ਸੰਗਰੂਰ (ਰਵੀ): ਅਸਾਮ ਵਿਚ ਤਾਇਨਾਤ ਫ਼ੌਜੀ ਹਰਜਿੰਦਰ ਸਿੰਘ (40 ਸਾਲ) ਦੀ ਡਿਊਟੀ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਸੰਗਰੂਰ ਦੇ ਸ਼ਿਵਮ ਕਾਲੋਨੀ ਸਥਿਤ ਰਿਹਾਇਸ਼ ਵਿਚ ਪਹੁੰਚੀ। ਇਸ ਦੌਰਾਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਤਨੀ ਨੇ ਰੋਂਦੇ ਹੋਏ ਆਪਣੇ ਹੱਥਾਂ ਵਿਚ ਤਿਰੰਗਾ ਫੜਿਆ ਹੋਇਆ ਸੀ। ਪਰਿਵਾਰ ਅਤੇ ਇਲਾਕਾ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ।
4 ਭੈਣਾਂ ਦਾ ਸੀ ਇਕਲੌਤਾ ਭਰਾ
ਹਰਜਿੰਦਰ ਸਿੰਘ ਆਪਣੇ ਪਿੱਛੇ ਪਤਨੀ, ਇਕ 12 ਸਾਲ ਦੀ ਬੇਟੀ, ਇਕ 1.5 ਸਾਲ ਦੇ ਬੇਟੇ ਅਤੇ ਵਿਧਵਾ ਮਾਂ ਨੂੰ ਛੱਡ ਗਏ ਹਨ। ਪਰਿਵਾਰ ਅਨੁਸਾਰ, ਹਰਜਿੰਦਰ ਸਿੰਘ ਘਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ, ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਸਹਾਰਾ ਬਣਿਆ ਹੋਇਆ ਸੀ। ਗੁਆਂਢੀ ਦੱਸਦੇ ਹਨ ਕਿ ਹਰਜਿੰਦਰ ਹਮੇਸ਼ਾ ਖੁਸ਼ਮਿਜ਼ਾਜ਼ ਅਤੇ ਆਪਣੀ ਡਿਊਟੀ ਪ੍ਰਤੀ ਸਮਰਪਿਤ ਰਹਿੰਦਾ ਸੀ।
ਇਸ ਦੌਰਾਨ ਪਰਿਵਾਰ ਨੇ ਨਾਰਾਜ਼ਗੀ ਜਤਾਈ ਹੈ ਕਿ ਸੂਬਾ ਸਰਕਾਰ ਦਾ ਕੋਈ ਵੀ ਅਧਿਕਾਰੀ ਸ਼ਹੀਦ ਫ਼ੌਜੀ ਨੂੰ ਸ਼ਰਧਾਂਜਲੀ ਦੇਣ ਲਈ ਨਹੀਂ ਆਇਆ। ਹਾਲਾਂਕਿ, ਅਸਾਮ ਤੋਂ ਆਏ ਫ਼ੌਜੀ ਸਾਥੀਆਂ ਨੇ ਖ਼ਾਸ ਤੌਰ 'ਤੇ ਸੰਗਰੂਰ ਪਹੁੰਚ ਕੇ ਮ੍ਰਿਤਕ ਹਰਜਿੰਦਰ ਸਿੰਘ ਨੂੰ ਫ਼ੌਜੀ ਸਨਮਾਨਾਂ ਨਾਲ ਸ਼ਰਧਾਂਜਲੀ ਭੇਟ ਕੀਤੀ।
ਬੀਜਿੰਗ ਨੇ ਇੰਝ ਜਿੱਤੀ ਪ੍ਰਦੂਸ਼ਣ ਤੋਂ ਜੰਗ, ਕੀ ਦਿੱਲੀ ਵੀ ਸਿਖੇਗੀ ਸਬਕ?
NEXT STORY