ਸੂਰਤ - ਗੁਜਰਾਤ ’ਚ ਸੂਰਤ ਹਵਾਈ ਅੱਡੇ ’ਤੇ ਦੁਬਈ ਤੋਂ ਵਾਪਸ ਪਰਤੇ ਇਕ ਜੋੜੇ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਅਤੇ ਕਸਟਮ ਵਿਭਾਗ ਦੇ ਸਾਂਝੇ ਆਪ੍ਰੇਸ਼ਨ ਵਿਚ 28 ਕਿਲੋ ਸੋਨੇ ਦੀ ਸਮੱਗਲਿੰਗ ਕਰਦੇ ਹੋਏ ਫੜਿਆ ਗਿਆ ਹੈ।
ਅਧਿਕਾਰੀਆਂ ਮੁਤਾਬਕ, ਜਦੋਂ ਇਹ ਜੋੜਾ ਏਅਰ ਇੰਡੀਆ ਦੀ ਉਡਾਣ ਤੋਂ ਉਤਰਿਆ, ਤਾਂ ਸਾਦੇ ਕੱਪੜਿਆਂ ਵਿਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਦੇ ਖੁਫੀਆ ਵਿੰਗ ਦੇ ਇਕ ਅਧਿਕਾਰੀ ਨੂੰ ਪਹਿਲਾਂ ਉਨ੍ਹਾਂ ’ਤੇ ਸ਼ੱਕ ਹੋਇਆ।
ਸੀ. ਆਈ. ਐੱਸ. ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਦੇ ਰਹਿਣ ਵਾਲੇ ਇਸ ਜੋੜੇ ਦੀ ਚਾਲ ਅਸਾਧਾਰਨ ਸੀ ਅਤੇ ਉਨ੍ਹਾਂ ਦੇ ਪੇਟ ਦੇ ਹਿੱਸੇ ਆਲੇ-ਦੁਆਲਿਓਂ ਥੋੜ੍ਹੇ ਫੁੱਲੇ ਹੋਏ ਸਨ ਜੋ ਆਮ ਸਰੀਰ ਵਿਗਿਆਨ ਨਾਲ ਮੇਲ ਨਹੀਂ ਖਾਂਦੇ ਸਨ। ਇਸੇ ਕਾਰਨ ਅਧਿਕਾਰੀ ਨੂੰ ਸ਼ੱਕ ਹੋ ਗਿਆ।
ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਅਧਿਕਾਰੀ ਨੇ ਤੁਰੰਤ ਹਵਾਈ ਅੱਡੇ ’ਤੇ ਮੌਜੂਦ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਚੌਕਸ ਕੀਤਾ, ਜਿਨ੍ਹਾਂ ਨੇ ਜੋੜੇ ਨੂੰ ਰੋਕਿਆ ਅਤੇ ਉਨ੍ਹਾਂ ਦੀ ਸਰੀਰਕ ਜਾਂਚ ਕੀਤੀ। ਉਨ੍ਹਾਂ ਦੇ ਸਰੀਰ ਦੇ ਵਿਚਕਾਰਲੇ ਹਿੱਸੇ ਅਤੇ ਉੱਪਰੀ ਧੜ ’ਤੇ ਕੁੱਲ 28 ਕਿਲੋ ਸੋਨੇ ਦੀ ਪੇਸਟ ਬੱਝੀ ਹੋਈ ਸੀ ਜਿਸ ਵਿਚ ਔਰਤ ਦੇ ਸਰੀਰ ’ਤੇ 16 ਕਿਲੋ ਅਤੇ ਮਰਦ ਦੇ ਸਰੀਰ ’ਤੇ 12 ਕਿਲੋਗ੍ਰਾਮ ਸੋਨੇ ਦੀ ਪੇਸਟ ਸੀ।
ਜੁੜਵਾਂ ਬੱਚਿਆਂ ਨੂੰ ਜਨਮ ਦੇ ਹਸਪਤਾਲ ਛੱਡ ਭੱਜੀ ਮਾਂ, ਨਵਜੰਮੇ ਬੱਚਿਆਂ ਦੀ ਹੋ ਗਈ ਮੌਤ
NEXT STORY