ਤਰਨਤਾਰਨ (ਰਮਨ) : ਤਰਨਤਾਰਨ ਦੇ ਤਹਿਸੀਲ ਚੌਂਕ ਵਿਖੇ ਅੱਜ ਸਵੇਰੇ 8 ਵਜੇ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਇਕ ਇਲੈਕਟ੍ਰਿਕ ਸਕੂਟਰੀ ਦੀ ਬੈਟਰੀ ਨੂੰ ਅਚਾਨਕ ਅੱਗ ਲੱਗ ਗਈ ਅਤੇ ਮੌਕੇ 'ਤੇ ਭਾਜੜਾਂ ਪੈ ਗਈਆਂ। ਜਾਣਕਾਰੀ ਮੁਤਾਬਕ ਵਿਅਕਤੀ ਇਲੈਕਟ੍ਰਿਕ ਸਕੂਟਰੀ 'ਤੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ ਕਿ ਅਚਾਨਕ ਸਕੂਟਰੀ 'ਚ ਪਈ ਬੈਟਰੀ ਨੂੰ ਅੱਗ ਲੱਗ ਗਈ।
ਰਾਹ 'ਚ ਸੜਨ ਦੀ ਬਦਬੂ ਆਉਣ ਤੋਂ ਬਾਅਦ ਸਕੂਟਰੀ ਚਾਲਕ ਨੇ ਆਪਣੀ ਸੂਝ-ਬੂਝ ਨਾਲ ਬੱਚਿਆਂ ਨੂੰ ਉਤਾਰ ਕੇ ਬੈਟਰੀ ਕੱਢ ਕੇ ਬੰਦ ਪਈਆਂ ਦੁਕਾਨਾਂ ਦੇ ਬਾਹਰ ਰੱਖ ਦਿੱਤੀ। ਇਸ ਤੋਂ ਬਾਅਦ ਬੈਟਰੀ ਨੇ ਅੱਗ ਦੇ ਭਾਂਬੜ ਮਚਾ ਦਿੱਤੇ। ਆਸ-ਪਾਸ ਦੇ ਲੋਕਾਂ ਵਲੋਂ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਮਜੀਠੀਆ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ 29 ਨੂੰ ਹੋਵੇਗੀ ਸੁਣਵਾਈ
NEXT STORY