ਜਲੰਧਰ (ਸੋਨੂੰ, ਜਸਪ੍ਰੀਤ) : ਪੂਰੀ ਦੁਨੀਆ 'ਚ ਸ਼ੁੱਕਰਵਾਰ ਨੂੰ 5ਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਪੰਜਾਬ 'ਚ ਵੀ ਯੋਗਾ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਗਿਆ।

ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਨਾਲ 177 ਦੇਸ਼ਾਂ ਨੇ ਜਦੋਂ 'ਯੋਗ' ਦੀ ਸ਼ਕਤੀ ਨੂੰ ਮੰਨਿਆ ਤਾਂ ਸੰਯੁਕਤ ਰਾਸ਼ਟਰ ਨੇ 2015 ਤੋਂ 21 ਜੂਨ ਨੂੰ 'ਕੌਮਾਂਤਰੀ ਯੋਗ ਦਿਵਸ' ਮਨਾਉਣ ਦਾ ਐਲਾਨ ਕੀਤਾ। ਜਲੰਧਰ ਦੇ ਕੰਪਨੀ ਬਾਗ 'ਚ ਭਾਜਪਾ ਆਗੂਆਂ ਨੇ ਯੋਗ ਅਭਿਆਸ ਕੀਤਾ, ਜਿਨ੍ਹਾਂ 'ਚ ਸੀਨੀਅਰ ਨੇਤਾ ਮਨੋਰੰਜਨ ਕਾਲੀਆ ਵੀ ਸ਼ਾਮਲ ਹੋਏ।
ਬਠਿੰਡਾ ਦੇ ਰੋਜ਼ ਗਾਰਡਨ 'ਚ ਸ਼ਹਿਰ ਵਾਸੀਆਂ ਅਤੇ ਅਧਿਕਾਰੀਆਂ ਨੇ ਯੋਗਾ ਕੀਤਾ।

ਪਟਿਆਲਾ ਦੀਆਂ ਵੱਖ-ਵੱਖ ਥਾਵਾਂ 'ਤੇ ਵੀ ਲੋਕ ਸਵੇਰੇ-ਸਵੇਰੇ ਯੋਗਾ ਕਰਦੇ ਹੋਏ ਦਿਖਾਈ ਦਿੱਤੇ।


ਵਿਦੇਸ਼ੀ ਜ਼ਮੀਨ ਨੇ ਨਿਘਲਿਆ ਇੱਕ ਹੋਰ ਮਾਂ ਦਾ ਲਾਲ (ਵੀਡੀਓ)
NEXT STORY