ਜ਼ੀਰਾ (ਅਕਾਲੀਆਂਵਾਲਾ) - ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਪਰਾਲੀ ਸਾੜਨ ਦੇ ਮਸਲੇ ਨੂੰ ਲੈ ਕੇ ਜਿਤਾਈ ਜਾ ਰਹੀ ਹਮਦਰਦੀ ਸ਼ਲਾਘਾਯੋਗ ਕਦਮ ਹੈ। ਜੇਕਰ ਐਨ. ਜੀ. ਟੀ. ਦੀ ਮੰਨੀਏ ਤਾਂ ਵਾਤਾਵਰਨ ਨੂੰ ਬਚਾਉਣਾ ਸਾਡਾ ਨੈਤਿਕ ਫ਼ਰਜ਼ ਹੈ ਜੇਕਰ ਦੇਸ਼ ਦੀ ਕਿਸਾਨੀ ਦਾ ਪੱਖ ਦੇਖਿਆ ਜਾਵੇ ਤਾਂ ਉਸ ਕੋਲ ਪਰਾਲੀ ਨੂੰ ਸਾੜਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ। ਇਸ ਲਈ ਕੇਂਦਰ ਸਰਕਾਰ ਮੁੱਖਮੰਤਰੀ ਦੀ ਮੰਗ ਮੁਤਾਬਕ ਕਿਸਾਨਾ ਨੂੰ ਜਾਂ ਤਾਂ ਇਸ ਦੇ ਬਦਲ ਲਈ ਠੋਸ ਮੁਆਵਜ਼ਾ ਦੇਵੇ ਜਾਂ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦੇਵੇ। ਇਹ ਵਿਚਾਰ ਸਾਬਕਾ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਬਚਨ ਸਿੰਘ ਉੱਪਲ ਅਤੇ ਸੁਖਚੈਨ ਸਿੰਘ ਬਰਾੜ ਫੇਰੋਕੇ ਕਾਂਗਰਸੀ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਵਿਦੇਸ਼ੀ ਵੀਰ ਵੀ ਪੰਜਾਬ ਦੇ ਗੰਧਲੇ ਹੋਏ ਵਾਤਾਵਰਨ ਤੋਂ ਚਿੰਤਤ ਹਨ ਅਤੇ ਪੰਜਾਬ ਦੇ ਕਿਸਾਨਾਂ ਦੀ ਮਜ਼ਬੂਰੀ ਬੜੀ ਗੌਰ ਨਾਲ ਸਮਝ ਚੁੱਕੇ ਹਨ। ਜੇਕਰ ਕੇਂਦਰ ਸਰਕਾਰ ਵਾਤਾਵਰਨ ਨੂੰ ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੁਆਰਾ ਜਾਰੀ ਕੀਤੇ ਨਿਰਦੇਸ਼ਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ ਤਾਂ ਫ਼ਸਲੀ ਰਹਿੰਦ ਖੂੰਹਦ ਨੂੰ ਖੇਤਾਂ 'ਚ ਖਪਾਉਣ ਲਈ ਲੋੜੀਂਦੀ ਮਸ਼ੀਨਰੀ ਉਪਦਾਨ ਵਜੋਂ ਜਾਂ ਫਿਰ ਝੋਨੇ ਦੀ ਉਪਜ 'ਤੇ ਦੋ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣਾ ਚਾਹੀਦਾ ਹੈ।
ਜ਼ਿਲੇ 'ਚ ਪਟਾਕਿਆਂ ਦੀ ਵਿਕਰੀ ਲਈ 17 ਆਰਜ਼ੀ ਲਾਇਸੈਂਸ ਜਾਰੀ
NEXT STORY