ਜਲੰਧਰ (ਸ਼ੀਤਲ ਜੋਸ਼ੀ)— 'ਕੋਮਲ ਹੈ ਕਮਜ਼ੋਰ ਨਹੀਂ ਤੂੰ, ਸ਼ਕਤੀ ਕਾ ਨਾਮ ਹੀ ਨਾਰੀ ਹੈ, ਜਗ ਕੋ ਜੀਵਨ ਦੇਨੇ ਵਾਲੀ ਮੌਤ ਭੀ ਤੁਝ ਸੇ ਹਾਰੀ ਹੈ' ਔਰਤ ਉਸ ਸ਼ਕਤੀ ਦਾ ਨਾਂ ਹੈ ਜੋ ਇਕ ਮਾਂ, ਭੈਣ, ਪਤਨੀ ਅਤੇ ਬੇਟੀ ਦੇ ਰੂਪ ਵਿਚ ਸਾਰਿਆਂ ਨੂੰ ਸੁੱਖ ਦੇਣ ਲਈ ਆਪਣੀ ਜ਼ਿੰਦਗੀ ਤੱਕ ਕੁਰਬਾਨ ਕਰ ਦਿੰਦੀ ਹੈ। ਸਦੀਆਂ ਤੋਂ ਹੀ ਭਾਰਤ 'ਚ ਔਰਤਾਂ ਦਾ ਸਨਮਾਨ ਕੀਤਾ ਜਾਂਦਾ ਰਿਹਾ ਹੈ। ਘਰ ਦੀ ਰਸੋਈ ਤੋਂ ਲੈ ਕੇ ਪਰਿਵਾਰ ਦੇ ਹਰ ਮੈਂਬਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਸੰਭਾਲਣ ਕਾਰਣ ਉਸਨੂੰ 'ਅੰਨਪੂਰਨਾ ਅਤੇ ਗ੍ਰਹਿ ਲਕਸ਼ਮੀ ਦੇ ਨਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ।
'ਯਸਯ ਪੂਜਯਤੇਂ ਨਾਰਯਸਤੂ ਤਤਰ ਰਮੰਤੇ ਦੇਵਤਾ' ਭਾਵ ਜਿੱਥੇ ਔਰਤਾਂ ਦੀ ਪੂਜਾ ਹੁੰਦੀ ਹੈ, ਉਥੇ ਖੁਦ ਈਸ਼ਵਰ ਨਿਵਾਸ ਕਰਦਾ ਹੈ। ਭਾਰਤੀ ਸੰਸਕ੍ਰਿਤੀ 'ਚ ਔਰਤ ਨੂੰ ਦੇਵੀ ਦਾ ਰੂਪ ਮੰਨਿਆ ਜਾਂਦਾ ਹੈ। ਘਰ ਵਿਚ ਬੇਟੀ ਦੇ ਜਨਮ ਨੂੰ ਦੇਵੀ ਲਕਸ਼ਮੀ ਦੇ ਆਗਮਨ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਘਰ ਸਮਾਜ ਅਤੇ ਪਰਿਵਾਰ ਦੀ ਇਸ ਤੋਂ ਬਿਨਾਂ ਕਲਪਨਾ ਕਰਨੀ ਵੀ ਅਸੰਭਵ ਹੈ। ਅੱਜ ਦੇ ਦੌਰ ਵਿਚ ਸੰਗੀਤ, ਸਾਹਿਤ, ਸਿੱਖਿਆ, ਫਿਲਮਾਂ, ਖੇਡਾਂ ਅਤੇ ਹੋਰ ਕਈ ਅਹਿਮ ਖੇਤਰਾਂ ਵਿਚ ਔਰਤਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਆਪਣੀ ਧਾਕ ਜਮਾਈ ਹੈ। ਅੱਜ ਕੋਈ ਵੀ ਅਜਿਹਾ ਕੰਮ ਨਹੀਂ ਜੋ ਔਰਤਾਂ ਨਹੀਂ ਕਰ ਸਕਦੀਆਂ। ਫਿਰ ਭਾਵੇਂ ਉਹ ਪਲੇਨ ਉਡਾਉਣ ਦਾ ਹੋਵੇ ਜਾਂ ਪੁਲਾੜ ਵਿਚ ਜਾਣ ਦਾ ਸਫਰ ਹੋਵੇ। ਆਰਮੀ, ਏਅਰ ਫੋਰਸ, ਪੁਲਸ, ਆਈ. ਟੀ., ਇੰਜੀਨੀਅਰਿੰਗ, ਮੈਡੀਕਲ ਜਿਹੇ ਪੁਰਸ਼ ਪ੍ਰਧਾਨ ਖੇਤਰਾਂ ਵਿਚ ਵੀ ਔਰਤਾਂ ਸਫਲਤਾ ਦੀਆਂ ਬੁਲੰਦੀਆਂ ਹਾਸਲ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਮਹਿਲਾ ਦਿਵਸ 'ਤੇ ਵਿਸ਼ੇਸ਼: ਸੰਘਰਸ਼ ਭਰਪੂਰ ਰਹੀ ਇਨ੍ਹਾਂ ਔਰਤਾਂ ਦੀ ਕਹਾਣੀ, ਜਾਣ ਤੁਸੀਂ ਵੀ ਕਰੋਗੇ ਸਲਾਮ (ਤਸਵੀਰਾਂ)
ਕਿਵੇਂ ਹੋਈ ਕੌਮਾਂਤਰੀ ਮਹਿਲਾ ਦਿਵਸ ਦੀ ਸ਼ੁਰੂਆਤ
1909 'ਚ ਸੋਸ਼ਲਿਸਟ ਪਾਰਟੀ ਆਫ ਅਮਰੀਕਾ ਵੱਲੋਂ 28 ਫਰਵਰੀ ਨੂੰ ਮਹਿਲਾ ਦਿਵਸ ਮਨਾਇਆ ਗਿਆ। ਆਸਟਰੀਆ, ਜਰਮਨੀ, ਡੈਨਮਾਰਕ, ਸਵਿਟਜ਼ਰਲੈਂਡ ਵਿਚ ਲੱਖਾਂ ਔਰਤਾਂ ਨੇ ਆਪਣੇ ਵੋਟ ਦੇ ਅਧਿਕਾਰ, ਸਰਕਾਰੀ ਕਾਰਜਕਾਰਨੀ ਵਿਚ ਥਾਂ, ਨੌਕਰੀ ਿਵਚ ਭੇਦਭਾਵ ਨੂੰ ਖਤਮ ਕਰਨ ਜਿਹੇ ਮੁੱਦਿਆਂ ਦੀ ਮੰਗ ਕਰਦਿਆਂ ਰੈਲੀ ਕੱਢੀ, ਜਿਸ ਦਾ ਮੁੱਖ ਉਦੇਸ਼ ਔਰਤਾਂ 'ਤੇ ਹੋਣ ਵਾਲੇ ਜ਼ੁਲਮਾਂ ਨੂੰ ਰੋਕਣਾ ਸੀ। ਇਹ ਦਿਨ ਉਨ੍ਹਾਂ ਔਰਤਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਔਰਤਾਂ ਨੂੰ ਉਨ੍ਹਾਂ ਦੀ ਸਮਰੱਥਾ ਮੁਤਾਬਕ ਸਮਾਜਿਕ, ਰਾਜਨੀਤਕ ਅਤੇ ਆਰਥਿਕ ਤਰੱਕੀ ਦਿਵਾਉਣ ਲਈ ਸੰਘਰਸ਼ ਕੀਤਾ ਸੀ। ਸੰਯੁਕਤ ਰਾਸ਼ਟਰ ਸੰਘ ਔਰਤਾਂ ਦੇ ਅਧਿਕਾਰਾਂ ਨੂੰ ਸੁਰੱਖਿਆ ਦੇਣ ਲਈ ਵਿਸ਼ਵ ਭਰ ਦੀਆਂ ਔਰਤਾਂ ਲਈ ਕੁਝ ਨੀਤੀਆਂ, ਪ੍ਰੋਗਰਾਮ ਅਤੇ ਮਾਪਦੰਡਾਂ ਨੂੰ ਨਿਰਧਾਰਿਤ ਕਰਦਾ ਹੈ।
ਇਸ ਸਾਲ ਦਾ ਥੀਮ
ਹਰ ਸਾਲ ਮਹਿਲਾ ਦਿਵਸ ਮੌਕੇ ਇਕ ਥੀਮ ਨਿਰਧਾਰਿਤ ਕੀਤਾ ਜਾਂਦਾ ਹੈ। ਇਸ ਸਾਲ ਦਾ ਥੀਮ ਹੈ 'ਆਈ ਐੱਮ ਜੈਨਰੇਸ਼ਨ ਇਕੁਐਲਿਟੀ : ਰਿਅਲਾਈਜ਼ਿੰਗ ਵੂਮੈਨਜ਼ ਰਾਈਟਸ' ਭਾਵ ਦੁਨੀਆ ਦਾ ਹਰ ਵਿਅਕਤੀ ਭਾਵੇਂ ਉਹ ਕਿਸੇ ਵੀ ਲਿੰਗ, ਜਾਤੀ, ਧਰਮ, ਭਾਈਚਾਰੇ ਜਾਂ ਦੇਸ਼ ਦਾ ਹੋਵੇ, ਸਭ ਬਰਾਬਰ ਹਨ।
ਮੌਜੂਦਾ ਸਥਿਤੀ
ਅੱਜ ਸਮਾਜ ਵਿਚ ਕਾਫੀ ਤਬਦੀਲੀ ਆਈ ਹੈ ਅਤੇ ਲੜਕਾ-ਲੜਕੀ 'ਚ ਕੋਈ ਫਰਕ ਨਹੀਂ ਸਮਝਿਆ ਜਾਂਦਾ। ਿਜੰਨੀਆਂ ਖੁਸ਼ੀਆਂ ਪੁੱਤਰ ਦੇ ਜਨਮ ਸਮੇਂ ਮਨਾਈਆਂ ਜਾਂਦੀਆਂ ਹਨ, ਅੱਜ ਧੀਆਂ ਦੇ ਪੈਦਾ ਹੋਣ 'ਤੇ ਵੀ ਖੁਸ਼ੀਆਂ ਮਨਾਉਣ ਦਾ ਚਲਨ ਵਧਿਆ ਹੈ। ਧੀਆਂ ਆਪਣੀਆਂ ਕੋਮਲ ਪਿਆਰੀਆਂ ਗੱਲਾਂ ਨਾਲ ਜਿੱਥੇ ਪੇਕੇ ਪਰਿਵਾਰ ਨੂੰ ਮਹਿਕਾਈ ਰੱਖਦੀਆਂ ਹਨ, ਉਥੇ ਵਿਆਹ ਤੋਂ ਬਾਅਦ ਸਹੁਰੇ ਘਰ ਵਿਚ ਵੀ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦੀਆਂ ਹਨ।
ਕਿੰਨੀ ਵਿੰਡਬਨਾ ਹੈ ਕਿ ਜੋ ਔਰਤ ਸਮਾਜ ਤੋਂ ਕੁਝ ਲੈਣ ਦੀ ਬਜਾਏ ਦੂਜਿਆਂ ਦੀ ਖੁਸ਼ੀ ਲਈ ਸਭ ਕੁਝ ਨਿਛਾਵਰ ਕਰ ਦਿੰਦੀ ਹੈ, ਉਥੇ ਕਿਤੇ ਨਾ ਕਿਤੇ ਸਮਾਜ ਵਿਚ ਔਰਤ ਹੀ ਔਰਤ ਦੀ ਦੁਸ਼ਮਣ ਵੀ ਹੈ। ਕਿਤੇ ਸੱਸ ਨੂੰਹ 'ਤੇ ਜ਼ੁਲਮ ਕਰਦੀ ਹੈ ਤੇ ਕਿਤੇ ਨੂੰਹਾਂ ਵਲੋਂ ਆਪਣੇ ਬਜ਼ੁਰਗ ਸੱਸ-ਸਹੁਰੇ ਦੀ ਸੇਵਾ ਕਰਨ ਦੀ ਬਜਾਏ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਮਹਿਲਾ ਦਿਵਸ 'ਤੇ ਵਿਸ਼ੇਸ਼: ਦੁਨੀਆ ਦੀ ਪਰਵਾਹ ਛੱਡ ਸਵਰਨਜੀਤ ਕੌਰ ਬਣੀ ਸਟਾਰ 'ਨਾਰੀ' (ਵੀਡੀਓ)
Women's Day 2020 : 104 ਸਾਲ ਦੀ ਮਾਨ ਕੌਰ ਨੂੰ ਮਿਲਿਆ ਨਾਰੀ ਸ਼ਕਤੀ ਐਵਾਰਡ
NEXT STORY