ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਨਕਲ ਰਹਿਤ ਕਰਵਾਉਣ ਲਈ ਸਿੱਖਿਆ ਵਿਭਾਗ ਆਏ ਦਿਨ ਨਵੇਂ ਤੋਂ ਨਵੇਂ ਯਤਨ ਕਰ ਰਿਹਾ ਹੈ। ਇਸੇ ਲੜੀ ’ਚ ਹਰ ਪੇਪਰ ਵਾਲੇ ਦਿਨ ਵਿਭਾਗ ਜਾਂ ਬੋਰਡ ਵੱਲੋਂ ਨਵੀਂ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਹੁਣ ਵਿਭਾਗ ਨੇ ਕਰਮਚਾਰੀਆਂ ਵੱਲੋਂ ਪ੍ਰੀਖਿਆ ਡਿਊਟੀ ਲੱਗਣ ’ਤੇ ਛੁੱਟੀ ਅਪਲਾਈ ਕਰਨ ਦੇ ਵੱਧ ਰਹੇ ਮਾਮਲਿਆਂ ’ਤੇ ਰੋਕ ਲਾਉਣ ਲਈ ਸਕੂਲ ਪ੍ਰਮੁੱਖਾਂ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਗਈ ਹੈ, ਜਿਸਦੇ ਅਧੀਨ ਜੇਕਰ ਕੋਈ ਸਕੂਲ ਪ੍ਰਮੁੱਖ ਪ੍ਰੀਖਿਆ ਡਿਊਟੀ ’ਤੇ ਲੱਗੇ ਕਰਮਚਾਰੀ ਦੀ ਛੁੱਟੀ ਮਨਜ਼ੂਰ ਕਰਦਾ ਹੈ ਤਾਂ ਉਸਦੇ ਸਥਾਨ ’ਤੇ ਕਿਸੇ ਦੂਜੇ ਸਟਾਫ ਦੀ ਪ੍ਰੀਖਿਆ ਕੇਂਦਰ ਵਿਚ ਡਿਊਟੀ ਵੀ ਸਕੂਲ ਪ੍ਰਮੁੱਖ ਨੂੰ ਹੀ ਲਾਉਣੀ ਪਵੇਗੀ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰ. ਸਿੱਖਿਆ) ਹਰਜੀਤ ਸਿੰਘ ਨੇ ਸਕੂਲ ਪ੍ਰਮੁੱਖਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਬੋਰਡ ਪ੍ਰੀਖਿਆ ਵਿਚ ਬਤੌਰ ਸੁਪਰਡੈਂਟ, ਡਿਪਟੀ ਸੁਪਰਡੈਂਟ ਅਤੇ ਆਬਜ਼ਰਵਰ ਲਾਈ ਗਈ ਹੈ, ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਦੀ ਡਿਮਾਂਡ ਮੁਤਾਬਕ ਸੁਪਰਵਾਈਜ਼ਰ ਸਟਾਫ ਦੀ ਡਿਊਟੀ ਵੀ ਲਾਈ ਗਈ ਹੈ, ਇਸ ਲਈ ਇਸ ਡਿਊਟੀ ਨੂੰ ਲਾਗੂ ਕਰਨਾ ਵੀ ਯਕੀਨੀ ਬਣਾਇਆ ਜਾਵੇ।
ਇਹ ਵੀ ਪੜ੍ਹੋ : ਅਜਨਾਲਾ ਮਾਮਲੇ ’ਚ ਖੜ੍ਹੇ ਹੋਏ ਕਈ ਸਵਾਲ
ਡੀ. ਈ. ਓ. ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਕਰਮਚਾਰੀ ਦੀ ਬਿਨਾਂ ਕਿਸੇ ਐਮਰਜੈਂਸੀ ਤੋਂ ਕਿਸੇ ਤਰ੍ਹਾਂ ਦੀ ਛੁੱਟੀ ਮਨਜ਼ੂਰ ਨਾ ਕੀਤੀ ਜਾਵੇ। ਜੇਕਰ ਕਿਸੇ ਕਰਮਚਾਰੀ ਦੀ ਛੁੱਟੀ ਮਨਜ਼ੂਰ ਕੀਤੀ ਜਾਂਦੀ ਹੈ ਤਾਂ ਉਸਦੇ ਸਥਾਨ ’ਤੇ ਸਕੂਲ ਵਿਚ ਮੌਜੂਦ ਹੋਰ ਸਟਾਫ ਵਿਚ ’ਚੋਂ ਵੀ ਪ੍ਰੀਖਿਆ ਡਿਊਟੀ ਲਈ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਨਿਭਾਈ ਜਾਵੇ। ਡੀ. ਈ. ਓ. ਨੇ ਕਿਹਾ ਕਿ ਡਿਊਟੀ ਕਰਮਚਾਰੀ ਲੰਬੀ ਛੁੱਟੀ ’ਤੇ ਹੋਣ ਕਾਰਨ ਸਕੂਲ ਪ੍ਰਮੁੱਖ ਵੱਲੋਂ ਉਸਦੇ ਸਥਾਨ ’ਤੇ ਹੋਰ ਪ੍ਰਬੰਧ ਕਰਦੇ ਹੋਏ ਹਰ ਕਰਮਚਾਰੀ ਨੂੰ ਡਿਊਟੀ ਲਈ ਭੇਜੇਗਾ ਪਰ ਛੁੱਟੀ ਤੋਂ ਵਾਪਸ ਮੁੜਨ ਦੇ ਉਪਰੰਤ ਉਪਰੋਕਤ ਕਰਮਚਾਰੀ ਨੂੰ ਹੀ ਡਿਊਟੀ ’ਤੇ ਮੌਜੂਦ ਹੋਣ ਲਈ ਪਾਬੰਦ ਕੀਤਾ ਜਾਵੇ। ਜ਼ਿਲਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਜਿੰਨੀ ਵੀ ਨਿਗਰਾਨੀ ਸਟਾਫ ਦੀ ਡਿਊਟੀ ਜਾਰੀ ਕੀਤੀ ਗਈ ਹੈ, ਉਹ 8ਵੀਂ, 10ਵੀਂ, 12ਵੀਂ ਦੀਆਂ ਪ੍ਰੀਖਿਆਵਾਂ ਲਈ ਲਾਗੂ ਹੋਵੇਗੀ ਅਤੇ ਇਸਦੀ ਪੂਰੀ ਪਾਲਣਾ ਕੀਤਾ ਜਾਵੇ।
ਇਹ ਵੀ ਪੜ੍ਹੋ : ਸਕੂਲ ਬਣਾਉਣ ਵਾਲੇ ਨੂੰ ਜੇਲ ਭੇਜਣਾ ਭਾਜਪਾ ਦੇ ਏਜੰਡੇ ਦਾ ਹਿੱਸਾ : ਭਗਵੰਤ ਮਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮਨ 'ਚ ਪਾਲੀ ਖੁੰਦਕ ਨੇ ਖ਼ਰਾਬ ਕਰ ਛੱਡਿਆ ਦਿਮਾਗ, ਗਿਰਧਾਰੀ ਲਾਲ ਨੇ ਕਰ ਦਿੱਤਾ ਰੂਹ ਕੰਬਾਊ ਕਾਂਡ (ਵੀਡੀਓ)
NEXT STORY