ਜਲੰਧਰ— ਸੂਬੇ 'ਚ ਪਿਛਲੇ 2 ਸਾਲਾਂ ਤੋਂ ਕਬੱਡੀ ਵਰਲਡ ਕੱਪ ਨਹੀਂ ਹੋਇਆ ਹੈ। ਹੁਣ ਇਸ ਨੂੰ ਪੰਜਾਬ ਸਰਕਾਰ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦਾ ਨਾਂ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਦਸੰਬਰ 'ਚ ਸ਼ੁਰੂ ਕਰਾਉਣ ਜਾ ਰਹੀ ਹੈ। ਮੀਡੀਆ ਦੀਆਂ ਖਬਰਾਂ ਮੁਤਾਬਕ ਸਪੋਰਟਸ ਵਿਭਾਗ ਵੱਲੋਂ 1 ਤੋਂ 15 ਦਸੰਬਰ ਤੱਕ ਪੰਜਾਬ ਦੇ ਵੱਖ-ਵੱਖ ਸਥਾਨਾਂ 'ਤੇ ਮੁਕਾਬਲੇ ਹੋਣਗੇ। ਇਸ ਦੇ ਲਈ ਜਲੰਧਰ 'ਚ ਹੀ ਸਾਰੀਆਂ ਟੀਮਾਂ ਦੀ ਰਿਹਾਇਸ਼ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪ੍ਰਬੰਧਾਂ ਦੀ ਜ਼ਿੰਮੇਵਾਰੀ ਸਪੋਰਟਸ ਡਿਪਾਰਟਮੈਂਟ ਦੇ ਨਾਲ ਡੀ. ਸੀ. ਜਲੰਧਰ ਨੂੰ ਦਿੱਤੀ ਗਈ ਹੈ। ਸਰਕਾਰ ਅਤੇ ਪ੍ਰਸ਼ਾਸਨ ਦੇ ਦਬਾਅ 'ਚ ਹੋਟਲ ਮਾਲਕ ਸਿੱਧੇ ਹੋਟਲ ਬੁਕਿੰਗ ਦੇ ਲਈ ਮਨ੍ਹਾਂ ਨਹੀਂ ਕਰ ਰਹੇ ਪਰ ਪਿਛਲੇ ਵਰਲਡ ਕੱਪ ਦੇ ਦੌਰਾਨ ਦੇ ਪੁਰਾਣੇ ਬਿਲਾਂ ਦੀ ਅਦਾਇਗੀ ਲਈ ਸਰਕਾਰ 'ਤੇ ਦਬਾਅ ਬਣਾ ਰਹੇ ਹਨ। ਹੋਟਲਾਂ 'ਚ ਰਿਹਾਇਸ਼ ਅਤੇ ਖਾਣ ਪੀਣ ਦੇ ਬਿਲਾਂ ਦੇ ਨਾਲ-ਨਾਲ ਟੈਂਟ, ਟਰਾਂਸਪੋਰਟ ਅਤੇ ਸਾਊਂਡ ਸਿਸਟਮ ਦੇ ਬਿਲ ਵੀ ਅਜੇ ਤਕ ਅਦਾ ਨਹੀਂ ਕੀਤੇ ਗਏ ਹਨ। ਹਾਲਾਂਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਹੈੱਡ ਆਫਿਸ 'ਚ ਮਾਮਲੇ ਦੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਅਜਿਹੇ 'ਚ ਹੋਟਲ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਇਸ ਆਗਾਮੀ ਕਬੱਡੀ ਟੂਰਨਾਮੈਂਟ ਦੀ ਬਦੌਲਤ 2016 'ਚ ਰੁਕੀ ਹੋਈ ਪੇਮੈਂਟ ਦੀ ਅਦਾਇਗੀ ਵੀ ਕੀਤੀ ਜਾਵੇਗੀ।
ਇਹ ਟੀਮਾਂ ਲੈਣਗੀਆਂ ਹਿੱਸਾ
ਪਿਛਲੀ ਵਾਰ ਟੂਰਨਾਮੈਂਟ 'ਚ 12 ਟੀਮਾਂ ਸਨ। ਇਸ ਵਾਰ ਯੂ. ਐੱਸ. ਏ., ਆਸਟਰੇਲੀਆ, ਪਾਕਿਸਤਾਨ, ਇੰਗਲੈਂਡ, ਨਿਊਜ਼ੀਲੈਂਡ, ਕੈਨੇਡਾ, ਕੀਨੀਆ, ਸ਼੍ਰੀਲੰਕਾ ਦੀ ਪ੍ਰਮੁੱਖ ਟੀਮਾਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ 'ਚ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ 'ਚ 25 ਲੱਖ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ASI ਰੇਨੂੰ ਬਾਲਾ, ਪਤੀ ਸੁਰਿੰਦਰ ਸਿੰਘ ਅਤੇ ਸਾਥੀ ਲਿਆ ਰਿਮਾਂਡ 'ਤੇ, ਪੁੱਛਗਿੱਛ ਜਾਰੀ
NEXT STORY