ਜਲੰਧਰ, (ਮਹੇਸ਼)— ਸੰਗਮ ਵਿਹਾਰ, ਲੱਧੇਵਾਲੀ ਯੂਨੀਵਰਸਿਟੀ ਰੋਡ ਦੇ ਨਿਵਾਸੀ ਸੁਰਿੰਦਰ ਕੁਮਾਰ ਸ਼ਰਮਾ ਪੁੱਤਰ ਰਾਮ ਕ੍ਰਿਸ਼ਨ ਸ਼ਰਮਾ ਦੇ ਘਰ ਵਿਚ ਮੰਗਲਵਾਰ ਨੂੰ ਤੋੜ-ਭੰਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਥਾਣਾ ਰਾਮਾ ਮੰਡੀ ਦੀ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਦੇ ਇੰਚਾਰਜ ਰਵਿੰਦਰ ਕੁਮਾਰ ਨੂੰ ਸੁਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਸਦੇ ਬੇਟੇ ਦੇ ਸਹੁਰਿਆਂ ਨੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਸੁਰਿੰਦਰ ਸ਼ਰਮਾ ਦੇ ਬੇਟੇ ਨਰਿੰਦਰ ਕੁਮਾਰ ਸ਼ਰਮਾ ਨੇ ਪੁਲਸ ਨੂੰ ਦੱਸਿਆ ਕਿ ਹਮਲਾ ਕਰਨ ਆਏ ਉਸਦੇ ਸਹੁਰੇ ਪਰਿਵਾਰ ਵਿਚ ਉਸਦੀ ਸਾਲੀ ਦੀ ਸੱਸ ਵੀ ਸ਼ਾਮਲ ਸੀ। ਉਸਦੀ ਸ਼ਹਿ 'ਤੇ ਹੀ ਸਹੁਰੇ ਧਿਰ ਦੇ ਲੋਕ ਸ਼ਰੇਆਮ ਘਰ ਵਿਚ ਪਏ ਸਾਮਾਨ ਦੇ ਨਾਲ-ਨਾਲ ਘਰ ਦਾ ਬਾਹਰੀ ਗੇਟ ਅਤੇ ਅੰਦਰ ਖੜ੍ਹੀ ਸਵਿਫਟ ਕਾਰ ਨੂੰ ਵੀ ਭੰਨ ਗਏ। ਉਸਨੇ ਦੱਸਿਆ ਕਿ ਉਸਦੀ ਪਤਨੀ 17 ਅਗਸਤ ਨੂੰ ਸਵਾਈਨ ਫਲੂ ਦਾ ਸ਼ਿਕਾਰ ਹੋ ਗਈ ਸੀ, ਜਿਸ ਦਾ ਉਨ੍ਹਾਂ ਨੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਵੀ ਕਰਵਾਇਆ, ਜਿਸ ਨੂੰ ਹੁਣੇ-ਹੁਣੇ ਹਸਪਤਾਲ ਤੋਂ ਛੁੱਟੀ ਮਿਲੀ ਹੈ। ਉਸਨੇ ਕਿਹਾ ਕਿ ਉਸਦੀ ਪਤਨੀ ਉਨ੍ਹਾਂ ਦੇ ਨਾਲ ਹੈ ਜਿਸ ਨੂੰ ਸਹੁਰੇ ਪਰਿਵਾਰ ਵਾਲੇ ਜ਼ਬਰਦਸਤੀ ਆਪਣੇ ਨਾਲ ਲੈ ਜਾਣਾ ਚਾਹੁੰਦੇ ਸਨ ਪਰ ਉਹ ਉਨ੍ਹਾਂ ਦੇ ਨਾਲ ਜਾਣ ਨੂੰ ਤਿਆਰ ਨਹੀਂ ਹੈ। ਉਸਨੇ ਕਿਹਾ ਕਿ ਘਰ ਵਿਚ ਹਮਲਾ ਕਰ ਕੇ ਫਰਾਰ ਹੋਏ ਉਸਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਨੂੰ ਇਕ ਕਾਂਗਰਸੀ ਵਿਧਾਇਕ ਦੇ ਨਾਂ 'ਤੇ ਵੀ ਧਮਕਾਇਆ ਅਤੇ ਉਨ੍ਹਾਂ ਨੂੰ ਜੇਲ ਵਿਚ ਬੰਦ ਕਰਵਾ ਦੇਣ ਦੀ ਵੀ ਧਮਕੀ ਦਿੱਤੀ। ਤੋੜ-ਭੰਨ ਦੌਰਾਨ ਬਣਾਈ ਗਈ ਵੀਡੀਓ ਵੀ ਪੁਲਸ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਦੇਰ ਰਾਤ ਤੱਕ ਦੋਸ਼ੀਆਂ 'ਤੇ ਕੇਸ ਦਰਜ ਕਰਨ ਦੀ ਤਿਆਰੀ ਵਿਚ ਸੀ।
ਇੰਦਰਾ ਗਾਂਧੀ ਦੇ ਕਾਤਲ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼ਰਧਾਂਜਲੀਆਂ
NEXT STORY