ਫਿਰੋਜ਼ਪੁਰ,(ਕੁਮਾਰ): ਐਂਟੀ ਨਾਰਕੋਟਿਕ ਸੈਲ ਫਿਰੋਜ਼ਪੁਰ ਰੇਂਜ ਨੇ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਕਰੀਬ 5 ਕਿਲੋ 375 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 26 ਕਰੋੜ 40 ਲੱਖ ਰੁਪਏ ਦੱਸੀ ਗਈ ਹੈ। ਸੰਪਰਕ ਕਰਨ 'ਤੇ ਆਈ. ਜੀ. ਫਿਰੋਜ਼ਪੁਰ ਰੇਂਜ ਮੁਖਵਿੰਦਰ ਸਿੰਘ ਧੀਨਾ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਫਿਰੋਜ਼ਪੁਰ ਰੇਂਜ ਦੀ ਪੁਲਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਭਾਰਤ-ਪਾਕਿ ਸਰੱਹਦ 'ਤੇ ਸਥਿਤ ਬੀ. ਓ. ਪੀ. ਲੱਖਾਂ ਸਿੰਘ ਵਾਲਾ ਰਸਤੇ ਪਾਕਿ ਸਮੱਗਲਰ ਹੈਰੋਇਨ ਦੀ ਵੱਡੀ ਖੇਪ ਭਾਰਤ 'ਚ ਭੇਜਣ ਦੀ ਕੋਸ਼ਿਸ਼ 'ਚ ਹਨ।

ਉਨ੍ਹਾਂ ਦੱਸਿਆ ਕਿ ਗੁਪਤ ਜਾਣਕਾਰੀ ਦੇ ਆਧਾਰ 'ਤੇ ਐਂਟੀ ਨਾਰਕੋਟਿਕ ਸ਼ੈਲ ਫਿਰੋਜ਼ਪੁਰ ਰੇਂਜ ਦੇ ਐਸ. ਐਚ. ਓ. ਤੇ ਉਨ੍ਹਾਂ ਦੀ ਟੀਮ ਨੇ ਬੀ. ਐਸ. ਐਫ. ਦੀ 29 ਬਟਾਲੀਅਨ ਨੂੰ ਨਾਲ ਲੈ ਕੇ ਜਦ ਉਕਤ ਇਲਾਕੇ 'ਚ ਸਰਚ ਆਪ੍ਰੇਸ਼ਨ ਚਲਾਇਆ ਤਾਂ ਪੁਲਸ ਨੂੰ ਉਥੋਂ ਹੈਰੋਇਨ ਦੇ ਪੈਕਟ ਮਿਲੇ, ਜਿਨ੍ਹਾਂ 'ਚ ਕਰੀਬ 5 ਕਿਲੋ 375 ਗ੍ਰਾਮ ਹੈਰੋਇਨ ਸੀ।
2019 ਫਤਿਹ ਕਰਨ ਲਈ 'ਆਪ' ਨੇ ਅਮਨ ਅਰੋੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
NEXT STORY