’ਚ 27, ਫਤਿਹਗੜ੍ਹ ਸਾਹਿਬ ’ਚ 6, ਗੁਰਦਾਸਪੁਰ ’ਚ 12, ਸੰਗਰੂਰ 4, ਮਾਲੇਰਕੋਟਲਾ 1, ਹੁਸ਼ਿਆਰਪੁਰ ’ਚ 17, ਬਠਿੰਡਾ ’ਚ 19, ਰੋਪੜ ’ਚ 11, ਤਰਨਤਾਰਨ ’ਚ 5, ਫਿਰੋਜ਼ਪੁਰ ’ਚ 4, ਮੋਗਾ ’ਚ 14, ਕਪੂਰਥਲਾ ’ਚ 8, ਬਰਨਾਲਾ ’ਚ 5, ਫਾਜ਼ਿਲਕਾ ’ਚ 13, ਫਰੀਦਕੋਟ 17, ਮਾਨਸਾ 3, ਮੁਕਤਸਰ ’ਚ 21 ਅਤੇ ਐੱਸ. ਬੀ. ਐੱਸ. 'ਚ 1 ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਮਾਲੇਰਕੋਟਲਾ ’ਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ : 2022 ਦੀਆਂ ਚੋਣਾਂ ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਬਚਾਉਣ ਦਾ ਸੁਨਹਿਰੀ ਮੌਕਾ: ਅਰਵਿੰਦ ਕੇਜਰੀਵਾਲ
ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 755561 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 17,596 ਲੋਕਾਂ ਦੀ ਮੌਤ ਹੋ ਚੁੱਕੀ ਹੈ। 733999 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ ਕੋਰੋਨਾ ਮਾਮਲਿਆਂ ਦੀ ਰਫ਼ਤਾਰ ਮੱਠੀ ਪੈ ਗਈ ਹੈ ਤੇ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਤਹਿਤ ਸਰਕਾਰ ਨੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਖੋਲ੍ਹਣ ਦਾ ਕੀਤਾ ਗਿਆ ਹੈ। 6ਵੀਂ ਜਮਾਤ ਤੋਂ 12 ਜਮਾਤ ਦੇ ਵਿਦਿਆਰਥੀ ਸਕੂਲ ਜਾ ਸਕਣਗੇ। ਇਸ ਦੇ ਨਾਲ ਹੀ ਕੋਰੋਨਾ ਨੂੰ ਲੈ ਕੇ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਗਿਆ ਹੈ। ਫਿਲਹਾਲ ਪੰਜਾਬ ’ਚ ਨਾਈਟ ਕਰਫਿਊ ਜਾਰੀ ਹੈ।
ਪਟਿਆਲਾ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬੀਆਂ ਦੀ ਬਹਾਦਰੀ ਨੂੰ ਕੀਤਾ ਸਲਾਮ
NEXT STORY