ਜ਼ੀਰਾ(ਸਤੀਸ਼): ਹਰ ਸਾਲ ਹੀ ਕਣਕ- ਝੋਨੇ ਦੇ ਬਚੇ ਰਹਿੰਦ-ਖੂੰਹਦ ਨੂੰ ਖ਼ਤਮ ਕਰਨ ਲਈ ਕਿਸਾਨਾਂ ਵੱਲੋਂ ਖੇਤਾਂ 'ਚ ਨਾੜ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਜਿਸ ਕਾਰਨ ਪ੍ਰਦੂਸ਼ਣ ਵੱਡੇ ਪੱਧਰ 'ਤੇ ਮੁਸ਼ਕਲਾਂ ਖੜ੍ਹੀਆਂ ਕਰ ਦਿੰਦਾ ਹੈ। ਕਣਕ-ਝੋਨੇ ਦੀਆਂ ਫ਼ਸਲਾਂ ਦੇ ਖੇਤਾਂ ਵਿੱਚ ਬਚੀ ਰਹਿੰਦ-ਖੂੰਹਦ ਨੂੰ ਨਸ਼ਟ ਕਰਨ ਲਈ ਦੇਸ਼-ਵਿਦੇਸ਼ ਵਿਚ ਖੋਜਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਇਸ ਨੂੰ ਸਾੜਨ ਨਾਲ ਵਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ। ਫਿਰੋਜ਼ਪੁਰ ਦੇ ਜ਼ੀਰਾ ਇਲਾਕੇ ਦੇ ਸ਼ਹੀਦ ਗੁਰੂਰਾਮ ਦਾਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ 12ਵੀਂ ਦੀ ਨਾਨ-ਮੈਡੀਕਲ ਦੀ ਵਿਦਿਆਰਥਣ ਭਜਨਪ੍ਰੀਤ ਕੌਰ ਨੇ ਵੀ ਇਸ ਸਮੱਸਿਆ ਸੰਬੰਧੀ ਖੋਜ ਕੀਤੀ ਹੈ। ਇਸ ਦੇ ਲਈ ਉਸ ਨੂੰ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਇਨਾਮ ਵੀ ਮਿਲ ਚੁੱਕਾ ਹੈ। ਹਾਲ ਹੀ ਵਿਚ ਪੰਜਾਬ ਦੇ 8 ਵਿਦਿਆਰਥੀਆਂ ਨੇ ਰਾਸ਼ਟਰੀ ਮੁਕਾਬਲੇ ਵਿਚ ਭਾਗ ਲਿਆ ਅਤੇ ਆਪਣੀ ਖੋਜ ਪੇਸ਼ ਕੀਤੀ, ਜਿਸ 'ਚ ਭਜਨਪ੍ਰੀਤ ਕੌਰ ਦੀ ਖੋਜ ਨੂੰ 23 ਨਵੰਬਰ ਤੋਂ 25 ਨਵੰਬਰ ਤੱਕ ਗੋਆ ਵਿਚ ਹੋਣ ਵਾਲੇ ਅੰਤਰਰਾਸ਼ਟਰੀ ਮੁਕਾਬਲੇ ਲਈ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ- ਕਰਜ਼ੇ ’ਤੋਂ ਪ੍ਰੇਸ਼ਾਨ ਕਿਸਾਨ ਨੇ ਲਿਆ ਫਾਹਾ
ਭਜਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਖੋਜ ਦਾ ਉਦੇਸ਼ ਦੇਸ਼ ਭਰ ਵਿਚ ਖੇਤਾਂ 'ਚ ਪਰਾਲੀ ਨੂੰ ਅੱਗ ਲਗਾਉਣ ਨਾਲ ਵੱਧ ਰਹੇ ਪ੍ਰਦੂਸ਼ਣ ਨੂੰ ਬਚਾਉਣਾ ਅਤੇ ਇਸ ਨੂੰ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਘੱਟ ਕਰਨਾ ਹੈ। ਆਈ.ਏ.ਐੱਸ ਬਣਨ ਦੇ ਸੁਪਨੇ ਦੀ ਵਿਦਿਆਰਥਣ ਭਜਨਪ੍ਰੀਤ ਨੇ ਕਿਹਾ ਕਿ ਮੇਰਾ ਸੁਪਨਾ ਆਈਏਐਸ ਬਣਨ ਦਾ ਹੈ ਅਤੇ ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਮੈਂ ਸਮਾਜ ਦੇ ਹਿੱਤ ਵਿਚ ਅਜਿਹੀ ਖੋਜ ਕਰਨ ਦੀ ਕੋਸ਼ਿਸ਼ ਕਰਦਾ ਰਹਾਂਗੀ । 25 ਵਿਦਿਆਰਥੀਆਂ ਵਿੱਚੋਂ ਭਜਨਪ੍ਰੀਤ ਦਾ ਪ੍ਰੋਜੈਕਟ ਜ਼ੋਨ ਲੈਵਲ, ਸਟੇਟ ਲੈਵਲ, ਨੌਰਥ ਜ਼ੋਨ ਵਿਚ ਟਾਪ ਰਿਹਾ। ਵਡੋਦਰਾ ਵਿਚ ਭਜਨਪ੍ਰੀਤ ਦੇਸ਼ ਦੇ 178 ਭਾਗੀਦਾਰਾਂ ਵਿੱਚੋਂ ਅੰਤਰਰਾਸ਼ਟਰੀ ਪੱਧਰ 'ਤੇ ਚੁਣੇ ਗਏ 25 ਵਿਦਿਆਰਥੀਆਂ ਵਿਚ ਸ਼ਾਮਲ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕਰਜ਼ੇ ’ਤੋਂ ਪ੍ਰੇਸ਼ਾਨ ਕਿਸਾਨ ਨੇ ਲਿਆ ਫਾਹਾ
NEXT STORY