ਹੁਸ਼ਿਆਰਪੁਰ (ਰਾਜੇਸ਼ ਜੈਨ)-ਦੇਸ਼ ਦੇ ਉੱਘੇ ਉਦਯੋਗਪਤੀ ਅਤੇ ਸੋਨਾਲੀਕਾ ਉਦਯੋਗ ਸਮੂਹ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਕਨਾਮਿਕ ਪਾਲਿਸੀ ਅਤੇ ਪਲੈਨਿੰਗ ਬੋਰਡ ਪੰਜਾਬ ਦੇ ਉੱਪ ਚੇਅਰਮੈਨ ਵਜੋਂ ਨਾਮਜ਼ਦ ਕੀਤਾ ਗਿਆ ਹੈ, ਨੂੰ ਕੈਬਨਿਟ ਰੈਂਕ ਦਿੱਤਾ ਗਿਆ ਹੈ।
ਰਾਜ ਦੇ ਪ੍ਰਮੁੱਖ ਸਕੱਤਰ (ਪਲੈਨਿੰਗ ਵਿਭਾਗ) ਵਿਕਾਸ ਪ੍ਰਤਾਪ ਵੱਲੋਂ ਜਾਰੀ ਪੱਤਰ ਅਨੁਸਾਰ ਏ. ਐੱਸ. ਮਿੱਤਲ ਨੂੰ ਕੈਬਨਿਟ ਰੈਂਕ ਦੇ ਮੁਤਾਬਕ ਤੁਰੰਤ ਪ੍ਰਭਾਵ ਨਾਲ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਦੂਜੇ ਪਾਸੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਏ. ਐੱਸ. ਮਿੱਤਲ ਨੇ ਕਿਹਾ ਕਿ ਉਹ ਸਰਕਾਰ ਤੋਂ ਮਿਲਣ ਵਾਲੀ ਤਨਖ਼ਾਹ ਜਾਂ ਭੱਤੇ ਅਤੇ ਸਰਕਾਰੀ ਗੱਡੀ ਦਾ ਕੋਈ ਲਾਭ ਨਹੀਂ ਲੈਣਗੇ। ਉਹ ਸਿਰਫ਼ 1 ਰੁਪਏ ਮਹੀਨਾ ਤਨਖ਼ਾਹ ਹੀ ਲੈਣਗੇ।
ਇਹ ਵੀ ਪੜ੍ਹੋ: ਜਲੰਧਰ ਦੇ ਸ਼ਖ਼ਸ ਦੀ ਮੂਸੇਵਾਲਾ ਨੂੰ ਅਨੋਖੀ ਸ਼ਰਧਾਂਜਲੀ, ਐਂਬੂਲੈਂਸ ’ਤੇ ਤਸਵੀਰਾਂ ਲਗਾ ਮਰੀਜ਼ਾਂ ਨੂੰ ਦਿੱਤੀ ਇਹ ਸਹੂਲਤ
ਕੈਬਨਿਟ ਰੈਂਕ ਮਿਲਣ ’ਤੇ ਏ. ਐੱਸ. ਮਿੱਤਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ। ਸੂਬੇ ਦੇ ਉੱਘੇ ਉਦਯੋਗਪਤੀਆਂ ਅਤੇ ਹੋਰ ਸ਼ਖ਼ਸੀਅਤਾਂ ਨੇ ਏ. ਐੱਸ. ਮਿੱਤਲ ਨੂੰ ਕੈਬਨਿਟ ਰੈਂਕ ਮਿਲਣ ’ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜ਼ਿਲ੍ਹਾ ਹੁਸ਼ਿਆਰਪੁਰ ਲਈ ਬੜੇ ਮਾਣ ਵਾਲੀ ਗੱਲ ਹੈ।
ਇਹ ਵੀ ਪੜ੍ਹੋ: ਦਸੂਹਾ 'ਚ ਦਿਨ ਚੜ੍ਹਦੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਸਕੇ ਭਰਾਵਾਂ ਸਣੇ 3 ਵਿਦਿਆਰਥੀਆਂ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੁਰਦਾਸਪੁਰ ਦੇ 4 ਸਾਲਾ ਹਰਨਵ ਨੇ ਤੋੜਿਆ ਵਿਸ਼ਵ ਰਿਕਾਰਡ, ਟੀ. ਵੀ. ਵੇਖਣ ਦੀ ਚੇਟਕ ਦਾ ਇੰਝ ਲਿਆ ਲਾਹਾ
NEXT STORY