ਕੋਲੰਬੋ : ਟੀ-20 ਵਿਸ਼ਵ ਕੱਪ 2026 ਦੇ ਇੱਕ ਅਹਿਮ ਮੁਕਾਬਲੇ ਵਿੱਚ ਆਇਰਲੈਂਡ ਨੇ ਆਪਣੇ ਕਪਤਾਨ ਲੌਰਕਨ ਟਕਰ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਓਮਾਨ ਨੂੰ 96 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਆਇਰਲੈਂਡ ਨੇ ਟੂਰਨਾਮੈਂਟ ਵਿੱਚ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ।
ਕਪਤਾਨੀ ਪਾਰੀ ਨੇ ਬਦਲਿਆ ਮੈਚ
ਕੋਲੰਬੋ ਵਿਖੇ ਖੇਡੇ ਗਏ ਇਸ ਮੈਚ ਵਿੱਚ ਆਇਰਲੈਂਡ ਦੇ ਕਪਤਾਨ ਲੌਰਕਨ ਟਕਰ ਨੇ ਮੂਹਰੇ ਹੋ ਕੇ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੇ ਮਹਿਜ਼ 51 ਗੇਂਦਾਂ ਵਿੱਚ ਨਾਬਾਦ 94 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਟਕਰ ਦੀ ਇਸ ਸ਼ਾਨਦਾਰ ਬੱਲੇਬਾਜ਼ੀ ਸਦਕਾ ਆਇਰਲੈਂਡ ਨੇ ਨਿਰਧਾਰਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 235 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।
ਓਮਾਨ ਦੀ ਬੱਲੇਬਾਜ਼ੀ ਹੋਈ ਫੇਲ੍ਹ
236 ਦੌੜਾਂ ਦੇ ਪਹਾੜ ਜਿੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਓਮਾਨ ਦੀ ਟੀਮ ਆਇਰਲੈਂਡ ਦੀ ਘਾਤਕ ਗੇਂਦਬਾਜ਼ੀ ਅੱਗੇ ਟਿਕ ਨਹੀਂ ਸਕੀ। ਪੂਰੀ ਟੀਮ ਮਹਿਜ਼ 139 ਦੌੜਾਂ 'ਤੇ ਹੀ ਸਿਮਟ ਗਈ ਅਤੇ ਆਇਰਲੈਂਡ ਨੇ ਇਹ ਮੁਕਾਬਲਾ ਇਕਪਾਸੜ ਤਰੀਕੇ ਨਾਲ ਜਿੱਤ ਲਿਆ।
ਇਸ ਮੈਚ ਵਿੱਚ ਆਇਰਲੈਂਡ ਦੇ ਹੋਰਨਾਂ ਬੱਲੇਬਾਜ਼ਾਂ ਜਿਵੇਂ ਗੈਰੇਥ ਡੇਲੇਨੀ ਅਤੇ ਜਾਰਜ ਡੌਕਰੇਲ ਨੇ ਵੀ ਅਹਿਮ ਯੋਗਦਾਨ ਪਾਇਆ ਸੀ, ਜਿਸ ਨਾਲ ਟੀਮ ਇਸ ਵੱਡੇ ਸਕੋਰ ਤੱਕ ਪਹੁੰਚਣ ਵਿੱਚ ਸਫਲ ਰਹੀ। ਆਇਰਲੈਂਡ ਦੀ ਇਸ ਵੱਡੀ ਜਿੱਤ ਨੇ ਦੂਜੀਆਂ ਟੀਮਾਂ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ।
T20 WC 2026: ਆਇਰਲੈਂਡ ਨੇ ਓਮਾਨ ਵਿਰੁੱਧ 235 ਦੌੜਾਂ ਠੋਕ ਬਣਾਇਆ ਵਿਸ਼ਵ ਰਿਕਾਰਡ
NEXT STORY