ਮੋਗਾ/ਨਿਹਾਲਸਿੰਘ ਵਾਲਾ (ਪਵਨ ਗਰੋਵਰ, ਬਾਵਾ, ਜਗਸੀਰ) — ਮੋਗਾ ਜ਼ਿਲੇ ਦੀ ਤਹਿਸੀਲ ਦੇ ਪਿੰਡ ਮਧੇਕੇ 'ਚ ਬੀਤੀ ਰਾਤ ਇਕ ਮਜ਼ਦੂਰ ਔਰਤ ਦੇ ਵਾਲ ਕੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਔਰਤ ਕਮਰੇ 'ਚ ਸੁੱਤੀ ਪਈ ਸੀ ਤੇ ਉਸ ਦਾ ਪਤੀ ਕਮਰੇ ਤੋਂ ਬਾਹਰ ਸੋਅ ਰਿਹਾ ਸੀ। ਜਦ ਉਸ ਨੇ ਉੱਠ ਕੇ ਦੇਖਿਆ ਤਾਂ ਉਸ ਦੇ ਵਾਲ ਕੱਟੇ ਪਏ ਸਨ, ਜਿਸ ਤੋਂ ਬਾਅਦ ਪਰਿਵਾਰ ਕਾਫੀ ਸਦਮੇ 'ਚ ਹੈ ਤੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
ਦਿਨ-ਬ-ਦਿਨ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਨਾਲ ਲੋਕਾਂ 'ਚ ਕਾਫੀ ਅੰਧ ਵਿਸ਼ਵਾਸ ਫੈਲ ਰਿਹਾ ਹੈ, ਜਿਸ ਕਾਰਨ ਲੋਕ ਘਰਾਂ ਦੇ ਨਿੰਮ, ਹਲਦੀ ਦੇ ਹੱਥ ਲਗਾ ਰਹੇ ਹਨ ਤੇ ਕੁਝ ਲੋਕ ਸਿੰਧੂਰ ਨਾਲ ਧਾਰਮਿਕ ਸ਼ਲੋਕ ਲਿਖ ਰਹੇ ਹਨ ਪਰ ਜਗ ਬਾਣੀ ਆਪਣੇ ਪਾਠਕਾਂ ਨੂੰ ਇਹ ਅਪੀਲ ਕਰਦਾ ਹੈ ਕਿ ਉਹ ਅਜਿਹੇ ਅੰਧ-ਵਿਸ਼ਵਾਸ 'ਚ ਨਾ ਪੈਣ ਅਤੇ ਨਾਲ ਹੀ ਪ੍ਰਸ਼ਾਸਨ ਅੱਗੇ ਵੀ ਅਪੀਲ ਕਰਦਾ ਹੈ ਕਿ ਇਸ ਪਿੱਛੇ ਜੋ ਵੀ ਸੱਚਾਈ ਉਸ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਂਦਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਦਹਿਸ਼ਤ ਦੇ ਮਾਹੌਲ 'ਚੋਂ ਬਾਹਰ ਕੱਢਿਆ ਜਾ ਸਕੇ।
ਇੰਟੈਲੀਜੈਂਸ ਦੇ ਸਬ-ਇੰਸਪੈਕਟਰ ਸਮੇਤ 4 ਪੁਲਸ ਮੁਲਾਜ਼ਮ ਗ੍ਰਿਫਤਾਰ
NEXT STORY