ਜਲੰਧਰ— ਆਜ਼ਾਦੀ ਦੀ ਖੁਸ਼ੀ ਕਹੋ ਜਾਂ ਗਮ ਇਹ ਤਾਂ ਸਾਲ 1947 ਦਾ ਉਹ ਦਿਨ ਦੇਖਣ ਵਾਲੇ ਹੀ ਦੱਸ ਸਕਦੇ ਹਨ ਕਿ ਉਸ ਦਿਨ ਕਿਹੋਂ ਜਿਹਾ ਖੌਫਨਾਕ ਮੰਜ਼ਰ ਸੀ। ਆਜ਼ਾਦੀ ਦੇ ਮੌਕੇ ਦੀਆਂ ਕੁਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਨ੍ਹਾਂ 'ਚ ਆਜ਼ਾਦੀ ਦੇ ਮੌਕੇ ਆਪਣਿਆਂ ਤੋਂ ਵਿਛੜਨ ਦਾ ਦਰਦ ਸਾਫ ਝਲਕ ਰਿਹਾ ਹੈ। ਵੰਡ ਦੀਆਂ ਨਾ ਭੁਲਾਈਆਂ ਜਾ ਸਕਣ ਵਾਲੀਆਂ ਤ੍ਰਾਸਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਖੌਫਨਾਕ ਮੰਜ਼ਰਾਂ ਨੂੰ ਦੇਖਦੀਆਂ ਹੋਈਆਂ ਕੁਝ ਫਟੀਆਂ ਅੱਖਾਂ ਹਨ ਤਾਂ ਦੁਖ 'ਚ ਸੁੱਕ ਚੁੱਕੀਆਂ ਖਾਲੀ ਅੱਖਾਂ ਹਨ। ਆਜ਼ਾਦੀ ਦੀਆਂ ਇਨ੍ਹਾਂ ਤਸਵੀਰਾਂ 'ਚ ਕਿਤੇ ਭੁੱਖ ਨਾਲ ਤੜਫਦੇ ਬੱਚੇ ਨਜ਼ਰ ਆ ਰਹੇ ਹਨ ਅਤੇ ਆਪਣਿਆਂ ਨੂੰ ਖੋਹ ਦੇਣ ਦਾ ਦੁੱਖ ਵੀ ਬਿਆਨ ਹੋ ਰਿਹਾ ਹੈ। ਆਜ਼ਾਦੀ ਮੌਕੇ ਲੋਕ ਆਪਣੀਆਂ ਹੀ ਜ਼ਮੀਨਾਂ ਨੂੰ ਛੱਡਣ ਲਈ ਮਜਬੂਰ ਹੋ ਗਏ ਸਨ। ਤੁਹਾਨੂੰ ਦੱਸ ਦਈਏ ਸਿੰਧ ਤੋਂ ਹਿੰਦ ਤਸਵੀਰਾਂ ਦੀ ਪ੍ਰਦਰਸ਼ਨੀ 'ਚ ਅਜਿਹੀਆਂ 50 ਤਸਵੀਰਾਂ ਲਗਾਈਆਂ ਗਈਆਂ ਹਨ। ਐਤਵਾਰ ਤੋਂ ਮੱਧ ਪ੍ਰਦੇਸ਼ ਦੇ ਇੰਦੌਰ 'ਚ ਇਕ ਅਜਿਹੀ ਪ੍ਰਦਰਸ਼ਨੀ ਲਗਾਈ ਗਈ ਹੈ, ਜਿੱਥੇ ਦੇਸ਼ ਦੀ ਵੰਡ ਦੇ ਦੌਰ 'ਚ ਤਸਵੀਰਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਮੋਹਾਲੀ 'ਚ ਦਰੱਖਤਾਂ ਦੀ ਕਟਾਈ ਕਰੇਗੀ ਫਰਾਂਸ ਤੋਂ ਮੰਗਵਾਈ ਡੇਢ ਕਰੋੜ ਦੀ ਮਸ਼ੀਨ
NEXT STORY