ਚੰਡੀਗੜ੍ਹ,(ਰਮਨਜੀਤ)- ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਇਕ ਹੁਕਮ ਜਾਰੀ ਕਰਕੇ 2 ਆਈ. ਪੀ. ਐੱਸ. ਅਤੇ 16 ਪੀ. ਪੀ. ਐੱਸ. ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਆਈ. ਪੀ. ਐੱਸ. ਅਧਿਕਾਰੀਆਂ ਵਿਚ ਡਾ. ਨਾਨਕ ਸਿੰਘ ਨੂੰ ਏ. ਆਈ. ਜੀ. ਇੰਟੈਲੀਜੈਂਸ, ਅਸ਼ਵਨੀ ਗੋਟਿਆਲ ਨੂੰ ਅਸਿਸਟੈਂਟ ਕਮਾਂਡੈਂਟ 13ਵੀਂ ਬਟਾਲੀਅਨ ਪੀ. ਏ. ਪੀ. ਚੰਡੀਗੜ੍ਹ ਅਤੇ ਏ. ਡੀ. ਸੀ. ਪੀ. ਹੈੱਡਕੁਆਰਟਰ ਲੁਧਿਆਣਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਪੀ. ਪੀ. ਐੱਸ. ਅਧਿਕਾਰੀਆਂ ਵਿਚ ਰਮਿੰਦਰ ਸਿੰਘ ਨੂੰ ਐੱਸ. ਪੀ. (ਐੱਚ) ਹੁਸ਼ਿਆਰਪੁਰ , ਪਰਮਿੰਦਰ ਸਿੰਘ ਨੂੰ ਐੱਸ. ਪੀ. ਪੀ. ਬੀ. ਆਈ. ਜਲੰਧਰ, ਰਵਿੰਦਰ ਪਾਲ ਸਿੰਘ ਨੂੰ ਐੱਸ. ਪੀ. ਇਨਵੈਸਟੀਗੇਸ਼ਨ ਹੁਸ਼ਿਆਰਪੁਰ, ਧਰਮਵੀਰ ਸਿੰਘ ਨੂੰ ਐੱਸ. ਪੀ. ਟ੍ਰੈਫਿਕ, ਆਪ੍ਰੇਸ਼ਨਜ਼ ਐਂਡ ਸਿਕਿਓਰਿਟੀ ਹੁਸ਼ਿਆਰਪੁਰ, ਸਰਬਜੀਤ ਸਿੰਘ ਨੂੰ ਐੱਸ.ਪੀ. ਇਨਵੈਸਟੀਗੇਸ਼ਨ ਕਪੂਰਥਲਾ, ਮਨਪ੍ਰੀਤ ਸਿੰਘ ਨੂੰ ਐੱਸ.ਪੀ. ਇਨਵੈਸਟੀਗੇਸ਼ਨ ਜਲੰਧਰ ਦੇਹਾਤ, ਭੁਪਿੰਦਰ ਸਿੰਘ ਨੂੰ ਐੱਸ. ਪੀ. ਆਪ੍ਰੇਸ਼ਨਜ਼, ਕ੍ਰਾਈਮ ਅਗੇਂਸਟ ਵੂਮੈਨ ਕਮਿਊਨਿਟੀ ਪੁਲਸਿੰਗ ਫਰੀਦਕੋਟ, ਅਵਨੀਤ ਕੌਰ ਸਿੱਧੂ ਨੂੰ ਐੱਸ. ਪੀ. ਕ੍ਰਾਈਮ ਅਗੇਂਸਟ ਵੂਮੈਨ ਅਤੇ ਕਮਿਊਨਿਟੀ ਪੁਲਸਿੰਗ ਐਂਡ ਸਪੈਸ਼ਲ ਬ੍ਰਾਂਚ ਫਾਜ਼ਿਲਕਾ, ਮਨਜੀਤ ਕੌਰ ਨੂੰ ਐੱਸ. ਪੀ. ਸਪੈਸ਼ਲ ਬ੍ਰਾਂਚ ਜਲੰਧਰ ਦੇਹਾਤ, ਕੰਵਲਪ੍ਰੀਤ ਸਿੰਘ ਨੂੰ ਐੱਸ. ਪੀ. ਸਿਕਿਓਰਿਟੀ ਐਂਡ ਟ੍ਰੈਫਿਕ ਅੰਮ੍ਰਿਤਸਰ ਦੇਹਾਤ, ਗੁਰਮੀਤ ਕੌਰ ਨੂੰ ਐੱਸ.ਪੀ. ਆਪ੍ਰੇਸ਼ਨ ਕ੍ਰਾਈਮ ਅਗੇਂਸਟ ਵੂਮੈਨ ਐਂਡ ਕਮਿਊਨਿਟੀ ਲੁਧਿਆਣਾ ਦੇਹਾਤ, ਗੁਰਦੀਪ ਸਿੰਘ ਨੂੰ ਐੱਸ.ਪੀ. (ਐੱਚ) ਮੋਗਾ, ਅਮਨਦੀਪ ਸਿੰਘ ਬਰਾੜ ਨੂੰ ਐੱਸ.ਪੀ. ਨਾਰਕੋਟਿਕਸ ਤਰਨਤਾਰਨ, ਰਿਚਾ ਅਗਨੀਹੋਤਰੀ ਨੂੰ ਐੱਸ.ਪੀ. ਪੀ.ਬੀ.ਆਈ. ਤਰਨਤਾਰਨ ਲਾਇਆ ਗਿਆ ਹੈ। ਡੀ. ਐੱਸ. ਪੀ. ਵਿਸ਼ਾਲਜੀਤ ਸਿੰਘ ਨੂੰ ਐੱਸ.ਪੀ. ਐੱਸ.ਐੱਸ.ਓ.ਸੀ. ਅੰਮ੍ਰਿਤਸਰ ਦਾ ਚਾਰਜ ਅਤੇ ਡੀ. ਐੱਸ. ਪੀ. ਮੁਕੇਸ਼ ਕੁਮਾਰ ਨੂੰ ਐੱਸ.ਪੀ. ਨਾਰਕੋਟਿਕਸ ਅੰਮ੍ਰਿਤਸਰ ਦੇਹਾਤ ਦਾ ਕੰਮ ਦੇਖਣ ਲਈ ਕਿਹਾ ਗਿਆ ਹੈ।
ਜ਼ਿਲ੍ਹਾ ਸੰਗਰੂਰ ਦੀ ਪੁਲਸ ਨੇ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ 351 ਵਿਅਕਤੀ ਕੀਤੇ ਕਾਬੂ
NEXT STORY