ਨਵੀਂ ਦਿੱਲੀ - ਜਦੋਂ ਵੀ ਕਿਸੇ ਮਰੀਜ਼ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਉਣਾ ਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਐਂਬੂਲੈਂਸ ਨੂੰ ਯਾਦ ਕੀਤਾ ਜਾਂਦਾ ਹੈ। ਐਂਬੂਲੈਂਸਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਦੀਆਂ ਤੁਰੰਤ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਐਮਰਜੈਂਸੀ ਦੀ ਸਥਿਤੀ 'ਚ ਲੱਗਣ ਵਾਲਾ ਸਮਾਂ ਘੱਟ ਜਾਂਦਾ ਹੈ ਅਤੇ ਸੜਕ ਹਾਦਸਿਆਂ ਵਿੱਚ ਜ਼ਖਮੀ ਮਰੀਜ਼ਾਂ ਨੂੰ ਬਿਨਾਂ ਦੇਰੀ ਸਹਾਇਤਾ ਮਿਲਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਐਂਬੂਲੈਂਸ 'ਤੇ ਸ਼ਬਦ ਉਲਟੇ ਕਿਉਂ ਹੁੰਦੇ ਹਨ?
ਸ਼ੀਸ਼ੇ ਦਾ ਪ੍ਰਭਾਵ ਅਤੇ ਉਲਟਾ ਲੇਖਣ
ਸਰੋਤਾਂ ਅਨੁਸਾਰ, ਐਂਬੂਲੈਂਸ 'ਤੇ 'AMBULANCE' ਸ਼ਬਦ ਉਲਟਾ ECNALUBMA ਇਸ ਲਈ ਲਿਖਿਆ ਜਾਂਦਾ ਹੈ ਤਾਂ ਜੋ ਅੱਗੇ ਚੱਲ ਰਹੇ ਵਾਹਨ ਦਾ ਡਰਾਈਵਰ ਆਪਣੇ ਪਿੱਛੇ ਦੇਖਣ ਵਾਲੇ ਸ਼ੀਸ਼ੇ rear-view mirror ਵਿਚ ਇਸਨੂੰ ਸਿੱਧਾ ਪੜ੍ਹ ਸਕੇ। ਇਹ ਡਰਾਈਵਰ ਨੂੰ ਐਂਬੂਲੈਂਸ ਨੂੰ ਤੁਰੰਤ ਪਛਾਣਨ ਅਤੇ ਰਸਤਾ ਦੇਣ 'ਚ ਮਦਦ ਕਰਦਾ ਹੈ।
ਲਾਲ ਰੰਗ ਅਤੇ '+' ਦੇ ਨਿਸ਼ਾਨ ਦਾ ਮਤਲਬ
ਲਾਲ ਰੰਗ
- ਇਸ ਰੰਗ ਦੀ ਚੋਣ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਇਹ ਦੂਰੋਂ ਹੀ ਆਸਾਨੀ ਨਾਲ ਦਿਖਾਈ ਦਿੰਦਾ ਹੈ ਅਤੇ ਇਕ ਐਮਰਜੈਂਸੀ ਸਥਿਤੀ ਦਾ ਸੰਕੇਤ ਦਿੰਦਾ ਹੈ।
'+' ਦਾ ਨਿਸ਼ਾਨ
- ਐਂਬੂਲੈਂਸ 'ਤੇ ਬਣਿਆ ਪਲੱਸ (+) ਦਾ ਨਿਸ਼ਾਨ 'ਰੈੱਡ ਕਰਾਸ' ਦਾ ਪ੍ਰਤੀਕ ਹੈ। ਇਹ ਦਰਸਾਉਂਦਾ ਹੈ ਕਿ ਵਾਹਨ 'ਚ ਮੁਢਲੀ ਸਹਾਇਤਾ ਦੀ ਸਹੂਲਤ ਉਪਲਬਧ ਹੈ ਅਤੇ ਇਹ ਜੀਵਨ ਬਚਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਵੈਨ ਨੂੰ ਹੀ ਐਂਬੂਲੈਂਸ ਕਿਉਂ ਬਣਾਇਆ ਜਾਂਦਾ ਹੈ?
ਐਂਬੂਲੈਂਸ ਵਜੋਂ ਵੈਨ (Van) ਦੀ ਵਰਤੋਂ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਇਸ 'ਚ ਮਰੀਜ਼ਾਂ ਦੇ ਲੇਟਣ ਲਈ ਪਰਿਆਪਤ ਜਗ੍ਹਾ ਹੁੰਦੀ ਹੈ, ਸਟ੍ਰੈਚਰ ਆਸਾਨੀ ਨਾਲ ਆ ਜਾਂਦਾ ਹੈ ਅਤੇ ਮੈਡੀਕਲ ਉਪਕਰਣ ਰੱਖਣ ਲਈ ਥਾਂ ਹੁੰਦੀ ਹੈ। ਵੈਨਾਂ ਦੀ ਬਣਾਵਟ ਅਜਿਹੀ ਹੁੰਦੀ ਹੈ ਕਿ ਉਹ ਭੀੜ-ਭੜੱਕੇ ਵਾਲੇ ਸ਼ਹਿਰੀ ਇਲਾਕਿਆਂ ਅਤੇ ਤੰਗ ਗਲੀਆਂ ਵਿਚੋਂ ਤੇਜ਼ੀ ਨਾਲ ਨਿਕਲ ਸਕਦੀਆਂ ਹਨ। ਇਹ ਵੱਡੀਆਂ ਗੱਡੀਆਂ ਜਾਂ ਟਰੱਕਾਂ ਦੇ ਮੁਕਾਬਲੇ ਟ੍ਰੈਫਿਕ ਵਿਚੋਂ ਜਲਦੀ ਨਿਕਲਣ ਅਤੇ ਆਸਾਨੀ ਨਾਲ ਮੁੜਨ ਦੇ ਸਮਰੱਥ ਹੁੰਦੀਆਂ ਹਨ।
ਹੁਣ ਮੁਸਕੁਰਾਏਗੀ ਵੀ ਤੇ ਬੋਲੇਗੀ ਵੀ ਤੁਹਾਡੀ DP ! ਫੇਸਬੁੱਕ ਲਿਆਇਆ ਸ਼ਾਨਦਾਰ ਫੀਚਰ
NEXT STORY