ਜਲੰਧਰ (ਪ੍ਰੀਤ) - ਪੰਜਾਬ ਸਰਕਾਰ ਵਲੋਂ ਛੇੜੀ ਗਈ ਨਸ਼ਾ ਵਿਰੋਧੀ ਮੁਹਿੰਮ ਵਿਚ ਜਲੰਧਰ ਦਿਹਾਤੀ ਪੁਲਸ ਨੇ ਬਾਜ਼ੀ ਮਾਰੀ ਹੈ। ਪਿਛਲੇ ਕਰੀਬ 4 ਮਹੀਨਿਆਂ ਵਿਚ ਜਲੰਧਰ ਦਿਹਾਤੀ ਪੁਲਸ ਨੇ 18 ਕਰੋੜ ਰੁਪਏ ਦੀ ਡਰੱਗਜ਼ ਬਰਾਮਦ ਕਰ ਕੇ 137 ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਰਕਾਰ ਦੇ ਹੁਕਮਾਂ 'ਤੇ ਆਈ. ਜੀ. ਅਰਪਿਤ ਸ਼ੁਕਲਾ ਦੇ ਨਿਰਦੇਸ਼ਾਂ ਅਨੁਸਾਰ ਸਪੈਸ਼ਲ ਮੁਹਿੰਮ ਦੌਰਾਨ ਜਲੰਧਰ ਦਿਹਾਤੀ ਪੁਲਸ ਵਲੋਂ 16 ਮਾਰਚ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਅਧੀਨ 12 ਜੁਲਾਈ ਤੱਕ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ 561 ਕੇਸ ਦਰਜ ਕਰ ਕੇ 61 ਔਰਤਾਂ ਸਣੇ 608 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਮੁਲਜ਼ਮਾਂ ਕੋਲੋਂ 25 ਕਿਲੋ 124 ਗ੍ਰਾਮ ਅਫੀਮ, 700 ਗ੍ਰਾਮ ਚੂਰਾ-ਪੋਸਤ, 2 ਕਿਲੋ 922 ਗ੍ਰਾਮ ਹੈਰੋਇਨ, 36 ਕਿਲੋ 602 ਗ੍ਰਾਮ ਨਸ਼ੀਲਾ ਪਦਾਰਥ, 8 ਕਿਲੋ 125 ਗ੍ਰਾਮ ਗਾਂਜਾ, 70 ਗ੍ਰਾਮ ਚਰਸ, 2 ਗ੍ਰਾਮ ਸਮੈਕ, 1716 ਨਸ਼ੀਲੇ ਟੀਕੇ, 12568 ਨਸ਼ੀਲੀਆਂ ਗੋਲੀਆਂ, 32923 ਕੈਪਸੂਲ ਤੇ 9 ਇੰਜੈਕਸ਼ਨ ਬਰਾਮਦ ਕੀਤੇ ਗਏ।
ਐੱਸ. ਐੱਸ. ਪੀ. ਨੇ ਦੱਸਿਆ ਕਿ ਬਰਾਮਦ ਕੀਤੇ ਗਏ ਨਸ਼ਿਆਂ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ ਕਰੀਬ 18 ਕਰੋੜ ਰੁਪਏ ਹੈ। ਪੁਲਸ ਨੇ ਇਸ ਦੌਰਾਨ 137 ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ। ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਵਿੱਖ ਵਿਚ ਵੀ ਜਲੰਧਰ ਦਿਹਾਤੀ ਪੁਲਸ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਸਰਕਾਰ ਸੂਬੇ 'ਚ ਆਵਾਰਾ ਕੁੱਤਿਆਂ ਲਈ ਬਣਾਏਗੀ ਡੌਗ ਸ਼ੈਲਟਰ : ਵਿੰਨੀ ਮਹਾਜਨ
NEXT STORY