ਸੰਗਰੂਰ (ਬੇਦੀ, ਹਰਜਿੰਦਰ) – ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਅਤੇ ਇਕ ਔਰਤ ਦੀ ਨਸ਼ੇ ਦੀ ਹਾਲਤ 'ਚ ਵਾਇਰਲ ਹੋਈ ਵੀਡੀਓ ਦੇ ਮਾਮਲੇ 'ਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਵਾਇਰਲ ਹੋਈ ਵੀਡੀਓ 'ਚ ਦਿਖ ਰਹੀ ਔਰਤ ਨੇ ਖੁਦ ਸਾਹਮਣੇ ਆ ਕੇ ਉਕਤ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਦੋਸ਼ ਆਪਣੇ ਹੀ ਪਤੀ 'ਤੇ ਲਗਾ ਦਿੱਤੇ।ਉਕਤ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 2003 'ਚ ਫੌਜ 'ਚ ਡਿਊਟੀ ਕਰਦੇ ਗੁਰਜੰਟ ਸਿੰਘ ਨਾਲ ਹੋਇਆ ਸੀ ਤੇ ਉਸ ਦੇ ਪਤੀ ਨੇ ਤਲਾਕ ਦਾ ਕੇਸ ਲਾਇਆ ਸੀ, ਜੋ ਕਿ ਅਦਾਲਤ ਨੇ ਖਾਰਜ ਕਰ ਦਿੱਤਾ। ਉਸ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਪੁਲਸ ਅਧਿਕਾਰੀ ਵਿਜੇ ਕੁਮਾਰ ਦੇ ਉਨ੍ਹਾਂ ਦੇ ਪਰਿਵਾਰ ਨਾਲ ਚੰਗੇ ਸਬੰਧ ਸਨ, ਜਿਸ ਲਈ ਸੁਰਿੰਦਰ ਸਿੰਘ ਦੇ ਘਰ ਉਹ ਪਤੀ-ਪਤਨੀ ਆਪਣਾ ਮਨ-ਮੁਟਾਅ ਖਤਮ ਕਰਨ ਲਈ ਇਕੱਠੇ ਹੋਏ ਸਨ। ਇਸ ਦੌਰਾਨ ਘਰ ਵਸਣ ਦੀ ਖੁਸ਼ੀ 'ਚ ਗੁਰਜੰਟ ਸਿੰਘ ਨੇ ਸਾਰਿਆਂ ਨੂੰ ਸ਼ਰਾਬ ਪਿਲਾਈ ਅਤੇ ਕੋਲਡ ਡਰਿੰਕ ਪੀਣ ਸਾਰ ਹੀ ਉਹ ਬੇਸੁੱਧ ਹੋ ਗਈ। ਇਸੇ ਦੌਰਾਨ ਗੁਰਜੰਟ ਸਿੰਘ ਨੇ ਸਾਰਿਆਂ ਦੀ ਵੀਡੀਓ ਮੋਬਾਇਲ ਫੋਨ 'ਚ ਬਣਾ ਲਈ ਅਤੇ ਹੁਣ ਉਸ ਨੂੰ ਵਾਇਰਲ ਕਰ ਕੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾ ਰਿਹਾ ਹੈ।
ਇਸ ਸਬੰਧੀ ਸੀ. ਆਈ. ਏ. ਸਟਾਫ਼ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਵਿਜੇ ਕੁਮਾਰ ਨੇ ਸਾਬਕਾ ਫੌਜੀ ਵੱਲੋਂ ਲਾਏ ਦੋਸ਼ਾਂ ਬਾਰੇ ਕਿਹਾ ਕਿ ਉਹ ਜਾਂਚ 'ਚ ਸ਼ਾਮਲ ਹੋਇਆ ਸੀ ਤੇ ਸਾਰੀਆਂ ਸ਼ਿਕਾਇਤਾਂ ਝੂਠੀਆਂ ਪਾਈਆਂ ਗਈਆਂ।
ਨਸ਼ੇ ਵਾਲੀਆਂ ਗੋਲੀਆਂ ਸਣੇ 3 ਕਾਬੂ
NEXT STORY