ਲੁਧਿਆਣਾ (ਮਹਿੰਦਰੂ): ਵ੍ਰਿੰਦਾਵਨ ਵਿਚ ਵਾਪਰੇ ਕਿਸ਼ਤੀ ਹਾਦਸੇ ਵਿਚ ਹੁਣ ਤਕ 15 ਸ਼ਰਧਾਲੂਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਹਾਦਸੇ ਵਿਚ ਲੁਧਿਆਣਾ ਦੀ ਰਹਿਣ ਵਾਲੀ ਰਜਿੰਦਰ ਕੌਰ ਮੌਤ ਦੇ ਮੂੰਹ 'ਚੋਂ ਨਿਕਲ ਕੇ ਸਹੀ ਸਲਾਮਤ ਵਾਪਸ ਪਰਤ ਆਈ ਹੈ। ਉਸ ਨੇ ਦੱਸਿਆ ਕਿ ਇੰਸਟਾਗ੍ਰਾਮ 'ਤੇ ਦੇਖੀ ਰੀਲ ਨੇ ਉਸ ਦੀ ਜਾਨ ਬਚਾ ਲਈ।
'ਜਗ ਬਾਣੀ' ਨਾਲ ਗੱਲਬਾਤ ਦੌਰਾਨ ਰਜਿੰਦਰ ਕੌਰ ਨੇ ਦੱਸਿਆ ਕਿ ਉਹ ਵੀ ਹਾਦਸੇ ਵੇਲੇ ਕਿਸ਼ਤੀ ਵਿਚ ਸੀ। ਅਚਾਨਕ ਉਨ੍ਹਾਂ ਨੂੰ ਪੁਲ਼ ਆਪਣੇ ਵੱਲ ਆਉਂਦਾ ਦਿਖਿਆ। ਸਟੀਮਰ ਚਾਲਕ ਨੇ ਪੁਲ਼ ਦੇ ਆਉਣ ਤੋਂ ਪਹਿਲਾਂ-ਪਹਿਲਾਂ ਤੇਜ਼ੀ ਨਾਲ ਸਟੀਮਰ ਅੱਗੇ ਲੰਘਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲ਼ ਉਨ੍ਹਾਂ ਦੇ ਸਟੀਮਰ ਵਿਚ ਆ ਟਕਰਾਇਆ ਤੇ ਉਹ ਪਲਟ ਗਿਆ।
ਉਸ ਨੇ ਦੱਸਿਆ ਕਿ ਕਿਸ਼ਤੀ ਪਲਟਣ ਮਗਰੋਂ ਉਹ ਸਾਰੇ ਪਾਣੀ ਵਿਚ ਜਾ ਡਿੱਗੇ। ਉਸ ਨੂੰ ਅਚਾਨਕ ਇਕ ਇੰਸਟਾਗ੍ਰਾਮ ਰੀਲ ਯਾਦ ਆਈ, ਜਿਸ ਵਿਚ ਦੱਸਿਆ ਗਿਆ ਸੀ ਕਿ ਅਜਿਹੇ ਹਾਲਾਤ ਵਿਚ ਫਸਣ 'ਤੇ ਮੂੰਹ ਨਹੀਂ ਖੋਲ੍ਹਣਾ ਚਾਹੀਦਾ ਤੇ ਸਾਹ ਰੋਕ ਕੇ, ਦੋਵੇਂ ਹੱਥ ਸਿੱਧੇ ਕਰ ਕੇ ਪੈਰ ਚਲਾਉਣੇ ਚਾਹੀਦੇ ਹਨ। ਉਸ ਨੇ ਅਜਿਹਾ ਹੀ ਕੀਤਾ ਤੇ ਕਿਸੇ ਪਾਣੀ ਵਿਚ ਡੁੱਬਣ ਤੋਂ ਬੱਚ ਗਈ। ਇੰਨੇ ਨੂੰ ਉਨ੍ਹਾਂ ਨੂੰ ਰੈਸਕਿਊ ਕਰਨ ਵਾਲੀ ਦੂਜੀ ਕਿਸ਼ਤੀ ਆ ਗਈ ਤੇ ਉਸ ਨੂੰ ਤੇ ਇਕ ਮਹਿਲਾ ਤੇ ਨੌਜਵਾਨ ਨੂੰ ਬਚਾ ਕੇ ਲੈ ਗਏ।
ਕੁੱਤਿਆਂ ਦਾ ਆਤੰਕ, 2 ਨੌਜਵਾਨਾਂ 'ਤੇ ਕੀਤਾ ਹਮਲਾ, ਗੰਭੀਰ ਜ਼ਖ਼ਮੀ
NEXT STORY