ਲੁਧਿਆਣਾ(ਸੇਠੀ)-ਆਮਦਨ ਕਰ ਵਿਭਾਗ ਦੀ ਰੇਂਜ 1 ਤੇ 2 ਨੇ ਫੋਕਲ ਪੁਆਇੰਟ ਸਥਿਤ 2 ਫੈਕਟਰੀਆਂ 'ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਨੱਟ-ਬੋਲਟ ਤੇ ਸ਼ਾਲ ਨਿਰਮਾਤਾ ਉਦਯੋਗਪਤੀਆਂ 'ਤੇ ਕੀਤੀ ਗਈ। ਪ੍ਰਿੰਸੀਪਲ ਕਮਿਸ਼ਨਰ ਆਰ. ਭਾਮਾ ਤੇ ਜੁਆਇੰਟ ਕਮਿਸ਼ਨਰ ਰੋਹਿਤ ਮਹਿਰਾ ਦੀ ਅਗਵਾਈ ਵਿਚ ਵਿਭਾਗ ਦੀਆਂ 2 ਟੀਮਾਂ ਨੇ ਐਮਕੋ ਇੰਟਰਨੈਸ਼ਨਲ ਅਤੇ ਅਮਨ ਸੇਠ ਨਾਂ ਦੀਆਂ ਫਰਮਾਂ 'ਤੇ ਇਕੋ ਸਮੇਂ ਛਾਪਾ ਮਾਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਯੂਨਿਟਾਂ ਦਾ ਬਕਾਇਆ ਟੈਕਸ ਖੜ੍ਹਾ ਸੀ, ਜਿਸ ਨੂੰ ਵਸੂਲਣ ਲਈ ਵਿਭਾਗ ਨੇ ਇਹ ਕਾਰਵਾਈ ਕੀਤੀ। ਇਸ ਦੌਰਾਨ ਉਪਰੋਕਤ ਫੈਕਟਰੀਆਂ ਦੇ ਦਸਤਾਵੇਜ਼, ਕੰਪਿਊਟਰ ਤੇ ਹੋਰ ਅਕਾਉੂਂਟ ਸਬੰਧੀ ਸਾਮਾਨ ਨੂੰ ਵਿਭਾਗੀ ਅਧਿਕਾਰੀਆਂ ਨੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਖ਼ਬਰ ਲਿਖੇ ਜਾਣ ਤੱਕ ਕਾਰਵਾਈ ਜਾਰੀ ਸੀ। ਜ਼ਿਕਰਯੋਗ ਹੈ ਕਿ ਮਹਾਨਗਰ ਵਿਚ ਬਹੁਤ ਸਾਰੇ ਅਜਿਹੇ ਯੂਨਿਟ ਹਨ, ਜਿਨ੍ਹਾਂ ਵੱਲ ਵਿਭਾਗ ਦਾ ਬਕਾਇਆ ਟੈਕਸ ਖੜ੍ਹਾ ਹੈ ਅਤੇ ਉਹ ਦੇਣ ਦੀ ਬਜਾਏ ਹੋਰ ਹੱਥਕੰਡੇ ਅਪਣਾ ਰਹੇ ਹਨ ਅਤੇ ਵਿਭਾਗ ਉਨ੍ਹਾਂ ਨੂੰ ਛੱਡਣ ਦੇ ਮੂਡ 'ਚ ਨਹੀਂ ਹੈ।
ਆਂਗਣਵਾੜੀ ਵਰਕਰਾਂ ਨੇ ਫੂਕੀ ਕੇਂਦਰ ਤੇ ਸੂਬਾ ਸਰਕਾਰ ਦੀ ਅਰਥੀ
NEXT STORY