ਲੁਧਿਆਣਾ (ਰਾਜ) : ਪਾਕਿਸਤਾਨ ਦੀ ਏਜੰਸੀ ਆਈ. ਐੱਸ. ਆਈ. ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ’ਚ ਹੈ। ਇਸ ਲਈ ਸ਼ਿਵਰਾਤਰੀ ਤੋਂ ਪਹਿਲਾਂ ਆਈ. ਐੱਸ. ਆਈ. ਵਲੋਂ ਧਮਕੀ ਦਿੱਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਪੁਲਸ ਅਲਰਟ ਹੋ ਗਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮਹਾਸ਼ਿਵਰਾਤਰੀ ’ਤੇ ਪੰਜਾਬ ’ਚ ਕੋਈ ਗੜਬੜ ਹੋ ਸਕਦੀ ਹੈ। ਪੰਜਾਬ ਦੇ ਮੁੱਖ ਮੰਦਰਾਂ ’ਤੇ ਹੁਣ ਪੁਲਸ ਦੀ ਨਜ਼ਰ ਹੈ। ਸ਼ਿਵਰਾਤਰੀ ’ਤੇ ਪੰਜਾਬ ਦੀ ਸਾਰੀ ਜ਼ਿਲ੍ਹਾ ਪੁਲਸ ਨੂੰ ਮੰਦਰਾਂ ਦੀ ਸੁਰੱਖਿਆ ਵਧਾਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਵੀ ਸੁਰੱਖਿਆ ਦੇ ਲਿਹਾਜ਼ ਨਾਲ ਤਿਆਰੀਆਂ ਸ਼ੁਰੂ ਕਰ ਕੇ ਪਲਾਨਿੰਗ ਤਿਆਰ ਕਰ ਲਈ ਹੈ। ਹਿੰਦੂਆਂ ਦੇ ਸਭ ਤੋਂ ਵੱਡੇ ਤਿਉਹਾਰ ਦੇ ਰੂਪ ’ਚ ਮਨਾਈ ਜਾਣ ਵਾਲੀ ਮਹਾਸ਼ਿਵਰਾਤਰੀ ’ਤੇ ਪੁਲਸ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਮੰਦਰ ਕਮੇਟੀਆਂ ਦੇ ਨਾਲ ਸੀਨੀਅਰ ਪੁਲਸ ਅਧਿਕਾਰੀ ਤਾਲਮੇਲ ਕਰ ਰਹੇ ਹਨ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰ ਰਹੀ ਹੈ, ਤਾਂ ਜੋ ਸ਼ਰਧਾਲੂਆਂ ’ਚ ਕਿਸੇ ਤਰ੍ਹਾਂ ਦਾ ਡਰ ਨਾ ਰਹੇ ਅਤੇ ਉਹ ਬੇਫ਼ਿਕਰ ਹੋ ਕੇ ਮੰਦਰਾਂ ’ਚ ਮੱਥਾ ਟੇਕ ਸਕਣ।
ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਬਣੇ ਰਹਿਣਗੇ 'ਪੰਜਾਬ ਮਹਿਲਾ ਕਮਿਸ਼ਨ' ਦੇ ਚੇਅਰਪਰਸਨ
ਅਸਲ ’ਚ ਲੁਧਿਆਣਾ ਸ਼ਹਿਰ ’ਚ ਮਹਾਸ਼ਿਵਰਾਤਰੀ ’ਤੇ ਵੱਖ-ਵੱਖ ਮੰਦਰਾਂ ਅਤੇ ਸੰਸਥਾਵਾਂ ਵਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜਿਸ 'ਚ ਹਜ਼ਾਰਾਂ ਸ਼ਰਧਾਲੂ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਈ ਵੱਡੇ ਪ੍ਰਾਚੀਨ ਮੰਦਰਾਂ ’ਚ ਸਮਾਗਮ ਕਰਵਾਏ ਜਾਂਦੇ ਹਨ। ਸੁਰੱਖਿਆ ਲਈ ਪੁਲਸ ਵਲੋਂ ਪੂਰੀ ਪਲਾਨਿੰਗ ਬਣਾ ਲਈ ਗਈ ਹੈ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਖ਼ੁਦ ਇਸ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਮੰਦਰ ਕਮੇਟੀਆਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰ ਕੇ ਨਿਰਦੇਸ਼ ਵੀ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਕੁੱਝ ਸੁਝਾਅ ਵੀ ਮੰਗੇ ਗਏ ਹਨ। ਸ਼ਹਿਰ 'ਚ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਨਾਲ-ਨਾਲ ਪੁਲਸ ਫੋਰਸ ਚੱਲੇਗੀ। ਕੁਝ ਪੁਲਸ ਮੁਲਾਜ਼ਮ ਸਾਦੀ ਵਰਦੀ ’ਚ ਸ਼ਰਧਾਲੂ ਬਣ ਕੇ ਨਾਲ ਚੱਲਣਗੇ ਅਤੇ ਸ਼ੱਕੀਆਂ ’ਤੇ ਨਜ਼ਰ ਰੱਖਣਗੇ, ਜਦੋਂਕਿ ਖੋਜੀ ਕੁੱਤਿਆਂ ਦੀ ਟੀਮ ਅਤੇ ਖ਼ੁਫ਼ੀਆ ਵਿਭਾਗ ਦੇ ਮੁਲਾਜ਼ਮ ਵੀ ਨਾਲ ਚੱਲਣਗੇ। ਇਸ ਤੋਂ ਇਲਾਵਾ ਜਿਨ੍ਹਾਂ ਵੱਡੇ ਮੰਦਰਾਂ ’ਚ ਸਮਾਗਮ ਹੋਣੇ ਹਨ, ਉੱਥੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਰੋਜ਼ ਫੈਸਟੀਵਲ ਦੇ ਮੱਦੇਨਜ਼ਰ ਪੁਲਸ ਬਦਲੇਗੀ ਟ੍ਰੈਫਿਕ ਰੂਟ
ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਸਮੇਤ ਹੋਰ ਵੱਡੇ ਮੰਦਰਾਂ ਦੇ ਬਾਹਰ ਤਾਇਨਾਤ ਹੋਵੇਗੀ ਪੁਲਸ
ਸ਼ਹਿਰ ’ਚ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ 500 ਸਾਲ ਪੁਰਾਣਾ ਮੰਦਰ ਹੈ। ਇੱਥੇ ਸ਼ਰਧਾਲੂਆਂ ਦੀ ਕਾਫੀ ਆਸਥਾ ਹੈ। ਇੱਥੇ ਰਾਤ ਤੋਂ ਹੀ ਸ਼ਰਧਾਲੂ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਸ ਸਬੰਧੀ ਪੁਲਸ ਨੇ ਪਲਾਨਿੰਗ ਬਣਾਈ ਹੈ। ਮੰਦਰ ਦੇ ਬਾਹਰ ਸੁਰੱਖਿਆ ਸਖ਼ਤ ਕੀਤੀ ਜਾਵੇਗੀ ਅਤੇ ਹਰ ਆਉਣ-ਜਾਣ ਵਾਲੇ ਵਿਅਕਤੀ ’ਤੇ ਨਜ਼ਰ ਰੱਖਣ ਲਈ ਮੰਦਰ ਵਲੋਂ ਕੈਮਰੇ ਲਗਾਏ ਗਏ ਹਨ। ਕੰਟਰੋਲ ਰੂਮ ’ਚ ਪੁਲਸ-ਫੋਰਸ ਤਾਇਨਾਤ ਰਹੇਗੀ। ਤੀਜੀ (ਕੈਮਰੇ) ਨਜ਼ਰ ਨਾਲ ਵੀ ਮੰਦਰ ਦੇ ਆਸ-ਪਾਸ ਏਰੀਆ ’ਚ ਸੁਰੱਖਿਆ ਸਖ਼ਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਾਜਵਾ ਨਗਰ ਪ੍ਰਾਚੀਨ ਮੰਦਰ, ਗਊਘਾਟ ਸ਼ਮਸ਼ਾਨਘਾਟ ਕੋਲ ਮੰਦਰ, ਦੁਰਗਾ ਮਾਤਾ ਮੰਦਰ ਦੇ ਨਾਲ ਕਈ ਪ੍ਰਾਚੀਨ ਮੰਦਰ ਹਨ, ਜਿੱਥੇ ਸੁਰੱਖਿਆ ਸਖ਼ਤ ਕੀਤੀ ਗਈ ਹੈ।
ਕੀ ਕਹਿੰਦੇ ਹਨ ਪੁਲਸ ਕਮਿਸ਼ਨਰ
ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਸ ਨੇ ਪੂਰੀ ਪਲਾਨਿੰਗ ਕਰ ਲਈ ਹੈ। ਸ਼ੋਭਾ ਯਾਤਰਾ ਨੂੰ ਧਿਆਨ ’ਚ ਰੱਖਦੇ ਹੋਏ ਪੁਲਸ-ਫੋਰਸ ਸ਼ੋਭਾ ਯਾਤਰਾ ਨਾਲ ਵੀ ਲਗਾਈ ਗਈ ਹੈ। ਇਸ ਤੋਂ ਇਲਾਵਾ ਪ੍ਰਾਚੀਨ ਮੰਦਰਾਂ ਦੇ ਮੁਤਾਬਕ ਪੁਲਸ ਫੋਰਸ ਲਗਾਈ ਜਾਵੇਗੀ, ਜਿੱਥੇ ਭੀੜ ਜ਼ਿਆਦਾ ਹੋਵੇਗੀ, ਉੱਥੇ ਪੁਲਸ ਦਾ ਸਖ਼ਤ ਪਹਿਰਾ ਰਹੇਗਾ। ਜਿੱਥੇ ਭੀੜ ਘੱਟ ਹੋਵੇਗੀ, ਉੱਥੇ ਪੁਲਸ ਫੋਰਸ ਤਾਂ ਤਾਇਨਾਤ ਰਹੇਗੀ ਪਰ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਵੇਗੀ। ਪੁਲਸ ਵਲੋਂ ਪੂਰੀ ਤਿਆਰੀ ਕਰ ਲਈ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜੈਪੁਰ ਪੁਲਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ
NEXT STORY